ਨੋਇਡਾ: ਪੂਜਾ ਨੂੰ ਬ੍ਰੇਨ ਹੈਮਰੇਜ ਹੋਣ ਕਰਕੇ 14 ਜਨਵਰੀ ਨੂੰ ਨੋਇਡਾ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਬਾਅਦ ਵਿੱਚ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਪਰਿਵਾਰ ਨੇ ਵੀਰਵਾਰ ਨੂੰ ਉਸ ਦੇ ਦਿਲ, ਫੇਫੜੇ, ਜਿਗਰ ਤੇ ਗੁਰਦੇ ਦਾਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਔਰਤ ਦੇ ਅੰਗ ਲੋੜਵੰਦਾਂ ਲਈ ਵਰਤੇ ਜਾ ਸਕਣ ਤੇ ਕਿਸੇ ਹੋਰ ਨੂੰ ਨਵੀਂ ਜ਼ਿੰਦਗੀ ਮਿਲ ਸਕੇ।
ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੁਪਹਿਰ 2 ਵਜੇ ਦਿਲ ਸਰੀਰ ਵਿੱਚੋਂ ਕੱਢਿਆ ਗਿਆ। ਫੋਰਟਿਸ ਤੋਂ ਆਈਜੀਆਈ ਏਅਰਪੋਰਟ ਤੱਕ 48 ਮਿੰਟਾਂ ਵਿੱਚ 48 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ ਬਣਾਇਆ ਗਿਆ। ਇਸੇ ਤਰ੍ਹਾਂ ਫੇਫੜੇ ਦੁਪਹਿਰ 2:20 ਵਜੇ ਸਰੀਰ ਤੋਂ ਵੱਖ ਕੀਤੇ ਗਏ। ਇਸ ਤੋਂ ਬਾਅਦ ਇੱਕ ਹੋਰ ਗ੍ਰੀਨ ਕੋਰੀਡੋਰ ਬਣਾ ਇਨ੍ਹਾਂ ਨੂੰ ਹਸਪਤਾਲ ਤੋਂ ਆਈਜੀਆਈ ਏਅਰਪੋਰਟ ਲਿਜਾਇਆ ਗਿਆ। ਦਿਲ ਨੂੰ ਜਹਾਜ਼ ਰਾਹੀਂ ਚੇਨਈ ਦੇ ਐਮਜੀਐਮ ਹੈਲਥਕੇਅਰ ਤੇ ਫੇਫੜਿਆਂ ਨੂੰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਲਿਆਂਦਾ ਗਿਆ।
ਉਧਰ ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ ਦੇ ਮਰੀਜ਼ ਨੂੰ ਇੱਕ ਕਿਡਨੀ ਦਿੱਤੀ ਗਈ। ਇਸ ਤੋਂ ਇਲਾਵਾ ਨੋਇਡਾ ਫੋਰਟਿਸ ਹਸਪਤਾਲ ਵਿੱਚ ਦਾਖਲ ਦੋ ਮਰੀਜ਼ਾਂ ਨੂੰ ਜਿਗਰ ਤੇ ਇੱਕ ਕਿਡਨੀ ਦਿੱਤੀ ਗਈ। ਹਸਪਤਾਲ ਦੇ ਡਾਕਟਰ ਵਿਵੇਕ ਵਿਜ ਨੇ ਲਿਵਰ ਟ੍ਰਾਂਸਪਲਾਂਟ ਕੀਤਾ ਤੇ ਡਾਕਟਰ ਅਨੁਜਾ ਪੋਰਟਲ ਤੇ ਡਾ. ਦੁਸ਼ਯੰਤ ਨਾਦਰ ਨੇ ਕਿਡਨੀ ਟ੍ਰਾਂਸਪਲਾਂਟ ਕੀਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਸਰਕਾਰ ਬਦਲਦਿਆਂ ਹੀ 5 ਲੱਖ ਪ੍ਰਵਾਸੀ ਭਾਰਤੀਆਂ ਤੇ ਲੱਖਾਂ ਵਿਦਿਆਰਥੀਆਂ ਨੂੰ ਪੁੱਜੇਗਾ ਸਿੱਧਾ ਲਾਭ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਰਦੇ-ਮਰਦੇ 5 ਲੋਕਾਂ ਨੂੰ ਜ਼ਿੰਦਗੀ ਦੇ ਗਈ ਟੀਚਰ, ਦੇਸ਼ ਦੇ ਚਾਰ ਸ਼ਹਿਰਾਂ 'ਚ ਭੇਜੇ ਅੰਗ
ਏਬੀਪੀ ਸਾਂਝਾ
Updated at:
22 Jan 2021 11:20 AM (IST)
ਔਰਤ ਦੇ ਅੰਗ ਲੋੜਵੰਦਾਂ ਲਈ ਵਰਤੇ ਜਾਣਗੇ। ਪਰਿਵਾਰ ਨੇ ਵੀਰਵਾਰ ਨੂੰ ਦਿਲ, ਫੇਫੜੇ, ਜਿਗਰ ਤੇ ਗੁਰਦੇ ਦਾਨ ਕਰਨ ਦਾ ਫੈਸਲਾ ਕੀਤਾ।
ਸੰਕੇਤਕ ਤਸਵੀਰ
- - - - - - - - - Advertisement - - - - - - - - -