ਪੜਚੋਲ ਕਰੋ
Advertisement
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਅਗਾਊਂ ਜ਼ਮਾਨਤ ਅਰਜ਼ੀ ਖਾਰਿਜ਼
ਆਈਐਨਐਕਸ ਮੀਡੀਆ ਕੇਸ ‘ਚ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟਨ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜੇਕਰ ਹੁਣ ਚਿਦੰਬਰਮ ਸੀਬੀਆਈ ਦੀ ਹਿਰਾਸਤ ਚੋਂ ਰਿਹਾ ਹੁੰਦੇ ਹਨ ਤਾਂ ਈਡੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਨਵੀਂ ਦਿੱਲੀ: ਆਈਐਨਐਕਸ ਮੀਡੀਆ ਕੇਸ ‘ਚ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟਨ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਿਸ ਦਾ ਮਤਲਬ ਕੀ ਜੇਕਰ ਹੁਣ ਚਿਦੰਬਰਮ ਸੀਬੀਆਈ ਦੀ ਹਿਰਾਸਤ ਚੋਂ ਰਿਹਾ ਹੁੰਦੇ ਹਨ ਤਾਂ ਈਡੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਰੀਡੀ ਆਈਐਨਐਕਸ ਮੀਡੀਆ ‘ਚ ਚਿਦੰਬਰਮ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਅੱਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਆਰਥਿਕ ਅਪਰਾਧ ਹੈ। ਇਸ ਲਈ ਅਗਾਊਂ ਜ਼ਮਾਨਤ ਨਹੀ ਦਿੱਤੀ ਜਾ ਸਕਦੀ। ਇਸ ਦਾ ਜਾਂਚ ‘ਤੇ ਬੁਰਾ ਪ੍ਰਭਾਅ ਪੈ ਸਕਦਾ ਹੈ। ਜਦਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚਿਦੰਬਰਮ ਹੇਠਲੀ ਅਦਾਲਤ ‘ਚ ਨਿਯਮਿਤ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਸਕਦੇ ਹਨ। ਚਿਦੰਬਰਮ ਦੀ ਸੀਬੀਆਈ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ।
ਉਧਰ ਸੂਤਰਾਂ ਮੁਤਾਬਕ ਈਡੀ ਅੱਜ ਸ਼ਾਮ ਚਿਦੰਬਰਮ ਨੂੰ ਕਸਟਡੀ ‘ਚ ਲੈਣ ਦੀ ਅਪੀਲ ਕੋਰਟ ‘ਚ ਦਾਖਲ ਕਰ ਸਕਦੀ ਹੈ। ਯਾਨੀ ਸੀਬੀਆਈ ਤੋਂ ਬਾਅਦ ਹੁਣ ਈਡੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਚਿਦੰਬਰਮ ਮੰਨੀ ਲੌਂਡ੍ਰਿੰਗ ਕੇਸ ‘ਚ ਈਡੀ ਦੀ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਚਿਦੰਬਰਮ ਚਾਹੁੰਦੇ ਹਨ ਕਿ ਸੀਬੀਆਈ ਹਿਰਾਸਤ ਖ਼ਤਮ ਹੁੰਦੇ ਹੀ ਉਨ੍ਹਾਂ ਦੀ ਜ਼ਮਾਨਤ ‘ਤੇ ਹੇਠਲੀ ਅਦਾਲਤ ਫੈਸਲਾ ਦੇ ਦਵੇ। ਆਈਐਨਐਕਸ ਮੀਡੀਆ ਮਾਮਲੇ ‘ਚ ਚਿਦੰਬਰਮ ਦੀ ਸੀਬੀਆਈ ਹਿਰਾਸਤ ਖ਼ਤਮ ਹੋ ਰਹੀ ਹੈ। ਉਨ੍ਹਾਂ ਨੂੰ ਦਪਹਿਰ 3 ਵਜੇ ਤੋਂ ਬਾਅਦ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਿੱਥੇ ਉਨ੍ਹਾਂ ਦੀ ਅੰਤਮ ਜ਼ਮਾਨਤ/ਜ਼ਮਾਨਤ ਅਰਜ਼ੀ ‘ਤੇ ਵੀ ਸੁਣਵਾਈ ਹੋਵੇਗੀ। ਅਦਾਲਤ ਸੀਬੀਆਈ ਹਿਰਾਸਤ ਖ਼ਤਮ ਕਰ ਉਨ੍ਹਾਂ ਨੂੰ ਹੋਰਨਾਂ ਮਾਮਲਿਆਂ ‘ਚ ਮੁਲਜ਼ਮਾਂ ਦੀ ਤਰ੍ਹਾਂ ਨਿਆਇਕ ਹਿਰਾਸਤ ‘ਚ ਭੇਜ ਸਕਦੀ ਹੈ।BREAKING: सुप्रीम कोर्ट से चिदंबरम को बड़ा झटका लगा है. सुप्रीम कोर्ट ने ई़डी की तरफ से दर्ज FIR में गिरफ्तारी पर रोक लगाने से मना कर दिया है. कोर्ट ने कहा है कि ये आर्थिक अपराध का मामला है. अग्रिम जमानत नहीं दे सकते. इससे जांच पर बुरा असर पड़ेगा.#Chidambaram pic.twitter.com/OKQ6POxani
— ABP News (@ABPNews) September 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement