ਨਵੀਂ ਦਿੱਲੀ: ਕਠੂਆ ਵਿੱਚ 8 ਸਾਲ ਦੀ ਬੱਚੀ ਨਾਲ ਹੋਈ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਫ਼ਿਲਮੀ ਸਿਤਾਰੇ ਮੈਦਾਨ ’ਚ ਉੱਤਰ ਆਏ ਹਨ। ਬਾਲੀਵੁੱਡ ਸਿਤਾਰਿਆਂ ਨੇ ਇਸ ਘਟਨਾ ’ਤੇ ਬੇਹੱਦ ਦੁੱਖ ਜਤਾਇਆ ਹੈ। ਪ੍ਰਿਅੰਕਾ ਚੋਪੜਾ, ਕਨਲ ਹਸਨ, ਕਰਨ ਜੌਹਰ, ਅਯੁਸ਼ਮਾਨ ਖੁਰਾਨਾ ਤੇ ਸੰਜੈ ਦੱਤ ਵਰਗੀਆਂ ਕਈ ਹਸਤੀਆਂ ਨੇ ਬੱਚੀ ਲਈ ਨਿਆਂ ਦੀ ਮੰਗ ਕੀਤੀ ਹੈ। ਅਦਾਕਾਰਾ ਸਨੀ ਲਿਓਨੀ ਵੀ ਇਸ ਘਟਨਾ ਨੂੰ ਲੈ ਕੇ ਬਹੁਤ ਨਿਰਾਸ਼ ਹੋਈ ਹੈ।

 

ਸਨੀ ਨੇ ਆਪਣੀ ਵੱਡੀ ਬੇਟੀ ਨਿਸ਼ਾ ਨਾਲ ਤਸਵੀਰ ਪੋਸਟ ਕਰਦਿਆਂ ਇਮੋਸ਼ਨਲ ਮੈਸੇਜ ਸਾਂਝਾ ਕੀਤਾ। ਉਸ ਨੇ ਲਿਖਿਆ, ‘ਮੈਂ ਆਪਣੇ ਦਿਲ, ਆਤਮਾ ਤੇ ਸਰੀਰ ਦੇ ਹਰ ਹਿੱਸੇ ਨਾਲ ਵਾਅਦਾ ਕਰਦੀ ਹਾਂ ਕਿ ਇਸ ਦੁਨੀਆ ਵਿੱਚ ਸ਼ੈਤਾਨਾਂ ਤੋਂ ਅਤੇ ਜੋ ਵੀ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁਣ, ਉਨ੍ਹਾਂ ਤੋਂ ਤੈਨੂੰ ਬਚਾਉਂਗੀ। ਜੇ ਮੈਨੂੰ ਤੇਤੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਮੈਂ ਪਿੱਛੇ ਨਹੀਂ ਹਟਾਂਗੀ।’ ਸਨੀ ਨੇ ਬੱਚਿਆਂ ਦੀ ਸੁਰੱਖਿਆ ਕਰਨ ਬਾਰੇ ਵੀ ਲਿਖਿਆ।

[embed]https://www.instagram.com/p/BhiqyKBhmAo/?utm_source=ig_embed[/embed]

ਜ਼ਿਕਰਯੋਗ ਹੈ ਕਿ ਜੰਮੂ ਦੇ ਕਠੂਆ ਜ਼ਿਲ੍ਹੇ ਨੇੜਲੇ ਪਿੰਡ ਵਿੱਚ ਆਪਣੇ ਘਰ ਦੇ ਕੋਲ ਖੇਡ ਰਹੀ ਇੱਕ ਨਾਬਾਲਗ ਬੱਚੀ 10 ਜਨਵਰੀ ਤੋਂ ਲਾਪਤਾ ਹੋ ਗਈ ਸੀ। 17 ਜਨਵਰੀ ਨੂੰ ਕਠੂਆ ਜ਼ਿਲ੍ਹੇ ਦੇ ਪਿੰਡ ਰਸਾਨਾ ਦੇ ਜੰਗਲਾਂ ਵਿੱਚ ਬੱਚੀ ਦੀ ਲਾਸ਼ ਮਿਲੀ। ਬੱਚੀ ਨੂੰ ਮੰਦਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਬੱਚੀ ਨੂੰ ਭੁੱਖਾ ਰੱਖਿਆ ਗਿਆ ਅਤੇ ਨਸ਼ੀਲੀਆਂ ਦਵਾਈਆਂ ਖਵਾ ਕੇ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਗਿਆ। ਇਸ ਪਿੱਛੋਂ ਬੱਚੀ ਦਾ ਕਚਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।