ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਨੌਜਵਾਨ ਦੀ ਮੌਤ, ਦੋਸਤਾਂ ਨੇ ਕੀਤਾ ਸਸਕਾਰ
ਬੇਹੱਦ ਦੁਖ ਦੀ ਗੱਲ ਤਾਂ ਦੀਪਕ ਦੇ ਪਰਿਵਾਰ ਲਈ ਇਹ ਹੈ ਕਿ ਆਖਰੀ ਸਮੇਂ ‘ਚ ਉਹ ਆਪਣੇ ਬੇਟੇ ਦਾ ਮੁੰਹ ਵੀ ਨਹੀਂ ਵੇਖ ਸਕੇ।
ਕਰਨਾਲ: ਅੱਜ ਦੇ ਸਮੇਂ ‘ਚ ਨੌਜਵਾਨਾਂ ‘ਚ ਕਿਸੇ ਵੀ ਤਰੀਕੇ ਨਾਲ ਬਾਹਰ ਜਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਦੇ ਲਈ ਲੋਕ ਲੱਖਾਂ ਰੁਪਏ ਵੀ ਖ਼ਰਚਦੇ ਹਨ, ਪਰ ਅਸਕਰ ਉਨ੍ਹਾਂ ਨਾਲ ਠੱਗੀ ਜਾਂ ਕਿਸੇ ਵੀ ਅਣਸੁਖਾਵੀ ਘਟਨਾ ਬਾਰੇ ਵੀ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕਰਨਾਲ ਦੇ ਇੱਕ 21 ਸਾਲਾ ਨੌਜਵਾਨ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ। ਖ਼ਬਰ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ 21 ਸਾਲਾ ਦੀਪਕ ਦੀ ਕੋਲੰਬਿਆ ‘ਚ ਮੌਤ ਹੋ ਗਈ।
ਇਸ ਸਮੇਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਦੀਪਕ ਕੋਲੰਬਿਆ ਦੇ ਕੋਲ ਸੀ ਅਤੇ ਅਮਰੀਕਾ ਵੱਲ ਵੱਧ ਆਪਣੇ ਦੋਸਤਾਂ ਨਾਲ ਵੱਧ ਰਿਹਾ ਸੀ। ਅਚਾਨਕ ਉਸ ਦਾ ਪੈਰ ਫਿਸਲਦਾ ਹੈ ਅਤੇ ਪੱਥਰ ‘ਚੇ ਸਿਰ ਵੱਜਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਇਸ ਬਾਰੇ ਉਸ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਉਸ ਦਾ ਸਸਕਾਰ ਕਰ ਦਿੱਤਾ ਹੈ।
ਬੇਹੱਦ ਦੁਖ ਦੀ ਗੱਲ ਤਾਂ ਦੀਪਕ ਦੇ ਪਰਿਵਾਰ ਲਈ ਇਹ ਹੈ ਕਿ ਆਖਰੀ ਸਮੇਂ ‘ਚ ਉਹ ਆਪਣੇ ਬੇਟੇ ਦਾ ਮੁੰਹ ਵੀ ਨਹੀਂ ਵੇਖ ਸਕੇ। ਦੀਪਕ ਦੀ ਅਮਰੀਕਾ ਜਾਣ ਦੀ ਜ਼ਿੱਦ ਨੇ ਅੱਜ ਉਸ ਨੂੰ ਉਸ ਦੇ ਘਰਦਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਫਿਲਹਾਲ ਦੀਪਕ ਦੇ ਘਰ ‘ਚ ਸੌਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਬਾਰਦਾਨੇ ਦੀ ਕਮੀ ਤੇ ਖਰੀਦ ਰੁਕਣ ਤੋਂ ਤੰਗ ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਜਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin