Jammu: ਜੰਮੂ ਦੇ ਡੋਡਾ ਤੋਂ ਰਾਮਬਨ ਜਾ ਰਹੀ ਬੱਸ 'ਚੋਂ ਮਿਲਿਆ ਸ਼ੱਕੀ ਪੈਕਟ, ਬੰਬ ਨਿਰੋਧਕ ਦਸਤਾ ਕਰ ਰਿਹਾ ਜਾਂਚ
Jammu-Kashmir: ਜੰਮੂ ਦੇ ਰਾਮਬਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਇੱਕ ਬੱਸ ਵਿੱਚੋਂ ਇੱਕ ਸ਼ੱਕੀ ਪੈਕੇਟ ਮਿਲਿਆ ਹੈ। ਬੱਸ ਡੋਡਾ ਤੋਂ ਰਾਮਬਨ ਜਾ ਰਹੀ ਸੀ।
Jammu-Kashmir: ਜੰਮੂ ਦੇ ਰਾਮਬਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਇੱਕ ਬੱਸ ਵਿੱਚੋਂ ਇੱਕ ਸ਼ੱਕੀ ਪੈਕੇਟ ਮਿਲਿਆ ਹੈ। ਬੱਸ ਡੋਡਾ ਤੋਂ ਰਾਮਬਨ ਜਾ ਰਹੀ ਸੀ। ਨਾਕੇ 'ਤੇ ਚੈਕਿੰਗ ਦੌਰਾਨ ਬੱਸ 'ਚੋਂ ਇਹ ਸ਼ੱਕੀ ਪੈਕਟ ਮਿਲਣ ਦਾ ਸਮਾਚਾਰ ਹੈ। ਸ਼ੱਕੀ ਪੈਕਟ 'ਚ ਆਈਈਡੀ ਹੋਣ ਦਾ ਸ਼ੱਕ ਵੀ ਪ੍ਰਗਟਾਇਆ ਗਿਆ ਹੈ। ਪੈਕਟ ਦੀ ਜਾਂਚ ਲਈ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ। ਪੈਕੇਟ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਪੁਲਸ ਨੂੰ ਵੀਰਵਾਰ (24 ਨਵੰਬਰ) ਦੀ ਸਵੇਰ ਨੂੰ ਇਕ ਸ਼ੱਕੀ ਪੈਕਟ ਮਿਲਿਆ ਸੀ। ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਸ਼ੱਕੀ ਪੈਕੇਟ ਨੂੰ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਵਿਜੇਪੁਰ ਇਲਾਕੇ 'ਚ ਇਕ ਖੇਤ 'ਚ ਸ਼ੱਕੀ ਪੈਕਟ ਪਏ ਹੋਣ ਦੀ ਸੂਚਨਾ ਇਕ ਪਿੰਡ ਵਾਸੀ ਨੇ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।
ਪਿਛਲੇ ਮਹੀਨੇ ਹੀ, ਜੰਮੂ ਅਤੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਗੋਲ ਜੰਗਲ ਖੇਤਰ ਵਿੱਚ ਇੱਕ ਬੈਗ ਵਿੱਚੋਂ ਤਿੰਨ ਆਈਈਡੀ ਬਰਾਮਦ ਕੀਤੇ। ਅਧਿਕਾਰੀਆਂ ਮੁਤਾਬਕ ਬੈਗ 'ਚ ਵਿਸਫੋਟਕ ਤੋਂ ਇਲਾਵਾ ਤਿੰਨ ਪੁਲਾਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ, ਜਿਸ ਤੋਂ ਲੱਗਦਾ ਹੈ ਕਿ ਇਹ ਪੁਲ ਅੱਤਵਾਦੀਆਂ ਦਾ ਨਿਸ਼ਾਨਾ ਸਨ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :