ਪੜਚੋਲ ਕਰੋ
Advertisement
ਟਿਕੈਤ ਦੇ ਹੰਝੂਆਂ ਨੇ ਜਗਾਈ ਪਿੰਡਾਂ ਦੀ ਅਣਖ, ਕਿਸਾਨ ਸੰਗਠਨਾਂ ਤੇ ਖਾਪ ਪੰਚਾਇਤਾਂ ਦਾ ਵੱਡਾ ਐਲਾਨ
ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਨ ਨੇ ਜਿਵੇਂ ਅੰਦੋਲਨ 'ਚ ਮੁੜ ਜਾਨ ਪਾ ਦਿੱਤੀ ਹੋਵੇ। ਟਿਕੈਤ ਦੇ ਇਸ ਭਾਸ਼ਨ ਮਗਰੋਂ ਹਰਿਆਣਾ ਦੇ ਕਿਸਾਨ ਸੰਗਠਨ ਤੇ ਖਾਪਾਂ ਵੀ ਹਰਕਤ ਵਿੱਚ ਆ ਗਈਆਂ।
ਜੀਂਦ: ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਨ ਨੇ ਜਿਵੇਂ ਅੰਦੋਲਨ 'ਚ ਮੁੜ ਜਾਨ ਪਾ ਦਿੱਤੀ ਹੋਵੇ। ਟਿਕੈਤ ਦੇ ਇਸ ਭਾਸ਼ਨ ਮਗਰੋਂ ਹਰਿਆਣਾ ਦੇ ਕਿਸਾਨ ਸੰਗਠਨ ਤੇ ਖਾਪਾਂ ਵੀ ਹਰਕਤ ਵਿੱਚ ਆ ਗਈਆਂ। ਇਨ੍ਹਾਂ ਸੰਗਠਨਾਂ ਤੇ ਖਾਪਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਕੇ ਜੇ ਕਿਸਾਨ ਲੀਡਰਾਂ ਨੂੰ ਕੋਈ ਪ੍ਰੇਸ਼ਾਨੀ ਆਈ ਤਾਂ ਉਹ ਇਹ ਬਰਦਾਸ਼ਤ ਨਹੀਂ ਕਰਨਗੇ।
ਜੀਂਦ ਵਿੱਚ ਕੰਡੇਲਾ ਖਾਪ ਦੀ ਪੰਚਾਇਤ ਹੋਈ। ਪੰਚਾਇਤ ਵਿੱਚ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਕਿਸਾਨ ਨੇਤਾਵਾਂ ਨੂੰ ਇਕੱਲਾ ਨਾ ਸਮਝੇ, ਉਨ੍ਹਾਂ ਦੇ ਇੱਕ ਇਸ਼ਾਰੇ ਤੇ ਹਜ਼ਾਰਾਂ ਨੌਜਵਾਨ ਜਾਨ ਦੇਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਜਿੰਨਾ ਜ਼ੁਲਮ ਕਰੇਗੀ ਓਨਾ ਹੀ ਜ਼ਿਆਦਾ ਅੰਦੋਲਨ ਮਜ਼ਬੂਤ ਹੋਏਗਾ।
ਖਾਪ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਗ੍ਰਿਫ਼ਤਾਰ ਕੀਤੇ ਗਏ 200 ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਤੇ ਉਨ੍ਹਾਂ ਖਿਲਾਫ ਦਰਜ ਮੁਕੱਦਮੇ ਤੁਰੰਤ ਵਾਪਸ ਲਵੇ। ਇਸ ਦੇ ਨਾਲ ਹੀ ਜੀਂਦ ਨਾਲ ਲੱਗਦੇ ਰਾਮਕਲੀ ਵਿੱਚ ਵੀ ਕਿਸਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਘਰ ਵਿੱਚੋਂ ਇੱਕ ਵਿਅਕਤੀ ਅੰਦੋਲਨ ਵਿੱਚ ਸ਼ਾਮਲ ਰਹੇ ਤੇ ਪਿੰਡ ਦੇ ਸਾਰੇ ਟਰੈਕਟਰ ਦਿੱਲੀ ਵੱਲ ਕੂਚ ਕਰਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement