ਪੜਚੋਲ ਕਰੋ
Advertisement
SSR Case: ਸੁਸ਼ਾਂਤ ਖੁਦਕੁਸ਼ੀ ਮਾਮਲੇ 'ਤੇ ਸਿਆਸਤ ਗਰਮਾਈ, ਸੰਦੀਪ ਸਿੰਘ ਦੇ ਭਾਜਪਾ ਕਨੈਕਸ਼ਨ 'ਤੇ ਉੱਠੇ ਸਵਾਲ
Sushant Singh Rajpoot Death Case: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਸੀਬੀਆਈ ਦੀ ਜਾਂਚ ਜਾਰੀ ਹੈ। ਇਸ ਮੁੱਦੇ 'ਤੇ ਹੁਣ ਰਾਜਨੀਤੀ ਵੀ ਗਰਮਾ ਰਹੀ ਹੈ। ਕਾਂਗਰਸ ਪਾਰਟੀ ਲਗਾਤਾਰ ਸੰਦੀਪ ਸਿੰਘ ਦਾ ਨਾਂ ਲੈ ਕੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਸੀਬੀਆਈ ਦੀ ਜਾਂਚ ਜਾਰੀ ਹੈ। ਇਸ ਮੁੱਦੇ 'ਤੇ ਹੁਣ ਰਾਜਨੀਤੀ ਵੀ ਗਰਮਾ ਰਹੀ ਹੈ। ਕਾਂਗਰਸ ਪਾਰਟੀ ਲਗਾਤਾਰ ਸੰਦੀਪ ਸਿੰਘ ਦਾ ਨਾਂ ਲੈ ਕੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਅੱਜ ਕਾਂਗਰਸ ਨੇ ਸੰਦੀਪ ਸਿੰਘ ਦੇ ਭਾਜਪਾ ਨਾਲ ਕਨੈਕਸ਼ਨ ਤੇ ਇੱਕ ਪ੍ਰੈੱਸ ਕਾਂਨਫਰੰਸ ਵੀ ਕੀਤੀ।
ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਮਾਮਲੇ 'ਚ ਸੰਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਆਖਰ ਸੰਦੀਪ ਦਾ ਭਾਜਪਾ ਨਾਲ ਕੀ ਸਬੰਧ ਹੈ, ਕੌਣ ਉਸ ਨੂੰ ਬਚਾਅ ਰਿਹਾ ਹੈ।
ਸਿੰਘਵੀ ਨੇ ਕਿਹਾ,
ਦਰਅਸਲ, ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣਨ ਦੇ ਬਾਅਦ ਸੰਦੀਪ ਸਿੰਘ ਨੇ ਉਸ ਦੀ ਰਿਹਾਇਸ਼ ਤੇ ਸਭ ਤੋਂ ਪਹਿਲਾਂ ਪਹੁੰਚਣ ਦਾ ਦਾਅਵਾ ਕੀਤਾ ਸੀ। ਹੁਣ ਸੀਬੀਆਈ ਡਰੱਗਸ ਨਾਲ ਜੁੜੇ ਦੋਸ਼ਾਂ ਤੇ ਸੰਦੀਪ ਸਿੰਘ ਤੋਂ ਪੁਛਗਿੱਛ ਕਰੇਗੀ।
ਭਾਜਪਾ ਦਾ ਜਵਾਬ
ਭਾਜਪਾ ਨੇ ਵੀ ਕਾਂਗਰਸ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਭਾਜਪਾ ਨੇਤਾ ਰਾਮ ਕਦਮ ਨੇ ਕਿਹਾ,
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
" ਸੁਸ਼ਾਂਤ ਮਾਮਲੇ 'ਚ ਭਾਜਪਾ ਦੇ ਯਾਰਾਂ ਦਾ ਪਰਦਾਫਾਸ਼ ਹੋ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਸੰਦੀਪ ਸਿੰਘ ਨੇ ਮਹਾਰਾਸ਼ਟਰ ਦੇ ਭਾਜਪਾ ਦਫ਼ਤਰ ਨੂੰ 53 ਫੋਨ ਕੀਤੇ ਹਨ। ਸੰਦੀਪ ਸਿੰਘ ਨੇ ਹੀ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਬਣਾਈ ਸੀ। ਫਿਲਮ ਦਾ ਪੋਸਟਰ ਉਸ ਵੇਲੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦਾ ਮਤਲਬ ਸੰਦੀਪ ਸਿੰਘ ਫਿਲਮ ਨਿਰਮਾਤਾ ਨਹੀਂ ਹੈ। "
-
" ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਰੀਆ ਦੀ ਵਕੀਲ ਤੇ ਦਲਾਲ ਵਜੋਂ ਕੰਮ ਕਰ ਰਹੀ ਹੈ। ਵੱਡੇ ਨੇਤਾਵਾਂ, ਡਰੱਗ ਮਾਫੀਆ ਤੇ ਅਦਾਕਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਦੇਸ਼ ਨੇ ਕਾਂਗਰਸ ਦੇ ਇਸ ਰਵੱਈਏ ਨੂੰ ਵੇਖਿਆ ਹੈ। ਜਦੋਂ ਕਾਂਗਰਸ ਤੇ ਮਹਾਰਾਸ਼ਟਰ ਸਰਕਾਰ ਦੀ ਪੂਰੇ ਦੇਸ਼ 'ਚ ਅਲੋਚਨਾ ਹੋਣ ਲੱਗੀ, ਤਾਂ ਹੁਣ ਉਨ੍ਹਾਂ ਨੇ ਬੀਜੇਪੀ ਖਿਲਾਫ ਬੇਬੁਨਿਆਦ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement