ਚੇਨਈ: ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਐਤਵਾਰ ਸਵੇਰੇ ਅਲਵਰਪੇਟ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ ਦੇ 87 ਕਰਮਚਾਰੀਆਂ ਨੂੰ ਕੋਰੋਨਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਾਅਦ 10 ਦਿਨ ਪਹਿਲਾਂ ਸੱਤ ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕੀਤਾ ਸੀ, ਪਰ ਰਾਜਪਾਲ ਦਾ ਕਾਫਲਾ ਐਤਵਾਰ ਸਵੇਰੇ ਅਲਵਰਪੇਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਿਆਦੱਸ ਦਈਏ ਕਿ ਉਹ 80 ਸਾਲਾਂ ਦੇ ਹਮ ਤੇ ਅਕਤੂਬਰ 2017 ਤੋਂ ਤਾਮਿਲਨਾਡੂ ਦਾ ਰਾਜਪਾਲ ਹੈ।


ਇਸ ਤੋਂ ਪਹਿਲਾਂ 23 ਜੁਲਾਈ ਨੂੰ ਸਰਕਾਰ ਨੇ ਕਿਹਾ ਸੀ ਕਿ ਰਾਜ ਭਵਨ ਵਿਖੇ ਤਾਇਨਾਤ 84 ਸੁਰੱਖਿਆ ਕਰਮਚਾਰੀ ਅਤੇ ਅੱਗ ਬੁਝਾ ਕਰਮਚਾਰੀ ਮਿਲੇ ਸੀ, ਪਰ ਉਨ੍ਹਾਂ ਚੋਂ ਕੋਈ ਵੀ ਰਾਜਪਾਲ ਜਾਂ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਨਹੀਂ ਆਇਆ। 147 ਕਰਮਚਾਰੀਆਂ ਦੀ ਜਾਂਚ ਕੀਤੀ ਗਈ ਅਤੇ 87 ਸੰਕਰਮਿਤ ਹੋਏ। ਕੁਝ ਕਰਮਚਾਰੀਆਂ ਨੂੰ ਕੁਆਰੰਟਿਨ ਕੀਤਾ ਗਿਆ ਜਦਕਿ ਕੁਝ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904