Chandrayaan 3 : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸ਼ਨੀਵਾਰ ਨੂੰ ਇਸਰੋ ਦੇ ਕਮਾਂਡ ਸੈਂਟਰ ਵਿੱਚ, ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਦਰਯਾਨ 3 ਦਾ ਲੈਂਡਰ ਜਿਸ ਥਾਂ 'ਤੇ ਉਤਰਿਆ ਹੈ, ਉਸ ਦਾ ਨਾਮ ਸ਼ਿਵ ਸ਼ਕਤੀ ਰੱਖਿਆ ਜਾਵੇਗਾ।
ਉਧਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਿਵ ਵਿੱਚ ਮਨੁਖਤਾ ਦੇ ਕਲਿਆਣ ਦਾ ਸੰਕਲਪ ਹੈ ਅਤੇ ਸ਼ਕਤੀ ਸਾਨੂੰ ਉਹਨਾਂ ਸੰਕਲਪਂ ਨੂੰ ਪੂਰਾ ਕਰਨ ਦੀ ਸਮੱਰਥਾ ਦਿੰਦੀ ਹੈ। ਚੰਦਰਮਾ ਦਾ ਇਹ ਸ਼ਿਵ ਸ਼ਕਤੀ ਬਿੰਦੂ ਹਿਮਾਲਿਆ ਦੀ ਕੰਨਿਆਂ ਕੁਮਾਰੀ ਨਾਲ ਜੁੜੇ ਹੋਣ ਦਾ ਅਹਿਸਾਸ ਦਿਵਾਉਂਦਾ ਹੈ।
ਅਧਿਕਾਰਤ ਵੈੱਬਸਾਈਟ ਤੇ ਉੱਪਲਬਧ ਜਾਣਕਾਰੀ ਦੇ ਅਨੁਸਾਰ ਸਾਲ 1919 ਵਿੱਚ ਸਥਾਪਿਤ ਅੰਤਰਰਾਸ਼ਟਰੀ ਖਗੋਲ ਸੰਘ ਨੇ ਆਕਾਸ਼ੀ ਪਦਾਰਥਾਂ ਜਾਂ ਆਕਾਸ਼ੀ ਵਸਤੂਆਂ ਦੇ ਨਾਮ ਦਿੱਤੇ ਹਨ। ਇਸ ਨੋਡਲ ਏਜੰਸੀ ਕੋਲ ਕਈ ਟਾਸਕ ਫੋਰਸ ਹਨ। ਇਹਨਾਂ ਵਿੱਚ ਜਾਣਕਾਰੀ ਕਮੇਟੀਆਂ ਡਿਵੀਜਨਾਂ, ਕਮਿਸ਼ਨਾਂ ਅਤੇ ਕਾਰਜ ਸਮੂਹ ਸ਼ਾਮਿਲ ਹਨ। ਦੁਨੀਆਂ ਭਰ ਦੇ ਕਈ ਵੱਡੇ ਖਗੋਲ ਵਿਗਿਆਨੀ ਇਹਨਾਂ ਦਾ ਹਿੱਸਾ ਹਨ।
ਕਿਸੇ ਗ੍ਰਹਿ ਜਾਂ ਉਪਗ੍ਰਹਿ ਦੀ ਸਤ੍ਹਾ ਦੇ ਨਾਮਕਰਣ ਬਾਰੇ ਕਿਹਾ ਜਾਂਦਾ ਹੈ। ਜਦੋਂ ਕਿਸੇ ਗ੍ਰਹਿ ਜਾਂ ਉਪਗ੍ਰਹਿ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਤਾਂ ਵਿਸ਼ੇਸ਼ਤਾਵਾਂ ਦੇ ਨਾਮਕਰਣ ਲਈ ਇੱਕ ਨਵਾਂ ਵਿਸ਼ਾ ਚੁਣਿਆ ਜਾਂਦਾ ਹੈ ਅਤੇ ਕੁਝ ਵਿਸੇਸ਼ਤਾਵਾਂ ਦੇ ਨਾਮ ਪ੍ਰਸਤਾਵਿਤ ਕੀਤੇ ਜਾਂਦੇ ਹਨ ।
ਆਮ ਤੌਰ ਉੱਤੇ ਇਹ ਕੰਮ ਆਈ. ਏ. ਯੂ. ਦੀ ਟਾਸਕ ਫੋਰਸ ਦੁਆਰਾ ਕੀਤਾ ਜਾਂਦਾ ਹੈ, ਜੋ ਮਿਸ਼ਨ ਟੀਮ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਆਈ. ਏ. ਯੂ ਦਾ WGPSN ਭਾਵ ਪਲੈਨੇਟਰੀ ਸਿਸਟਮ ਨਾਮ ਕਰਣ ਲਈ ਵਰਕਿੰਗ ਗਰੁੱਪ ਇਹਨਾਂ ਮਾਮਲਿਆਂ ਵਿੱਚ ਨਾਵਾਂ ਉੱਤੇ ਮੋਹਰ ਲਗਾਉਂਦਾ ਹੈ। ਇਸਤੋਂ ਬਾਅਦ ਡਬਲਯੂ. ਜੀ.ਪੀ.ਐਸ.ਐਨ ਦੇ ਮੈਂਬਰ ਵੋਟ ਦਿੰਦੇ ਹਨ ਅਤੇ ਪ੍ਰਸਤਾਵਿਤ ਨਾਵਾਂ ਨੂੰ ਅਧਿਕਾਰਤ ਮਾਨਤਾ ਦਿੰਦੀ ਜਾਂਦੀ ਹੈ। ਨਾਲ ਹੀ ਉਹ ਨਕਸ਼ਿਆਂ ਜਾਂ ਪ੍ਰਕਸ਼ਨਾ ਲਈ ਵਰਤੇ ਜਾਂਦੇ ਹਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Join Our Official Telegram Channel : -
https://t.me/abpsanjhaofficial