Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
ਤਥਾਗਤ ਬੋਰੜ ਪਿਛਲੇ ਤਿੰਨ ਸਾਲਾਂ ਤੋਂ ਜੈਵਿਕ ਖੇਤੀ ਕਰ ਰਹੇ ਹਨ।ਉਨ੍ਹਾਂ ਨੇ ਇੱਕ ਗਾਉਂਸ਼ਾਲਾ ਵੀ ਸ਼ੁਰੂ ਕੀਤੀ ਹੋਈ ਹੈ।ਉਨ੍ਹਾਂ ਕੋਲ ਇਸ ਵਕਤ 17 ਗਾਵਾਂ ਹਨ ਅਤੇ ਉਹ ਦੁੱਧ ਦੇ ਨਾਲ ਨਾਲ ਮਿਲਕ ਪ੍ਰੋਡਕਟਸ ਵੀ ਤਿਆਰ ਕਰਦੇ ਹਨ।
![Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ Farmer's Success Story, IIT Bombay's pass out doing Organic Farming in earning Lacs Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ](https://static.abplive.com/wp-content/uploads/sites/5/2020/08/30034757/Tathagat.jpg?impolicy=abp_cdn&imwidth=1200&height=675)
ਰੌਬਟ ਦੀ ਰਿਪੋਰਟ
ਤਥਾਗਤ ਬੋਰੜ ਪਿਛਲੇ ਤਿੰਨ ਸਾਲਾਂ ਤੋਂ ਜੈਵਿਕ ਖੇਤੀ ਕਰ ਰਹੇ ਹਨ।ਉਨ੍ਹਾਂ ਨੇ ਇੱਕ ਗਾਉਂਸ਼ਾਲਾ ਵੀ ਸ਼ੁਰੂ ਕੀਤੀ ਹੋਈ ਹੈ।ਉਨ੍ਹਾਂ ਕੋਲ ਇਸ ਵਕਤ 17 ਗਾਵਾਂ ਹਨ ਅਤੇ ਉਹ ਦੁੱਧ ਦੇ ਨਾਲ ਨਾਲ ਮਿਲਕ ਪ੍ਰੋਡਕਟਸ ਵੀ ਤਿਆਰ ਕਰਦੇ ਹਨ।ਤਥਾਗਤ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਤਹਿਸੀਲ ਦੇ ਛੱਪਰੀ ਪਿੰਡ ਦੇ ਰਹਿਣ ਵਾਲੇ ਹਨ। ਉਹ ਇੱਕ ਇੰਜੀਨਿਅਰ ਹਨ ਪਰ ਅੱਜ ਕੱਲ ਪੇਸ਼ੇ ਤੋਂ ਇੱਕ ਕਿਸਾਨ ਹਨ।
ਉਨ੍ਹਾਂ ਨੇ ਭੋਪਾਲ ਦੇ ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚੀਊਟ ਆਫ਼ ਟੈਕਨੋਲੋਜੀ ਤੋਂ ਬੀਟੈਕ ਕੀਤੀ ਹੈ ਅਤੇ ਫਿਰ ਮੁੰਬਈ ਦੇ ਆਈਆਈਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਹੈ।ਪਰ ਇੰਨਾ ਪੜ੍ਹਨ ਲਿੱਖਣ ਦੇ ਬਾਵਜੂਦ ਉਨ੍ਹਾਂ ਕਿਸੇ ਮਲਟੀ ਨੈਸ਼ਨਲ ਕੰਪਨੀ 'ਚ ਕੰਮ ਕਰਨ ਦੀ ਬਜਾਏ ਖੇਤੀ ਕਰਨਾ ਚੁਣਿਆ ਹੈ।
ਤਥਾਗਤ ਬਰੋੜ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਇਹ ਖੇਤੀ ਦੀ ਸ਼ੁਰੂਆਤ ਵਾਪਰਕ ਇੱਛਾ ਨਾਲ ਨਹੀਂ ਕੀਤੀ ਸਗੋਂ ਉਹ ਤਾਂ ਸਿਰਫ ਆਪਣੀ ਅੰਦਰੂਨੀ ਸੰਤੁਸ਼ਟੀ ਲਈ ਇਹ ਸਭ ਕਰਨਾ ਚਾਹੁੰਦੇ ਸੀ।ਜੋ ਹੌਲੀ-ਹੌਲੀ ਹੁਣ ਲੋਕਾਂ ਨੂੰ ਵੀ ਪਸੰਦ ਆਉਣ ਲੱਗਾ ਹੈ।
ਉਹ ਪਿਛਲੇ ਤਿਨ ਸਾਲਾਂ ਤੋਂ ਖੇਤੀ ਕਰ ਰਹੇ ਹਨ।ਇਸ ਦੇ ਨਾਲ ਨਾਲ ਉਹ ਪਸ਼ੂਪਾਲਨ ਅਤੇ ਜੈਵਿਕ ਖਾਦ ਬਣਾਉਣ ਦਾ ਵੀ ਕੰਮ ਕਰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਇੱਕ ਗੋਬਰ ਗੈਸ ਪਲਾਂਟ ਵੀ ਲਾਇਆ ਹੈ ਜਿਸ ਨਾਲ ਉਨ੍ਹਾਂ ਦੇ ਘਰ ਖਾਣਾ ਪੱਕਦਾ ਹੈ।ਪਸ਼ੂਆਂ ਦੇ ਗੋਹੇ ਨੂੰ ਉਹ ਖ਼ਾਦ ਵਜੋਂ ਇਸਤਮਾਲ ਕਰਦੇ ਹਨ।
ਤਥਾਗਤ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਥੋੜੀ ਜ਼ਮੀਨ ਤੇ ਖੇਤੀ ਕਰਨਾ ਸ਼ੁਰੂ ਕੀਤਾ।ਫਿਰ ਉਨ੍ਹਾਂ ਉਸ ਫਸਲ ਨੂੰ ਆਪਣੇ ਜਾਣਕਾਰਾਂ ਤੱਕ ਪਹੁੰਚਾਇਆ।ਹੌਲੀ ਹੌਲੀ ਉਨ੍ਹਾਂ ਦਾ ਦਾਇਰਾ ਵੱਡਾ ਹੋਣ ਲੱਗਾ।ਅੱਜ ਤਥਾਗਤ ਦੀ ਪਹੁੰਚ 140 ਪਰਿਵਾਰਾਂ ਤੱਕ ਹੋ ਚੁੱਕੀ ਹੈ।ਉਹ ਇਨ੍ਹਾਂ ਪਰਿਵਾਰਾਂ ਦੇ ਲਈ ਪ੍ਰੋਡਕਟ ਤਿਆਰ ਕਰਦੇ ਹਨ।ਉਨ੍ਹਾਂ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਰਸੌਈਆਂ ਤੱਕ ਪਹੁੰਚ ਕਰਨਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਗ੍ਰਾਹਕ ਨੂੰ ਕਿਸੇ ਵੀ ਚੀਜ਼ ਲਈ ਕੀਤੇ ਹੋਰ ਨਾ ਜਾਣਾ ਪਵੇ।ਤਥਾਗਤ ਕਿੰਹਦੇ ਹਨ ਕਿ
ਅੱਜ ਤਥਾਗਤ ਲਗਭਗ 18 ਏਕੜ ਵਿੱਚ 17 ਫਸਲਾਂ ਦੇ ਖੇਤੀ ਕਰ ਰਹੇ ਹਨ।ਜਿਸ ਵਿੱਚ ਮੋਰਿੰਗਾ, ਆਂਵਲਾ, ਹਲਦੀ, ਅਦਰਕ, ਲੈਮਨ ਗ੍ਰਾਸ ਅਤੇ ਚਣੇ ਵਰਗੀਆਂ ਫਸਲਾਂ ਸ਼ਾਮਲ ਹਨ। ਜਦੋਂ ਉਨ੍ਹਾਂ ਨੂੰ ਆਮਦਨੀ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਉਹ ਸਲਾਨਾ ਪ੍ਰਤੀ ਏਕੜ ਵਿੱਚ ਤਕਰੀਬਨ 50 ਹਜ਼ਾਰ ਰੁਪਏ ਕਮਾ ਲੈਂਦਾ ਹਨ। ਯਾਨੀ ਉਹ ਇਕ ਸਾਲ ਵਿੱਚ 9 ਲੱਖ ਰੁਪਏ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤੀ ਚਾਹੇ ਜੈਵਿਕ ਹੋਵੇ ਜਾਂ ਰਵਾਇਤੀ ਕਿਸਾਨ ਨੂੰ ਇਹ ਪੂਰੀ ਖੁਸ਼ੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਫਸਲ ਪੈਦਾ ਹੋਵੇ ਉਸ 'ਚ ਵੀ ਖੁਸ਼ਹਾਲੀ ਝੱਲਕੇ ਅਤੇ ਪੈਦਾਵਾਰ ਨੂੰ ਖਾਣ ਵਾਲਿਆ ਨੂੰ ਵੀ ਅਨੰਦ ਮਹਿਸੂਸ ਹੋਵੇ।
ਤਥਾਗਤ ਕਹਿੰਦੇ ਹਨ ਕਿ ਉਹ ਉਤਪਾਦ ਦੇ ਨਾਲ, ਹੁਣ ਇਸ ਨੂੰ ਪ੍ਰੋਸੈਸਿੰਗ ਅਤੇ ਪੈਕਿੰਗ ਵੀ ਕਰ ਰਹੇ ਹਨ। ਉਹ ਧਨੀਆ ਪਾਊਡਰ, ਹਲਦੀ ਪਾਊਡਰ, ਜੀਰਾ ਪਾਊਡਰ, ਸੌਫਲ ਵਰਗੀਆਂ ਚੀਜ਼ਾਂ ਨੂੰ ਪੈਕ ਕਰਦੇ ਹਨ ਅਤੇ ਇਸ ਨੂੰ ਗਾਹਕਾਂ ਤੱਕ ਪਹੁੰਚਾਉਂਦੇ ਹਨ। ਤਥਾਗਤ ਦਾ ਕਹਿਣਾ ਹੈ ਕਿ ਤਾਲਾਬੰਦੀ ਤੋਂ ਬਾਅਦ 10-12 ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਹੈ। ਹੁਣ ਉਹ ਬਾਹਰ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੇ। ਉਹ ਹੁਣ ਪਿੰਡ ਵਿਚ ਰਹਿ ਕੇ ਹੀ ਖੇਤੀ ਕਰਨਾ ਚਾਹੁੰਦੇ ਹਨ।
ਤਥਾਗਤ ਮੰਨਦੇ ਹਨ ਕਿ ਜੈਵਿਕ ਖੇਤੀ 'ਚ ਮਹਿਨਤ ਜ਼ਿਆਦਾ ਆਉਂਦੀ ਹੈ ਇਸ ਲਈ ਬਹੁਤੇ ਕਿਸਾਨ ਇਸ ਨੂੰ ਕਰਨ ਪੰਸਦ ਨਹੀਂ ਕਰਦੇ।ਪਰ ਇਸਨੂੰ ਬੜੀ ਅਸਾਨੀ ਨਾਲ ਘੱਟ ਜ਼ਮੀਨ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਜੇ ਕੋਈ ਜੈਵਿਕ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ।
ਤਥਾਗਤ ਕਹਿੰਦੇ ਹਨ ਕਿ ਜੇ ਕੋਈ ਜੈਵਿਕ ਖੇਤੀ ਕਰਨਾ ਚਾਹੁੰਦਾ ਹੈ, ਤਾਂ ਸਾਰੀ ਜ਼ਮੀਨ ਦੀ ਬਜਾਏ, 10 ਪ੍ਰਤੀਸ਼ਤ ਜ਼ਮੀਨ ਤੋਂ ਜੈਵਿਕ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਬਾਕੀ ਜ਼ਮੀਨ 'ਤੇ ਰਵਾਇਤੀ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਜੇ ਪ੍ਰਯੋਗ ਸਫਲ ਨਾ ਹੋਣ ਤੇ ਵੀ ਸਾਨੂੰ ਬੈਕਅਪ ਮਿਲੇ।
ਇਸ ਦੇ ਲਈ, ਪਹਿਲਾਂ ਉਸ ਖੇਤਰ ਵਿੱਚ ਜਿੱਥੇ ਤੁਸੀਂ ਕਾਸ਼ਤ ਕਰਨਾ ਚਾਹੁੰਦੇ ਹੋ, ਸਰਵੇ ਕਰਨਾ ਚਾਹੀਦਾ ਹੈ ਕਿ ਕਿਸ ਸੀਜ਼ਨ ਵਿੱਚ, ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦੀ ਮੰਗ ਕਿੰਨੇ ਜ਼ਿਆਦਾ ਹੈ? ਇਕ ਚੀਜ ਜੋ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕੋਲ ਜਿੰਨੀ ਜ਼ਿਆਦਾ ਕਿਸਮ ਹੈ, ਉੰਨੀ ਜ਼ਿਆਦਾ ਮੰਗ ਵਧੇਗੀ।
ਸ਼ੁਰੂਆਤ ਲਈ ਕੀ ਕੁੱਝ ਹੈ ਜ਼ਰੂਰੀ? ਸਾਨੂੰ ਖੇਤੀ ਸ਼ੁਰੂ ਕਰਨ ਲਈ ਕੁਝ ਜ਼ਮੀਨ ਚਾਹੀਦੀ ਹੈ। ਜੇ ਨਹੀਂ ਤਾਂ ਠੇਕੇ ਤੇ ਵੀ ਲਈ ਜਾ ਸਕਦੀ ਹੈ। ਜੈਵਿਕ ਫਸਲਾਂ ਦੇ ਬੀਜ, ਜੈਵਿਕ ਖਾਦ ਅਤੇ ਖੇਤੀ ਦੇ ਹੋਰ ਉਪਕਰਣਾਂ ਜਿਵੇਂ ਟਰੈਕਟਰ, ਕੀਟਨਾਸ਼ਕ ਵਾਲੀ ਮਸ਼ੀਨ ਅਤੇ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਹੋਣਾ ਲਾਜ਼ਮੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)