ਅਨੰਤਨਾਗ 'ਚ CRPF ਦੇ ਕਾਫਲੇ 'ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ, ਇਕ ਜਵਾਨ ਜ਼ਖ਼ਮੀ
ਜ਼ਖ਼ਮੀ ਸੀਆਰਪੀਐਫ ਦੇ ਜਵਾਨ ਤੇ ਦੁਕਾਨਦਾਰ ਨੂੰ ਅਚਬਲ ਦੇ ਜ਼ਿਲ੍ਹਾ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ
ਅਨੰਤਨਾਗ: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੀਆਰਪੀਐਫ ਕਾਫਲੇ 'ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਅਜੇ ਤਕ ਦੀ ਜਾਣਕਾਰੀ ਮੁਤਾਬਕ ਇਸ ਹਮਲੇ 'ਚ ਸੀਆਰਪੀਐਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਇਸ ਹਮਲੇ 'ਚ ਇਕ ਦੁਕਾਨਦਾਰ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਅਨੰਤਨਾਗ ਦੇ ਅਚਬਲ ਦੇ ਮੁੱਖ ਬੱਸ ਅੱਡੇ 'ਤੇ ਇਹ ਗ੍ਰੇਨੇਡ ਸੁੱਟਿਆ ਗਿਆ। ਇੱਥੋਂ ਸੀਆਰਪੀਐਫ ਦੀ ਪੈਟਰੋਲਿੰਗ ਪਾਰਟੀ ਤਾਇਨਾਤ ਹੈ। ਇਹ ਗ੍ਰੇਨੇਡ ਸੜਕ 'ਤੇ ਜਾਕੇ ਫਟ ਗਿਆ ਜਿਸ ਨਾਲ ਇਕ ਸੀਆਰਪੀਐਫ ਦਾ ਜਵਾਨ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਸੀਆਰਪੀਐਫ ਦੇ ਜਵਾਨ ਤੇ ਦੁਕਾਨਦਾਰ ਨੂੰ ਅਚਬਲ ਦੇ ਜ਼ਿਲ੍ਹਾ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਅੱਤਵਾਦੀ ਗ੍ਰੇਨੇਡ ਸੁੱਟ ਕੇ ਭੱਜਣ 'ਚ ਕਾਮਯਾਬ ਹੋਏ। ਹਾਲਾਂਕਿ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਹਮਲਾਵਰਾਂ ਖਿਲਾਫ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ। ਹਮਲੇ ਤੋਂ ਬਾਅਦ ਮੱਚੀ ਭਗਦੜ ਦਾ ਫਾਇਦਾ ਚੁੱਕ ਕੇ ਹਮਲਾਵਰ ਭਜਾਉਣ 'ਚ ਸਫ਼ਲ ਰਹੇ। ਹਮਲੇ ਤੋਂ ਤੁਰੰਤ ਬਾਅਦ ਉੱਥੇ ਹੋਰ ਸੁਰੱਖਿਆ ਬਲਾਂ ਨੂੰ ਬੁਲਾਇਆ ਗਿਆ।