ਪੜਚੋਲ ਕਰੋ
(Source: ECI/ABP News)
ਪੈਟਰੋਲ ਪੰਪਾਂ ਦੇ ਨਾਂ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਣ ਦਾ ਸੁਝਾਅ, ਤੇਲ ਕੀਮਤਾਂ ਵਧਣ ਮਗਰੋਂ ਹਾਹਾਕਾਰ
ਰਾਜਸਭਾ ਸਾਂਸਦ ਤੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਦੋ ਦਿਨ ਪਹਿਲਾਂ ਕੇਂਦਰ ਸਰਕਾਰ 'ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾਂ ਸਾਧਿਆ ਸੀ।
![ਪੈਟਰੋਲ ਪੰਪਾਂ ਦੇ ਨਾਂ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਣ ਦਾ ਸੁਝਾਅ, ਤੇਲ ਕੀਮਤਾਂ ਵਧਣ ਮਗਰੋਂ ਹਾਹਾਕਾਰ Suggestion to name petrol pumps 'Narendra Modi recovery center', lament after rising oil prices ਪੈਟਰੋਲ ਪੰਪਾਂ ਦੇ ਨਾਂ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਣ ਦਾ ਸੁਝਾਅ, ਤੇਲ ਕੀਮਤਾਂ ਵਧਣ ਮਗਰੋਂ ਹਾਹਾਕਾਰ](https://static.abplive.com/wp-content/uploads/sites/5/2020/12/09172402/Petorl-Pump.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜਸਭਾ ਸਾਂਸਦ ਤੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਦੋ ਦਿਨ ਪਹਿਲਾਂ ਕੇਂਦਰ ਸਰਕਾਰ 'ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾਂ ਸਾਧਿਆ ਸੀ। ਇਸ ਤੋਂ ਠੀਕ ਦੋ ਦਿਨਾਂ ਬਾਅਦ, ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਇੱਕ ਨੌਜਵਾਨ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿੱਜੀ ਹਮਲਾ ਬੋਲਿਆ ਹੈ।।
ਕਾਂਗਰਸ ਨੇਤਾ ਨੇ ਟਵਿੱਟਰ ਤੇ ਟਵੀਟ ਕਰਦੇ ਹੋਏ ਲਿਖਿਆ, " ਪੈਟਰੋਲ ਦਰ: ₹ 90, ਅਸਲ ਲਾਗਤ: ₹ 30, ਮੋਦੀ ਟੈਕਸ: ₹ 60 ਸਾਰੇ ਪੈਟਰੋਲ ਪੰਪਾਂ ਦਾ ਨਾਮ ਬਦਲ ਕੇ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਿਆ ਜਾਣਾ ਚਾਹੀਦਾ ਹੈ।
ਮੰਗਲਵਾਰ ਨੂੰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਲਗਾਤਾਰ 6 ਦਿਨਾਂ ਤੱਕ ਵਧਣ ਤੋਂ ਬਾਅਦ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਅੱਜ ਥੋੜੀ ਰੋਕ ਲੱਗੀ ਹੈ। 20 ਨਵੰਬਰ ਤੋਂ ਹੁਣ ਤੱਕ ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਲਗਾਤਾਰ 17 ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 83.71 ਰੁਪਏ ਪ੍ਰਤੀ ਲੀਟਰ ਹੈ, ਮੁੰਬਈ ਵਿੱਚ ਇਹ 90.34 ਰੁਪਏ, ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 85.19 ਰੁਪਏ ਤੇ ਚੇਨਈ ਵਿਚ ਇਹ 86.51 ਰੁਪਏ ਪ੍ਰਤੀ ਲੀਟਰ ਸੀ। ਮੁੰਬਈ 'ਚ ਪੈਟਰੋਲ ਤੇ ਡੀਜ਼ਲ ਕ੍ਰਮਵਾਰ 90.34 ਪ੍ਰਤੀ ਲੀਟਰ ਅਤੇ 80.51 ਸੀ। ਮੁੰਬਈ ਵਿੱਚ ਤੇਲ ਦੀਆਂ ਕੀਮਤਾਂ ਸਾਰੇ ਮਹਾਨਗਰਾਂ ਵਿੱਚ ਸਭ ਤੋਂ ਵੱਧ ਹਨ।Petrol Rate : ₹90 Real Cost : ₹30 Modi Tax : ₹60 All Petrol Bunks should be renamed as 'Narendra Modi Vasooli Kendra' pic.twitter.com/l38jpsucwx
— Srivatsa (@srivatsayb) December 9, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)