Swati Maliwal Interview: ਸਵਾਤੀ ਮਾਲੀਵਾਲ ਦਾ ਪਹਿਲਾ ਇੰਟਰਵਿਊ, ਭਾਵੁਕ ਹੋ ਕੇ ਕਿਹਾ- 'ਮੈਂ ਸੀਐੱਮ ਦੀ ਰਿਹਾਇਸ਼ 'ਤੇ ਮਿਲਣ ਗਈ ਸੀ, ਉਦੋਂ ਹੀ...'
Swati Maliwal News:ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਪਿਛਲੇ ਕੁੱਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ। ਮਾਲੀਵਾਲ ਨੇ ਵਿਭਵ ਕੁਮਾਰ 'ਤੇ ਇਲਜ਼ਾਮ ਲਗਾਏ ਹਨ। ਪਰ ਸੀਐਮ ਹਾਊਸ ਤੋਂ ਮਾਲੀਵਾਲ ਦਾ ਇੱਕ ਵੀਡੀਓ ਵਾਇਰਲ...
Swati Maliwal News: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਵਿਵਾਦਾਂ ਦੇ ਵਿਚਕਾਰ ਸਵਾਤੀ ਮਾਲੀਵਾਲ ਦਾ ਇਸ ਮਾਮਲੇ ਨੂੰ ਲੈ ਕੇ ਪਹਿਲਾ ਇੰਟਰਵਿਊ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ 13 ਮਈ ਨੂੰ ਸਵੇਰੇ 9 ਵਜੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਗਈ ਸੀ। ਉੱਥੇ ਸਟਾਫ਼ ਨੇ ਮੈਨੂੰ ਡਰਾਇੰਗ ਰੂਮ ਵਿੱਚ ਬਿਠਾਇਆ। ਉਸੇ ਸਮੇਂ ਵਿਭਵ ਕੁਮਾਰ ਉਥੇ ਆ ਜਾਂਦਾ ਹੈ। ਉਸਨੇ ਆਉਂਦੇ ਹੀ ਥੱਪੜ ਮਾਰ ਦਿੱਤਾ। ਉਸ ਨੇ ਇਕੱਠੇ ਸੱਤ-ਅੱਠ ਥੱਪੜ ਮਾਰੇ। ਜਦੋਂ ਮੈਂ ਉਸਨੂੰ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰੀ ਲੱਤ ਫੜ ਲਈ। ਮੈਨੂੰ ਹੇਠਾਂ ਖਿੱਚ ਲਿਆਇਆ।
ਸਵਾਤੀ ਮਾਲੀਵਾਲ ਨੇ ਕਿਹਾ, "ਮੇਰਾ ਸਿਰ ਮੇਜ਼ ਨਾਲ ਟਕਰਾ ਗਿਆ। ਮੈਂ ਹੇਠਾਂ ਡਿੱਗ ਗਈ। ਫਿਰ ਉਨ੍ਹਾਂ ਨੇ ਮੈਨੂੰ ਲੱਤ ਮਾਰਨੀ ਸ਼ੁਰੂ ਕਰ ਦਿੱਤੀ। ਮੈਂ ਬਹੁਤ ਜ਼ੋਰ ਨਾਲ ਚੀਕੀ ਪਰ ਕੋਈ ਮਦਦ ਲਈ ਨਹੀਂ ਆਇਆ।"
'ਆਪ' ਸਾਂਸਦ ਨੇ ਭਾਵੁਕ ਹੋ ਕੇ ਕਿਹਾ, "ਮੈਂ ਇਹ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਕੀ ਹੋਵੇਗਾ। ਮੇਰੇ ਕਰੀਅਰ ਦਾ ਕੀ ਹੋਵੇਗਾ। ਇਹ ਲੋਕ ਮੇਰੇ ਨਾਲ ਕੀ ਕਰਨਗੇ। ਮੈਂ ਸਿਰਫ ਇਹ ਸੋਚਿਆ ਕਿ ਮੈਂ ਸਾਰੀਆਂ ਔਰਤਾਂ ਨੂੰ ਜੋ ਕਿਹਾ ਹੈ, ਉਹ ਇਹ ਹੈ ਕਿ ਤੁਸੀਂ ਹਮੇਸ਼ਾ ਖੜ੍ਹੇ ਹੋ। ਸੱਚ ਦੇ ਨਾਲ ਖੜੇ ਹੋਵੋ...ਜੇ ਤੁਹਾਡੇ ਨਾਲ ਕੁਝ ਗਲਤ ਹੋਇਆ ਹੈ ਤਾਂ ਜਰੂਰ ਲੜੋ, ਤਾਂ ਅੱਜ ਮੈਂ ਅੱਜ ਖੁਦ ਲਈ ਕਿਵੇਂ ਨਹੀਂ ਲੜ ਸਕਦੀ।