ਨਵੀਂ ਦਿੱਲੀ: ਟਾਟਾ ਮੋਟਰਜ਼ ਬਾਜ਼ਾਰ ਵਿੱਚ ਨਵੀਆਂ ਕਾਰਾਂ ਉਤਾਰ ਰਹੀ ਹੈ। ਕੰਪਨੀ ਨੇ ਆਟੋ ਐਕਸਪੋ ਵਿੱਚ ਲਗਜ਼ਰੀ ਕਲਾਸ ਵਿੱਚ ਦੋ ਐਸਯੂਵੀ ਤੇ ਇੱਕ ਪ੍ਰੀਮੀਅਮ ਹੈਚਬੈਕ ਕਾਰ ਲੌਂਚ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਛੇ ਇਲੈਕਟ੍ਰਿਕ ਵਾਹਨ ਵੀ ਮੇਲੇ ਵਿੱਚ ਗੱਡੀਆਂ ਦੇ ਸ਼ੌਕੀਨਾਂ ਲਈ ਲਿਆਂਦੇ ਹਨ।

ਟਾਟਾ ਕੰਪਨੀ ਨੇ ਆਟੋ ਐਕਸਪੋ ਵਿੱਚ ‘ਸਮਾਰਟ ਮੋਬਾਇਲਟੀ, ਸਮਾਰਟ ਸਿਟੀ’ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਆਪਣੇ ਵਾਹਨਾਂ ਵਿੱਚ ਖ਼ਰੀਦਦਾਰਾਂ ਲਈ ਸੁੱਖ ਆਰਾਮ ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਿਆ ਹੈ। ਗੱਡੀਆਂ ਵਿੱਚ ਹਰ ਅਧੁਨਿਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਸ ਮੌਕੇ ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸੇਖਰਨ ਨੇ ਕਿਹਾ ਕਿ ਟਾਟਾ ਮੋਟਰਜ਼ ਭਵਿੱਖ ਵਿੱਚ ਆਪਣੇ ਗਾਹਕਾਂ ਲਈ ਹੋਰ ਵੀ ਵਧੇਰੇ ਕੋਸ਼ਿਸ਼ਾਂ ਕਰੇਗੀ। ਇਸ ਮੌਕੇ ਐਕਸਪੋ ਵਿੱਚ ਹੌਂਡਾ, ਹੰਦੂਈ ਤੇ ਸਯੂਕੀ ਕੰਪਨੀ ਨੇ ਆਪਣੇ ਨਵੇਂ ਵਾਹਨ ਪੇਸ਼ ਕੀਤੇ ਹਨ।