'2030 ਤਕ 73 ਫੀਸਦੀ ਵਧ ਸਕਦਾ ਹਥਿਆਰ ਬਾਜ਼ਾਰ', ਸਟੱਡੀ 'ਚ ਦਾਅਵਾ
ਰਿਪੋਰਟ ਅਨੁਸਾਰ 2020 'ਚ ਇਸ ਮਾਰਕੀਟ ਦਾ ਆਕਾਰ $7,300 ਮਿਲੀਅਨ ਸੀ। ਕੋਰੋਨਾ ਮਹਾਮਾਰੀ ਦੌਰਾਨ ਪੂਰਾ ਰੱਖਿਆ ਖੇਤਰ ਪ੍ਰਭਾਵਿਤ ਹੋਇਆ ਸੀ ਤੇ ਮੰਦੀ ਵੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ।
ਨਵੀਂ ਦਿੱਲੀ: ਅਮਰੀਕਾ ਸਥਿਤ ਸੰਗਠਨ ਅਲਾਈਡ ਮਾਰਕੀਟ ਰਿਸਰਚ (Allied Market Research) ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਹਥਿਆਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ 73 ਫੀਸਦੀ ਤਕ ਵਧ ਸਕਦਾ ਹੈ। ਇਹ ਵਾਧਾ ਸਾਲ 2030 ਤਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਾਅਵੇ ਮੁਤਾਬਕ ਭਾਰਤ, ਪਾਕਿਸਤਾਨ ਤੇ ਚੀਨ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰ 'ਚ ਵਾਧਾ ਕਰਨਗੇ ਜਿਸ ਨਾਲ ਇਸ ਵਾਧੇ 'ਚ ਤੇਜ਼ੀ ਆ ਸਕਦੀ ਹੈ। ਇਸ ਕਾਰਨ ਬਾਜ਼ਾਰ ਦਾ ਆਕਾਰ 12,600 ਮਿਲੀਅਨ ਡਾਲਰ ਤੋਂ ਪਾਰ ਜਾ ਸਕਦਾ ਹੈ।
ਰਿਪੋਰਟ ਅਨੁਸਾਰ 2020 'ਚ ਇਸ ਮਾਰਕੀਟ ਦਾ ਆਕਾਰ $7,300 ਮਿਲੀਅਨ ਸੀ। ਕੋਰੋਨਾ ਮਹਾਮਾਰੀ ਦੌਰਾਨ ਪੂਰਾ ਰੱਖਿਆ ਖੇਤਰ ਪ੍ਰਭਾਵਿਤ ਹੋਇਆ ਸੀ ਤੇ ਮੰਦੀ ਵੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਉੱਤਰੀ ਅਮਰੀਕੀ ਦੇਸ਼ 2020 'ਚ ਅੱਧੇ ਬਾਜ਼ਾਰ ਨੂੰ ਖਰੀਦਦੇ ਸਨ। ਇੱਥੇ ਵੀ ਬਦਲਾਅ ਹੋਣਗੇ ਅਤੇ ਭਾਰਤ, ਪਾਕਿਸਤਾਨ ਤੇ ਚੀਨ ਪ੍ਰਮੁੱਖ ਖਰੀਦਦਾਰ ਬਣ ਸਕਦੇ ਹਨ। ਉਹ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਵਧਾਉਣ ਦੀ ਲੋੜ ਮਹਿਸੂਸ ਕਰਨ ਲੱਗੇ ਹਨ।
'ਆਪ' ਸਰਕਾਰ ਤੋਂ ਵੀ ਬੇਪ੍ਰਵਾਹ ਨਸ਼ੇ ਦੇ ਸੌਦਾਗਰ, ਸ਼ਰੇਆਮ ਵਿਕ ਰਿਹਾ ਚਿੱਟਾ, 2 ਹਫ਼ਤਿਆਂ 'ਚ 9 ਮੌਤਾਂ
ਰਿਪੋਰਟ ਮੁਤਾਬਕ 2030 ਤਕ ਸਾਲਾਨਾ ਰੱਖਿਆ ਬਜਟ 5.4 ਫੀਸਦੀ ਵਧ ਸਕਦਾ ਹੈ। ਭੂ-ਰਾਜਨੀਤਕ ਟਕਰਾਵਾਂ 'ਚ ਵਾਧਾ ਤੇ ਰੱਖਿਆ ਬਜਟ ਦੀ ਵੰਡ 'ਚ ਵਾਧੇ ਨੇ ਗਲੋਬਲ ਪਰਮਾਣੂ ਮਿਜ਼ਾਈਲਾਂ ਦੇ ਵਿਕਾਸ ਨੂੰ ਤੇਜ਼ ਕੀਤਾ ਹੈ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਪਿਛਲੇ ਹਫਤੇ ਅਮਰੀਕਾ 'ਚ ਰਿਕਾਰਡ ਸ਼ਾਂਤੀ ਕਾਲ ਰਾਸ਼ਟਰੀ ਰੱਖਿਆ ਬਜਟ ਦੀ ਮੰਗ ਕੀਤੀ ਸੀ। ਇਸ ਦਾ ਟੀਚਾ ਪ੍ਰਮਾਣੂ ਮਿਜ਼ਾਈਲਾਂ, ਪਣਡੁੱਬੀਆਂ, ਬੰਬਾਰ ਜਹਾਜ਼ਾਂ ਆਦਿ ਦਾ ਆਧੁਨਿਕੀਕਰਨ ਕਰਨਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਜ਼ਿਆਦਾਤਰ ਖਰੀਦਦਾਰੀ ਛੋਟੀਆਂ ਮਿਜ਼ਾਈਲਾਂ ਲਈ ਹੋਵੇਗੀ ਜੋ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਹਨ। ਇਨ੍ਹਾਂ ਨੂੰ ਜਹਾਜ਼ ਦੇ ਨਾਲ-ਨਾਲ ਜ਼ਮੀਨ ਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ।