Lakhimpur Case: ਕ੍ਰਾਇਮ ਬ੍ਰਾਂਚ ਵੱਲੋਂ ਸੁਮਿਤ ਜਾਇਸਵਾਲ ਗ੍ਰਿਫ਼ਤਾਰ, ਭੱਜਦੇ ਦਾ ਵੀਡੀਓ ਹੋਇਆ ਸੀ ਵਾਇਰਲ
ਹਿੰਸਾ ਸਮੇਂ ਥਾਰ 'ਚੋਂ ਭੱਜਦਿਆਂ ਸੁਮਿਤ ਜਾਇਸਵਾਲ ਦਾ ਵੀਡੀਓ ਵਾਇਰਲ ਹੋਇਆ ਸੀ। ਹਿੰਸਾ ਦੇ 24 ਘੰਟੇ ਬਾਅਦ ਮੀਡੀਆ ਸਾਹਮਣੇ ਉਹ ਸਫ਼ਾਈ ਦਿੰਦਿਆਂ ਨਜ਼ਰ ਆਇਆ ਸੀ।
Lakhimpur News: ਲਖੀਮਪੁਰ ਕਾਂਡ 'ਚ ਕ੍ਰਾਈਮ ਬ੍ਰਾਂਚ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਜਿਸ ਸੁਮਿਤ ਜਾਇਸਵਾਲ ਦਾ ਵੀਡੀਓ ਵਾਇਰਲ ਹੋਇਆ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕ੍ਰਾਇਮ ਬ੍ਰਾਂਚ ਨੇ ਸੁਮਿਤ ਜਾਇਸਵਾਲ ਸਮੇਤ ਚਾਰ ਲੋਕਾਂ ਨੂੰ ਚੁੱਕਿਆ ਹੈ। ਉੱਥੇ ਹੀ ਅੰਤਿਕ ਦਾਸ ਦਾ ਦੋਸਤ ਨੰਦਨ ਸਿੰਘ ਤੇ ਸੱਤਿਆਪ੍ਰਕਾਸ਼, ਸਕੌਰਪਿਓ ਚਾਲਕ ਸ਼ਿਸ਼ੁਪਾਲ ਵੀ ਪੁਲਿਸ ਹਿਰਾਸਤ 'ਚ ਹੈ। ਸੱਤਿਆਪ੍ਰਕਾਸ਼ ਦੇ ਕੋਲੋਂ ਇਕ ਲਾਇਸੰਸੀ ਰਿਵਾਲਵਰ ਵੀ ਬਰਾਮਦ ਹੋਇਆ ਹੈ।
ਜੀਪ 'ਚੋਂ ਭੱਜਦਿਆਂ ਵੀਡੀਓ ਹੋਇਆ ਸੀ ਵਾਇਰਲ
ਹਿੰਸਾ ਸਮੇਂ ਥਾਰ 'ਚੋਂ ਭੱਜਦਿਆਂ ਸੁਮਿਤ ਜਾਇਸਵਾਲ ਦਾ ਵੀਡੀਓ ਵਾਇਰਲ ਹੋਇਆ ਸੀ। ਹਿੰਸਾ ਦੇ 24 ਘੰਟੇ ਬਾਅਦ ਮੀਡੀਆ ਸਾਹਮਣੇ ਉਹ ਸਫ਼ਾਈ ਦਿੰਦਿਆਂ ਨਜ਼ਰ ਆਇਆ ਸੀ। ਲਖੀਮਪੁਰ ਮਾਮਲੇ 'ਚ ਥਾਰ ਜੀਪ ਦਾ ਸਭ ਤੋਂ ਅਹਿਮ ਰੋਲ ਰਿਹਾ ਹੈ। ਇਸ ਜੀਪ ਦੀ ਲਪੇਟ 'ਚ ਆਕੇ ਚਾਰ ਕਿਸਾਨਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਥਾਰ ਤੋਂ ਉੱਤਰ ਕੇ ਭੱਜਦਿਆਂ ਸੁਮਿਤ ਜਾਇਸਵਾਲ ਦਿਖਿਆ ਸੀ ਤੇ ਇਹ ਵੀਡੀਓ ਕਈ ਦਿਨ ਪਹਿਲਾਂ ਵਾਇਰਲ ਹੋ ਚੁੱਕਾ ਸੀ।
ਸੁਮਿਤ ਤੋਂ ਪੁੱਛਗਿਛ ਤੋਂ ਬਾਅਦ ਕਈ ਰਾਜ਼ ਸਾਹਮਣੇ ਆਉਣਗੇ
ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਸੁਮਿਤ ਜਾਇਸਵਾਲ ਫਰਾਰ ਚੱਲ ਰਿਹਾ ਸੀ। ਕਈ ਦਿਨਾਂ ਤੋਂ ਸ਼ਹਿਰ 'ਚ ਉਸ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਤਹਾਨੂੰ ਦੱਸ ਦੇਈਏ ਕਿ ਹੁਣ ਤਕ ਪੁਲਿਸ ਮੁੱਖ ਮੁਲਜ਼ਮ ਸਮੇਤ ਛੇ ਲੋਕਾਂ ਤੋਂ ਪੁੱਛਗਿਛ ਕਰ ਚੁੱਕੀ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੁਮਿਤ ਤੋਂ ਪੁੱਛਗਿਛ 'ਚ ਕਈ ਰਾਜ਼ ਸਾਹਮਣੇ ਆਉਣਗੇ। ਖ਼ਾਸਕਰਕੇ ਥਾਰ ਜੀਪ ਚੋਂ ਭੱਜਣ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: ਅੱਜ ਤੋਂ 100% ਯਾਤਰੀਆਂ ਨਾਲ ਉਡਾਣ ਭਰ ਸਕਣਗੇ ਜਹਾਜ਼, ਕੋਰੋਨਾ ਕੇਸਾਂ 'ਚ ਕਮੀ ਕਰਕੇ ਸਰਕਾਰ ਦਾ ਫ਼ੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/