ਇਸਲਾਮਾਬਾਦ: ਅਮਰੀਕਾ ’ਚ ਜਿਸ ਵੇਲੇ ਜੋਅ ਬਾਇਡੇਨ ਦੇ ਹਲਫ਼ ਲੈਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ; ਉਸੇ ਵੇਲੇ ਪਾਕਿਸਤਾਨ ਆਪਣੀ ਮਿਸਾਇਲ ਸ਼ਾਹੀਨ-3 ਦਾ ਪ੍ਰੀਖਣ ਕਰ ਰਿਹਾ ਸੀ। ਪਾਕਿਸਤਾਨੀ ਫ਼ੌਜ ਦੇ ਅਧਿਕਾਰਤ ਟਵਿਟਰ ਅਕਾਊਂਟ ਆਈਐਸਪੀਆਰ ਨੇ ਟਵੀਟ ਕਰ ਕੇ ਇਹ ਵੀ ਦਾਅਵਾ ਕੀਤਾ ਸੀ ਕਿ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ 2,750 ਕਿਲੋਮੀਟਰ ਰੇਂਜ ਦੀ ਸ਼ਾਹੀਨ-3 ਮਿਸਾਈਲ ਦਾ ਸਫ਼ਲਤਾਪੂਰਬਕ ਪ੍ਰੀਖਣ ਕੀਤਾ ਗਿਆ।


ਬੁੱਧਵਾਰ ਦੀ ਰਾਤ ਨੂੰ ਜਦੋਂ ਸ਼ਾਹੀਨ-3 ਮਿਸਾਈਲ ਦਾ ਪ੍ਰੀਖਣ ਕੀਤਾ ਗਿਆ, ਤਾਂ ਇਹ ਮਿਸਾਈਲ ਡੇਰਾ ਬੁਗਤੀ ਦੇ ਮਟ ਖੇਤਰ ਵਿੱਚ ਜਾ ਕੇ ਸੁੱਤੇ ਪਏ ਲੋਕਾਂ ਉੱਤੇ ਡਿੱਗੀ। ਇਸ ਕਾਰਨ ਜਿੱਥੇ ਕੁਝ ਵਿਅਕਤੀ ਜ਼ਖ਼ਮੀ ਹੋਏ, ਉੱਥੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਨੁਕਸਾਨ ਪੁੱਜਾ ਹੈ।



ਬਲੋਚ ਰੀਪਬਲਿਕਨ ਪਾਰਟੀ ਦੇ ਕੇਂਦਰੀ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਟਵੀਟ ਕਰਦਿਆਂ ਕਿਹਾ ਕਿ ਬਲੋਚਿਸਤਾਨ ਸਾਡੀ ਮਾਤਭੂਮੀ ਹੈ, ਇਹ ਕੋਈ ਲੈਬੋਰੇਟਰੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਹੋਰ ਦੇਸ਼ ਡੇਰਾ ਬੁਗਤੀ ਦੇ ਨਾਗਰਿਕਾਂ ਦੇ ਹੱਕ ਵਿੱਚ ਪਾਕਿਸਤਾਨੀ ਫੌਜ ਦੇ ਵਿਰੁੱਧ ਬੋਲਣ।

ਬੁਗਤੀ ਨੇ ਇੱਕ ਹੋਰ ਟਵੀਟ ’ਚ #MissileAttackinDeraBugti ਟੈਗ ਨਾਲ ਲਿਖਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਮਿਸਾਈਲ ਪ੍ਰੀਖਣ ਵਿੱਚ ਦੋ ਔਰਤਾਂ ਤੇ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕਈ ਘਰ ਵੀ ਬਰਬਾਦ ਹੋਏ ਹਨ।

ਇਹ ਵੀ ਪੜ੍ਹੋ109 ਸਾਲਾ ਪੰਜਾਬੀ ਦੌੜਾਕ ਫੌਜਾ ਸਿੰਘ ’ਤੇ ਫ਼ਿਲਮ ਬਣਾਉਣਗੇ ‘ਮੇਰੀ ਕੌਮ’ ਦੇ ਡਾਇਰੈਕਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904