ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਫੇਲ ਡੀਲ ‘ਤੇ ਮੁੜ ਵਿਚਾਰਨ ਵਾਲੀਆਂ ਅਰਜ਼ੀਆਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅੱਜ
![ਰਾਫੇਲ ਡੀਲ ‘ਤੇ ਮੁੜ ਵਿਚਾਰਨ ਵਾਲੀਆਂ ਅਰਜ਼ੀਆਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅੱਜ Supreme Court to hear petition to review Rafale verdict today ਰਾਫੇਲ ਡੀਲ ‘ਤੇ ਮੁੜ ਵਿਚਾਰਨ ਵਾਲੀਆਂ ਅਰਜ਼ੀਆਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅੱਜ](https://static.abplive.com/wp-content/uploads/sites/5/2019/03/06093633/rafale-sc.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਫੇਲ ਮਾਮਲੇ ‘ਚ ਮੁੜ ਵਿਚਾਰ ਕਰਨ ਲਈ ਦਾਖਲ ਅਰਜ਼ੀਆਂ ‘ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਤੈਅ ਪ੍ਰਕਿਰਿਆ ਮੁਤਾਬਕ ਮਾਮਲੇ ‘ਚ ਪਹਿਲੇ ਫੈਸਲਾ ਲੈ ਚੁੱਕੇ ਤਿੰਨ ਜੱਜ, ਚੀਫ ਜਸਟਿਸ ਰੰਜਨ ਗੋਗੋਈ, ਸੰਜੈ ਕਿਸ਼ਨ ਕੌਲ ਤੇ ਕੇ.ਐਮ. ਜੋਸਫ ਹੀ ਮਾਮਲਾ ਸੁਣਨਗੇ। ਪਿਛਲੇ ਹਫਤੇ ਤਿੰਨਾਂ ਜੱਜਾਂ ਨੇ ਪਟੀਸ਼ਨਾਂ ਦੇਖਣ ਤੋਂ ਬਾਅਦ ਫੈਸਲਾ ਲਿਆ ਸੀ ਕਿ ਮਾਮਲੇ ‘ਤੇ ਖੁੱਲ੍ਹੀ ਅਦਾਲਤ ‘ਚ ਸੁਣਵਾਈ ਹੋਵੇਗੀ।
ਫਰਾਂਸ ਦੇ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਸੌਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ। 14 ਦਸੰਬਰ ਨੂ ਦਿੱਤੇ ਫੈਸਲੇ ‘ਚ ਕੋਰਟ ਨੇ ਮੰਨਿਆ ਸੀ ਕਿ ਸੌਦਾ ਦੇਸ਼ ਹਿੱਤ ‘ਚ ਹੈ। ਇਸ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ।
ਪਰ ਇਸ ਖਿਲਾਫ ਯਸ਼ਵੰਤ ਸਿਨ੍ਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਨੇ ਦੁਬਾਰਾ ਪਟੀਸ਼ਨਾਂ ਦਾਖਲ ਕੀਤੀਆਂ ਸੀ ਜਿਸ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ ਸੌਦੇ ਬਾਰੇ ਸੀਲਬੰਦ ਲਿਫਾਫੇ ‘ਚ ਕੋਰਟ ‘ਚ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਤੱਥ ਗ਼ਲਤ ਸੀ ਅਤੇ ਜਿਸ ਕਾਰਨ ਕੋਰਟ ਨੇ ਜੋ ਫੈਸਲਾ ਲਿਆ ਉਹ ਗ਼ਲਤ ਹੈ। ਇਸ ਦੇ ਨਾਲ ਹੀ ਕੋਰਟ ਨੂੰ ਝੂਠੀ ਜਾਣਕਾਰੀ ਦੇਣ ਦੇ ਜ਼ਿੰਮੇਦਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਇਹ ਅਰਜ਼ੀ ਵੀ ਸੁਣਵਾਈ ਲਈ ਕੋਰਟ ‘ਚ ਦਿੱਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)