ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ (US President Joe Biden) ਨੇ ਕੱਲ੍ਹ ਵੀਰਵਾਰ ਨੂੰ ਹਲਫ਼ ਲੈਂਦੇ ਸਾਰ ਹੋਰਨਾਂ ਤੋਂ ਇਲਾਵਾ ਇਮੀਗ੍ਰੇਸ਼ਨ ਬਿੱਲ (Immigration Bill) ਉੱਤੇ ਵੀ ਹਸਤਾਖਰ ਕੀਤੇ, ਜਿਸ ਨਾਲ ਡੋਨਾਲਡ ਟ੍ਰੰਪ ਦੀਆਂ ਕੁਝ ‘ਪੱਖਪਾਤੀ’ ਕਿਸਮ ਦੀਆਂ ਇਮੀਗ੍ਰੇਸ਼ਨ ਨੀਤੀਆਂ (Immigration Policies) ਪਲਟ ਜਾਣਗੀਆਂ। ਇਸ ਬਿੱਲ ਵਿੱਚ 1.10 ਕਰੋੜ ਅਜਿਹੇ ਪ੍ਰਵਾਸੀਆਂ ਨੂੰ ਵੀ ਅਮਰੀਕੀ ਨਾਗਰਿਕਤਾ (Us Citizenship) ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਹੜੇ ਜਾਂ ਤਾਂ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਹੋਏ ਹਨ ਤੇ ਜਾਂ ਜਿਨ੍ਹਾਂ ਦੇ ਇਮੀਗ੍ਰੇਸ਼ਨ ਦਸਤਾਵੇਜ਼ ਕਿਤੇ ਗੁੰਮ ਹੋ ਗਏ ਹਨ। ਹੁਣ ਇਨ੍ਹਾਂ ਸਭ ਨੂੰ 8 ਸਾਲਾਂ ਦੇ ਸਮੇਂ ਅੰਦਰ ਅਮਰੀਕੀ ਨਾਗਰਿਕਤਾ ਮਿਲ ਸਕਦੀ ਹੈ। ਇਨ੍ਹਾਂ 1 ਕਰੋੜ 10 ਲੱਖ ਪ੍ਰਵਾਸੀਆਂ ਵਿੱਚ 5 ਲੱਖ ਭਾਰਤੀ ਹਨ; ਉਨ੍ਹਾਂ ਨੂੰ ਜੋਅ ਬਾਇਡੇਨ ਦੀਆਂ ਉਦਾਰਵਾਦੀ ਨੀਤੀਆਂ ਦਾ ਚੋਖਾ ਲਾਭ ਮਿਲੇਗਾ। ਡੋਨਾਲਡ ਟ੍ਰੰਪ ਨੇ ਇਨ੍ਹਾਂ ਸਭਨਾਂ ਨੂੰ ਹੌਲੀ-ਹੌਲੀ ਡੀਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।
ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੀਆਂ ਨੀਤੀਆਂ ਤੋਂ ਐਚ-1ਬੀ ਵੀਜ਼ਾ ਦੇ ਆਧਾਰ ਉੱਤੇ ਅਮਰੀਕਾ ਪੁੱਜੇ ਭਾਰਤ ਦੇ ਹੁਨਰਮੰਦ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਲਾਭ ਪੁੱਜਣ ਵਾਲਾ ਹੈ। ਅਮਰੀਕੀ ਪ੍ਰਸ਼ਾਸਨ ਦੇ ਇੱਕ ਅਧਿਕਾਰਤ ਬਿਆਨ ਅਨੁਸਾਰ ਇਹ ਬਿੱਲ ਜਿੱਥੇ ਰੋਜ਼ਗਾਰ ਆਧਾਰਤ ਵੀਜ਼ਾ ਬੈਕਲੌਗਜ਼ ਖਤਮ ਕਰੇਗਾ, ਉੱਥੇ ਅਣਵਰਤੇ ਵੀਜ਼ੇ ਮੁੜ ਵਰਤੇ ਜਾ ਸਕਣਗੇ, ਲੰਮੇ ਸਮੇਂ ਤੱਕ ਉਡੀਕ ਨਹੀਂ ਕਰਨੀ ਪਵੇਗੀ, ਹਰੇਕ ਦੇਸ਼ ਦੇ ਨਾਗਰਿਕਾਂ ਦੇ ਅਮਰੀਕਾ ਆਉਣ-ਜਾਣ ਉੱਤੇ ਲੱਗੀਆਂ ਰੋਕਾਂ ਹਟ ਜਾਣਗੀਆਂ।
ਹੋਰ ਤਾਂ ਹੋਰ ਘੱਟ ਤਨਖ਼ਾਹਾਂ ਵਾਲੇ ਵਰਕਰ ਵੀ ਗ੍ਰੀਨ ਕਾਰਡ ਤੱਕ ਆਸਾਨੀ ਨਾਲ ਪਹੁੰਚ ਕਰ ਸਕਣਗੇ। ਉਨ੍ਹਾਂ ਦੇ ਰਾਹ ਵਿਚਲੇ ਸਾਰੇ ਬੇਰੋਕ ਅੜਿੱਕੇ ਦੂਰ ਹੋ ਜਾਣਗੇ। ‘ਮਨੀ ਕੰਟਰੋਲ’ ਵੱਲੋਂ ਪ੍ਰਕਾਸ਼ਿਤ ਸਵਾਤੀ ਮੂਰਤੀ ਦੀ ਰਿਪੋਰਟ ਅਨੁਸਾਰ ਐੱਚ-1ਬੀ ਵੀਜ਼ਾ ਦੇ ਆਧਾਰ ਉੱਤੇ ਅਮਰੀਕਾ ’ਚ ਕੰਮ ਕਰ ਰਹੇ ਜਿਹੜੇ ਭਾਰਤੀ ਪਿਛਲੇ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਨੂੰ ਜੋਅ ਬਾਇਡੇਨ ਦੇ ਨਵੇਂ ਬਿੱਲ ਤੋਂ ਡਾਢਾ ਲਾਭ ਪੁੱਜੇਗਾ।
ਇਹ ਵੀ ਪੜ੍ਹੋ: ਰੱਦ ਹੋ ਸਕਦੇ ਟੋਕੀਓ ਓਲੰਪਿਕ, ਖੇਡਾਂ ਬਾਰੇ ਜਾਪਾਨ ਨੇ ਕਹੀ ਵੱਡੀ ਗੱਲ
ਜੋਅ ਬਾਇਡੇਨ ਦੇ ਨਵੇਂ ਬਿੱਲ ਉੱਤੇ ਹਸਤਾਖਰ ਕਰਦਿਆਂ ਹੀ ਐੱਚ-1ਬੀ ਵੀਜ਼ਾ ਦੇ ਆਧਾਰ ਉੱਤੇ ਸਾਰੇ ਭਾਰਤੀ ਕਾਮਿਆਂ ਦੀਆਂ ਤਨਖ਼ਾਹਾਂ ਉੰਤੇ ਨਿਰਭਰ ਆਸ਼ਰਿਤਾਂ (ਖ਼ਾਸ ਕਰਕੇ ਜੀਵਨ ਸਾਥੀਆਂ) ਨੂੰ ਵੀ ਹੁਣ ਅਮਰੀਕਾ ’ਚ ਨੌਕਰੀਆਂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸ ਦਾ ਲਾਭ ਕਿੰਨੇ ਕੁ ਪ੍ਰਵਾਸੀ ਭਾਰਤੀਆਂ ਨੂੰ ਮਿਲੇਗਾ, ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸੇ ਤੱਥ ਤੋਂ ਲਾ ਸਕਦੇ ਹੋ ਕਿ ਇਕੱਲੇ ਵਿੱਤੀ ਸਾਲ 2019 ਦੌਰਾਨ ਐੱਚ-4 ਵੀਜ਼ਾ ਉੱਤੇ 1.06 ਲੱਖ ਭਾਰਤੀ ਅਮਰੀਕਾ ਪੁੱਜੇ ਸਨ।
ਨਵੇਂ ਇਮੀਗ੍ਰੇਸ਼ਨ ਬਿੱਲ ਅਨੁਸਾਰ ਜਿਹੜੇ ਪ੍ਰਵਾਸੀ ਵਿਦਿਆਰਥੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਤੋਂ STEM (ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥੇਮੈਟਿਕਸ) ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਉਨ੍ਹਾਂ ਨੂੰ ਅਮਰੀਕਾ ’ਚ ਹੀ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਉਹ ਤਿੰਨ ਸਾਲਾਂ ਤੱਕ ਅਸਥਾਈ ਤਰੀਕੇ ਨਾਲ ਅਮਰੀਕਾ ਵਿੱਚ ਕੰਮ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਲਈ ਵੀ ਖ਼ੁਸ਼ਖ਼ਬਰੀ ਹੈ ਕਿ ਜਿਹੜੇ ਵਿਦਿਆਰਥੀ ‘ਆੱਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ’ (OPT) ਕਰਨਾ ਚਾਹੁੰਦੇ ਹਨ, ਉਹ ਵੀ ਅਮਰੀਕਾ ਦਾ ਐੱਚ-1ਬੀ ਵੀਜ਼ਾ ਲੈ ਸਕਦੇ ਹਨ। ਜੋਅ ਬਾਇਡੇਨ ਦੀ ਨੀਤੀ ਅਨੁਸਾਰ ਅਮਰੀਕਾ ’ਚ ਸਰਗਰਮ ਭਾਰਤੀ ਕੰਪਨੀਆਂ ਨੂੰ ਵੀ ਚੋਖਾ ਲਾਭ ਹੋਣ ਵਾਲਾ ਹੈ।
ਇਹ ਵੀ ਪੜ੍ਹੋ: Farmer Tractor Rally: ਟਰੈਕਟਰ ਪੇਰਡ ਨੇ ਉਡਾਈ ਸਰਕਾਰ ਦੀ ਨੀਂਦ, ਖੁਫੀਆ ਰਿਪੋਰਟਾਂ ਮਗਰੋਂ ਸਰਕਾਰ ਖੇਡ ਰਹੀ ਆਖਰੀ ਦਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਮਰੀਕਾ 'ਚ ਸਰਕਾਰ ਬਦਲਦਿਆਂ ਹੀ 5 ਲੱਖ ਪ੍ਰਵਾਸੀ ਭਾਰਤੀਆਂ ਤੇ ਲੱਖਾਂ ਵਿਦਿਆਰਥੀਆਂ ਨੂੰ ਪੁੱਜੇਗਾ ਸਿੱਧਾ ਲਾਭ
ਏਬੀਪੀ ਸਾਂਝਾ
Updated at:
22 Jan 2021 11:13 AM (IST)
ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੀਆਂ ਨੀਤੀਆਂ ਤੋਂ ਐਚ-1ਬੀ ਵੀਜ਼ਾ ਦੇ ਆਧਾਰ ਉੱਤੇ ਅਮਰੀਕਾ ਪੁੱਜੇ ਭਾਰਤ ਦੇ ਹੁਨਰਮੰਦ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਲਾਭ ਪੁੱਜਣ ਵਾਲਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -