ਵਿਸ਼ਾਖਾਪਟਨਮ: ਇੱਥੇ ਮਾਓਵਾਦੀਆਂ ਨੇ ਮੌਜੂਦਾ ਟੀਡੀਪੀ ਵਿਧਾਇਕ ਤੇ ਸਾਬਕਾ ਪਾਰਟੀ ਲੀਡਰ ਨੂੰ ਗੋਲ਼ੀ ਮਾਰ ਦਿੱਤੀ। ਪੁਲਿਸ ਮੁਤਾਬਕ ਘਟਨਾ ਵਿਸ਼ਾਖਾਪਟਨਮ ਦੇ ਤਟੀ ਸ਼ਹਿਰ ਤੋਂ 125 ਕਿਲੋਮੀਟਰ ਦੂਰ ਪਿੰਡ ਥੁਤਾਂਗੀ ਨਜ਼ਦੀਕ ਵਾਪਰੀ।

ਅਰਾਕੂ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਮਾਓਵਾਦੀਆਂ ਨੇ ਵਿਧਾਇਕ ਰਾਓ ਤੇ ਸਾਬਕਾ MLA ਸੀਵੇਰੀ ਸੋਮਾ ’ਤੇ ਹਮਲਾ ਕੀਤਾ। ਗੋਲ਼ੀ ਮਾਰਨ ਲਈ ਪੁਆਇੰਟ ਬਲੈਂਕ ਰੇਂਜ ਤੋਂ ਨਿਸ਼ਾਨਾ ਲਾਇਆ ਗਿਆ। ਇਸ ਹਮਲੇ ਵਿੱਚ ਬਹੁ ਗਿਣਤੀ ਮਾਓਵਾਦੀ ਸ਼ਾਮਲ ਸਨ।


ਤੇਲਗੂ ਦੇਸ਼ਮ ਪਾਰਟੀ ਨਾਲ ਸਬੰਧਤ ਵਿਧਾਇਕ ਕੇ ਸਰਵੇਸਵਰਾ ਰਾਓ ਆਂਧਰਾ ਪ੍ਰਦੇਸ਼ ਸਟੇਟ ਅਸੈਂਬਲੀ ਵਿੱਚ ਹਲਕਾ ਅਰਾਕੂ ਦੀ ਕਮਾਨ ਸੰਭਾਲ ਰਹੇ ਸਨ। ਵਿਧਾਇਕ ਰਾਓ ਤੇ ਸੋਮਾ ਨੂੰ ਪਹਿਲਾਂ ਵੀ ਮਾਓਵਾਦੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਸਨ।