(Source: ECI/ABP News)
ਤਲਾਕ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਰਾਰ ਨਾ ਭਰ ਸਕਣ ਦੇ ਆਧਾਰ ’ਤੇ ਵਿਆਹ ਹੋ ਸਕਦਾ ਖਤਮ
Supreme Court: ਸੁਪਰੀਮ ਕੋਰਟ ਨੇ ਤਲਾਕ ਬਾਰੇ ਵੱਡਾ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਅੱਜ ਕਿਹਾ ਹੈ ਕਿ ਉਹ ਜੀਵਨ ਸਾਥੀਆਂ ਵਿਚਾਲੇ ਪਈ ਦਰਾਰ ਭਰ ਨਾ ਸਕਣ ਦੇ ਆਧਾਰ ’ਤੇ ਕਿਸੇ ਵਿਆਹ ਨੂੰ ਖ਼ਤਮ ਕਰ ਸਕਦਾ ਹੈ।
![ਤਲਾਕ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਰਾਰ ਨਾ ਭਰ ਸਕਣ ਦੇ ਆਧਾਰ ’ਤੇ ਵਿਆਹ ਹੋ ਸਕਦਾ ਖਤਮ Supreme Court rules it can directly grant divorce to couple under Article 142 Details Inside ਤਲਾਕ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਰਾਰ ਨਾ ਭਰ ਸਕਣ ਦੇ ਆਧਾਰ ’ਤੇ ਵਿਆਹ ਹੋ ਸਕਦਾ ਖਤਮ](https://feeds.abplive.com/onecms/images/uploaded-images/2023/05/01/5163c568438ec3e03c86b50154fdde441682925409593700_original.jpg?impolicy=abp_cdn&imwidth=1200&height=675)
Supreme Court News: ਸੁਪਰੀਮ ਕੋਰਟ ਨੇ ਤਲਾਕ ਬਾਰੇ ਵੱਡਾ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਅੱਜ ਕਿਹਾ ਹੈ ਕਿ ਉਹ ਜੀਵਨ ਸਾਥੀਆਂ ਵਿਚਾਲੇ ਪਈ ਦਰਾਰ ਭਰ ਨਾ ਸਕਣ ਦੇ ਆਧਾਰ ’ਤੇ ਕਿਸੇ ਵਿਆਹ ਨੂੰ ਖ਼ਤਮ ਕਰ ਸਕਦਾ ਹੈ। ਤਲਾਕ ਦੇ ਕਈ-ਕਈ ਸਾਲਾਂ ਦੇ ਅੜ੍ਹੇ ਕੇਸਾਂ ਬਾਰੇ ਇਸ ਫੈਸਲੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਐਸਕੇ ਕੌਲ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਨੂੰ ਸੰਵਿਧਾਨ ਦੀ ਧਾਰਾ 142 ਤਹਿਤ ਪੂਰਾ ਨਿਆਂ ਕਰਨ ਦਾ ਅਧਿਕਾਰ ਹੈ। ਸੰਵਿਧਾਨ ਦੀ ਧਾਰਾ 142 ਅਦਾਲਤ ਕੋਲ ਪੈਂਡਿੰਗ ਕਿਸੇ ਮਾਮਲੇ ਵਿੱਚ ‘ਸੰਪੂਰਨ ਨਿਆਂ’ ਕਰਨ ਲਈ ਉਸ ਦੇ ਹੁਕਮਾਂ ਦੇ ਲਾਗੂ ਕਰਨ ਨਾਲ ਸਬੰਧਤ ਹੈ।
ਬੈਂਚ ਵਿੱਚ ਜਸਟਿਸ ਸੰਜੀਵ ਖੰਨਾ, ਜਸਟਿਸ ਏ.ਐਸ. ਓਕਾ, ਜਸਟਿਸ ਵਿਕਰਮਨਾਥ ਅਤੇ ਜਸਟਿਸ ਜੇ.ਕੇ. ਮਹੇਸ਼ਵਰੀ ਵੀ ਸ਼ਾਮਲ ਹਨ। ਬੈਂਚ ਨੇ ਕਿਹਾ, ‘‘ਅਸੀਂ ਵਿਵਸਥਾ ਦਿੱਤੀ ਹੈ ਕਿ ਇਸ ਅਦਾਲਤ ਲਈ ਕਿਸੇ ਵਿਆਹੁਤਾ ਰਿਸ਼ਤੇ ਵਿੱਚ ਆਈ ਦਰਾਰ ਨੂੰ ਭਰ ਨਾ ਸਕਣ ਦੇ ਆਧਾਰ ’ਤੇ ਉਸ ਨੂੰ ਖ਼ਤਮ ਕਰਨਾ ਸੰਭਵ ਹੈ।’’ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਤਹਿਤ ਉਸ ਦੇ ਅਧਿਕਾਰਾਂ ਦੇ ਇਸਤੇਮਾਲ ਨਾਲ ਸਬੰਧਤ ਕਈ ਪਟੀਸ਼ਨਾਂ ’ਤੇ ਇਹ ਫ਼ੈਸਲਾ ਸੁਣਾਇਆ।
ਸਿਖਰਲੀ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਅਧੀਨ (under Article 142 of the Constitution) ਆਪਣੀਆਂ ਵਿਸ਼ਾਲ ਸ਼ਕਤੀਆਂ ਦੀ ਵਰਤੋਂ ਨਾਲ ਸਬੰਧਤ ਪਟੀਸ਼ਨਾਂ ਦੇ ਬੈਚ 'ਤੇ ਇਹ ਫੈਸਲਾ ਸੁਣਾਇਆ ਤਾਂ ਜੋ ਜੋੜਿਆਂ ਨੂੰ ਲੰਬੀ ਨਿਆਂਇਕ ਕਾਰਵਾਈ ਲਈ ਪਰਿਵਾਰਕ ਅਦਾਲਤਾਂ ਦਾ ਹਵਾਲਾ ਦਿੱਤੇ ਬਿਨਾਂ ਸਹਿਮਤੀ ਵਾਲੇ ਜੋੜਿਆਂ ਵਿਚਕਾਰ ਆਪਸੀ ਸਹਿਮਤੀ ਨਾਲ ਵੱਖੋ-ਵੱਖਰੇ ਵਿਆਹ ਕਰਨ ਨਾਲ ਤਲਾਕ ਹੋ ਸਕਦਾ ਹੈ।
ਹੋਰ ਪੜ੍ਹੋ : Weather Updates: ਅਗਲੇ 5 ਦਿਨਾਂ ਲਈ ਗਰਜ਼-ਤੂਫਾਨ ਦੀ ਚਿਤਾਵਨੀ, ਪਹਾੜਾਂ 'ਤੇ ਬਰਫਬਾਰੀ, ਜਾਣੋ ਮੌਸਮ ਦਾ ਹਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)