ਲੇਟ ਪਹੁੰਚੀ ਟ੍ਰੇਨ, ਦੇਸ਼ 'ਚ ਪਹਿਲੀ ਵਾਰ ਹਰ ਯਾਤਰੀ ਨੂੰ ਮਿਲੇਗਾ 'ਦੇਰੀ ਦਾ ਮੁਆਵਜ਼ਾ'
ਤੇਜਸ ਐਕਸਪ੍ਰੈਸ ਸ਼ਨੀਵਾਰ (19 ਅਕਤੂਬਰ) ਨੂੰ ਦੋਹਾਂ ਪਾਸਿਆਂ ਤੋਂ ਕਰੀਬ ਦੋ ਘੰਟੇ ਦੇਰ ਨਾਲ ਪਹੁੰਚੀ। ਇਸ ਤੋਂ ਬਾਅਦ ਰੇਲ ਦੇ ਹਰ ਯਾਤਰੀ ਨੂੰ ਮੁਆਵਜ਼ੇ ਵਜੋਂ 250 ਰੁਪਏ ਦਿੱਤੇ ਜਾਣਗੇ। ਇਹ ਮੁਆਵਜ਼ਾ ਆਈਆਰਸੀਟੀਸੀ ਵੱਲੋਂ ਦਿੱਤਾ ਜਾਵੇਗਾ। ਦੱਸ ਦਈਏ ਲਖਨਊ ਤੋਂ ਦਿੱਲੀ ਰੇਲ ਗੱਡੀ ਵਿੱਚ ਤਕਰੀਬਨ 451 ਯਾਤਰੀ ਸਵਾਰ ਸਨ ਤੇ ਨਵੀਂ ਦਿੱਲੀ ਤੋਂ ਲਖਨਊ ਜਾਣ ਵਾਲੀ ਰੇਲ ਗੱਡੀ ਵਿੱਚ ਤਕਰੀਬਨ 500 ਯਾਤਰੀ ਸਵਾਰ ਸਨ।
ਚੰਡੀਗੜ੍ਹ: ਹਾਲ ਹੀ ਵਿੱਚ ਲਾਂਚ ਕੀਤੀ ਗਈ ਤੇਜਸ ਐਕਸਪ੍ਰੈਸ ਸ਼ਨੀਵਾਰ (19 ਅਕਤੂਬਰ) ਨੂੰ ਦੋਹਾਂ ਪਾਸਿਆਂ ਤੋਂ ਕਰੀਬ ਦੋ ਘੰਟੇ ਦੇਰ ਨਾਲ ਪਹੁੰਚੀ। ਇਸ ਤੋਂ ਬਾਅਦ ਰੇਲ ਦੇ ਹਰ ਯਾਤਰੀ ਨੂੰ ਮੁਆਵਜ਼ੇ ਵਜੋਂ 250 ਰੁਪਏ ਦਿੱਤੇ ਜਾਣਗੇ। ਇਹ ਮੁਆਵਜ਼ਾ ਆਈਆਰਸੀਟੀਸੀ ਵੱਲੋਂ ਦਿੱਤਾ ਜਾਵੇਗਾ। ਦੱਸ ਦਈਏ ਲਖਨਊ ਤੋਂ ਦਿੱਲੀ ਰੇਲ ਗੱਡੀ ਵਿੱਚ ਤਕਰੀਬਨ 451 ਯਾਤਰੀ ਸਵਾਰ ਸਨ ਤੇ ਨਵੀਂ ਦਿੱਲੀ ਤੋਂ ਲਖਨਊ ਜਾਣ ਵਾਲੀ ਰੇਲ ਗੱਡੀ ਵਿੱਚ ਤਕਰੀਬਨ 500 ਯਾਤਰੀ ਸਵਾਰ ਸਨ।
ਆਈਆਰਸੀਟੀਸੀ ਲਖਨਊ ਦੇ ਚੀਫ ਰੀਜ਼ਨਲ ਮੈਨੇਜਰ ਅਸ਼ਵਨੀ ਸ੍ਰੀਵਾਸਤਵ ਨੇ ਦੱਸਿਆ, 'ਅਸੀਂ ਸਾਰੇ ਯਾਤਰੀਆਂ ਦੇ ਮੋਬਾਈਲ 'ਤੇ ਇੱਕ ਲਿੰਕ ਭੇਜਿਆ ਹੈ, ਜਿਸ 'ਤੇ ਕਲਿੱਕ ਕਰਕੇ ਉਹ ਆਪਣੇ ਮੁਆਵਜ਼ੇ ਲਈ ਅਰਜ਼ੀ ਦੇ ਸਕਦੇ ਹਨ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਮੁਆਵਜ਼ਾ ਮਿਲ ਜਾਏਗਾ।'
ਦੱਸ ਦੇਈਏ ਕਿ ਤੇਜਸ ਐਕਸਪ੍ਰੈਸ 4 ਅਕਤੂਬਰ ਨੂੰ ਲਖਨਊ ਤੋਂ ਲਾਂਚ ਕੀਤੀ ਗਈ ਹੈ। ਇਹ ਭਾਰਤੀ ਰੇਲਵੇ ਦੀ ਪਹਿਲੀ ਨਿੱਜੀ ਰੇਲਗੱਡੀ ਹੈ, ਜਿਸ ਨੂੰ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਚਲਾਉਂਦੀ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੇਟ ਹੋਣ 'ਤੇ ਮੁਆਵਜ਼ਾ ਦਿੱਤਾ ਜਾਏਗਾ।