Train Accident investigation: ਮੈਚ ਦੇ ਚਸਕੇ ਨੇ ਕਰਵਾਇਆ ਰੇਲ ਹਾਦਸਾ, 14 ਮੌਤਾਂ, ਹਾਦਸੇ ਦੀਆਂ ਖੁੱਲ੍ਹੀਆਂ ਪਰਤਾਂ
Andhra Pradesh Train Accident: ਰੇਲ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਰੇਲ ਹਾਦਸਾ ਇਸ ਕਾਰਨ ਹੋਇਆ ਸੀ ਕਿਉਂਕਿ ਲੋਕੋ ਪਾਇਲਟ ਤੇ ਸਹਿ ਪਾਇਲਟ ਦੋਵੇਂ ਮੈਚ ਦੇਖ ਰਹੇ ਸੀ ਜਿਸ ਕਾਰਨ ਉਨ੍ਹਾਂ ਦਾ ਧਿਆਨ ਭਟਕ ਗਿਆ।
Train Accident: ਰੇਲ ਮੰਤਰੀ ਅਸ਼ਵਿਨ ਵੈਸ਼ਨਵ ਨੇ 29 ਅਕਤੂਬਰ 2023 ਵਿੱਚ ਆਧਰਾਂ ਪ੍ਰਦੇਸ਼ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਕਾਰਨਾਂ ਦਾ ਖ਼ੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਰੇਨ ਦਾ ਚਾਲਕ ਤੇ ਉਸ ਦਾ ਸਹਾਇਕ ਡਰਾਇਵਰ ਮੋਬਾਇਲ ਫੋਨ ਉੱਤੇ ਕ੍ਰਿਕੇਟ ਮੈਚ ਦੇਖ ਰਹੇ ਸੀ ਜਿਸ ਕਰਕੇ ਉਨ੍ਹਾਂ ਦਾ ਧਿਆਨ ਭਟਕ ਗਿਆ।
ਕਦੋਂ ਹੋਇਆ ਸੀ ਇਹ ਹਾਦਸਾ
ਯਾਦ ਕਰਵਾ ਦਈਏ ਕਿ 29 ਅਕਤੂਬਰ 2023 ਵਿੱਚ ਆਂਧਰਾ ਪ੍ਰਦੇਸ ਦੇ ਕੰਟਾਕਾਪੱਲੀ ਵਿੱਚ ਸ਼ਾਮ 7 ਵਜੇ ਹਾਵੜਾ-ਚੇੱਨਈ ਲਾਇਨ ਉੱਤੇ ਰਾਏਗੜਾ ਪੈਸੇਂਜਰ ਟਰੇਨ ਨੂੰ ਵਿਸ਼ਾਖਾਪਟਨਮ ਪਲਾਸਾ ਟਰੇਨ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 14 ਯਾਤਰੀਆਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਟਰੇਨ ਹਾਦਸੇ ਰੋਕਣ ਲਈ ਰੇਲ ਮੰਤਰੀ ਨੇ ਉਨ੍ਹਾਂ ਸੁਰੱਖਿਆ ਯੰਤਰਾਂ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਉੱਤੇ ਭਾਰਤੀ ਰੇਲਵੇ ਸੁਰੱਖਿਆ ਵਧਾਉਣ ਲਈ ਕੰਮ ਕਰ ਰਹੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਹੋਣ। ਇਸ ਮੌਕੇ ਰੇਲ ਮੰਤਰੀ ਨੇ ਆਂਧਰਾ ਪ੍ਰਦੇਸ਼ ਵਿੱਚ ਹੋਏ ਰੇਲ ਹਾਦਸੇ ਦਾ ਵੀ ਜ਼ਿਕਰ ਕੀਤਾ
ਰੇਲ ਮੰਤਰੀ ਨੇ ਦੱਸਿਆ ਕਿਉਂ ਹੋਇਆ ਸੀ ਇਹ ਹਾਦਸਾ
ਰੇਲ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਰੇਲ ਹਾਦਸਾ ਇਸ ਕਾਰਨ ਹੋਇਆ ਸੀ ਕਿਉਂਕਿ ਲੋਕੋ ਪਾਇਲਟ ਤੇ ਸਹਿ ਪਾਇਲਟ ਦੋਵੇਂ ਮੈਚ ਦੇਖ ਰਹੇ ਸੀ ਜਿਸ ਕਾਰਨ ਉਨ੍ਹਾਂ ਦਾ ਧਿਆਨ ਭਟਕ ਗਿਆ। ਅਜਿਹੇ ਵਿੱਚ ਅਸੀਂ ਅਜਿਹਾ ਸਿਸਟਮ ਲਾ ਰਹੇ ਹਾਂ ਤਾਂ ਜੋ ਅਜਿਹੇ ਹਾਦਸੇ ਬਾਰੇ ਜਾਣਕਾਰੀ ਮਿਲ ਸਕੇ ਤੇ ਡਰਾਇਵਰ ਦਾ ਧਿਆਨ ਵੀ ਇਸ ਵਾਲੇ ਪਾਸੇ ਕੇਂਦਰਿਤ ਕਰਕੇ ਰੱਖੇ।ਰੇਲ ਮੰਤਰੀ ਨੇ ਕਿਹਾ ਕਿ ਅਸੀਾਂ ਸੁਰੱਖਿਆ ਉੱਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ ਤੇ ਅਸੀਂ ਘਟਨਾ ਦੇ ਮੂਲ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ ਕਰਦੇ ਹਾਂ ਤਾਂ ਕਿ ਇਸ ਦਾ ਹੱਲ ਕੱਢਿਆ ਜਾਵੇ ਤੇ ਅੱਗੇ ਤੋਂ ਅਜਿਹਾ ਕੋਈ ਹਾਦਸਾ ਨਾ ਹੋਵੇ।
ਹਾਲਾਂਕਿ ਅਜੇ ਤੱਕ ਰੇਲਵੇ ਵੱਲੋਂ ਕੀਤੀ ਗਈ ਜਾਂਚ ਜਨਤਕ ਨਹੀਂ ਕੀਤੀ ਗਈ ਹੈ ਪਰ ਘਟਨਾ ਤੋਂ ਬਾਅਦ ਹੋਈ ਸ਼ੁਰੂਆਤੀ ਜਾਂਚ ਵਿੱਚ ਪੈਸੇਂਜਰ ਟਰੇਨ ਦੇ ਚਾਲਕ ਅਤੇ ਸਹਾਇਕ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਹਾਦਸੇ ਵਿੱਚ ਚਾਲਕ ਦਲ ਦੇ ਦੋਵਾਂ ਮੈਂਬਰਾਂ ਦੀ ਮੌਤ ਹੋ ਗਈ ਸੀ।