ਦਸੰਬਰ 2023 'ਚ ਬਣ ਕੇ ਤਿਆਰ ਹੋ ਜਾਵੇਗਾ ਰਾਮ ਮੰਦਰ. ਜਾਣੋ ਕਿੰਨਾ ਆਵੇਗਾ ਖ਼ਰਚਾ
ਰਾਮ ਜਨਮ ਭੂਮੀ ਕੰਪਲੈਕਸ ਵਿੱਚ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹ ਦਸੰਬਰ 2023 ਤੱਕ ਤਿਆਰ ਹੋਣ ਦੀ ਉਮੀਦ ਹੈ।
Ram Mandir: ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਵਿੱਚ 1800 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਮੰਦਰ ਦੇ ਨਿਰਮਾਣ ਲਈ ਬਣਾਈ ਗਈ ਸੰਸਥਾ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਇਹ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਰਾਮ ਮੰਦਰ ਦੇ ਨਿਰਮਾਣ ਲਈ ਬਣਾਏ ਗਏ ਟਰੱਸਟ ਨੇ ਲੰਬੀ ਬੈਠਕ ਤੋਂ ਬਾਅਦ ਟਰੱਸਟ ਦੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹਿੰਦੂ ਧਰਮ ਨਾਲ ਸਬੰਧਤ ਮਹਾਨ ਸ਼ਖ਼ਸੀਅਤਾਂ ਦੇ ਲਾਈਆਂ ਜਾਣਗੀਆਂ ਮੂਰਤੀਆਂ
ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਫ਼ੈਜ਼ਾਬਾਦ ਸਰਕਟ ਹਾਊਸ ਵਿੱਚ ਹੋਈ ਇਸ ਮੀਟਿੰਗ ਵਿੱਚ ਟਰੱਸਟ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਹਿੰਦੂ ਧਰਮ ਨਾਲ ਜੁੜੀਆਂ ਮਹਾਨ ਸ਼ਖ਼ਸੀਅਤਾਂ ਅਤੇ ਸੰਤਾਂ ਦੀਆਂ ਮੂਰਤੀਆਂ ਨੂੰ ਵੀ ਥਾਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਹਿਰਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਲਗਾਏ ਗਏ ਟਰੱਸਟ ਦੇ ਅਨੁਮਾਨ ਮੁਤਾਬਕ ਰਾਮ ਮੰਦਰ ਦੀ ਉਸਾਰੀ 'ਤੇ 1800 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ: Gyanvapi Masjid Verdict: ਗਿਆਨਵਾਪੀ ਮਸਜਿਦ ਮਾਮਲੇ 'ਚ ਹਿੰਦੂ ਧਿਰ ਦੇ ਪੱਖ 'ਚ ਆਇਆ ਫ਼ੈਸਲਾ, ਜਾਣੋ ਕੀ ਹੈ ਪੂਰਾ ਮਾਮਲਾ
ਮੀਟਿੰਗ ਵਿੱਚ 15 ਵਿੱਚੋਂ 14 ਮੈਂਬਰਾਂ ਨੇ ਲਿਆ ਹਿੱਸਾ
ਰਾਏ ਨੇ ਦੱਸਿਆ ਕਿ ਰਾਮ ਮੰਦਰ ਦੇ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਦੀ ਸੋਚ ਅਤੇ ਸਾਰੇ ਸੁਝਾਵਾਂ 'ਤੇ ਅੱਜ ਦੀ ਬੈਠਕ 'ਚ ਟਰੱਸਟ ਨਾਲ ਜੁੜੇ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਟਰੱਸਟ ਦੇ 15 ਵਿੱਚੋਂ 14 ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ, ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ, ਟਰੱਸਟ ਦੇ ਪ੍ਰਧਾਨ ਗੋਵਿੰਦ ਦੇਵ ਗਿਰੀ, ਖਜ਼ਾਨਚੀ ਗੋਵਿੰਦ ਦੇਵ ਗਿਰੀ, ਉਡੁਪੀ ਪੀਠਾਧੀਸ਼ਵਰ ਵਿਸ਼ਵ ਤੀਰਥ ਪ੍ਰਸੰਨਾਚਾਰੀਆ ਸ਼ਾਮਲ ਹਨ।
ਰਾਮ ਮੰਦਰ ਦਸੰਬਰ 2023 ਤੱਕ ਬਣ ਕੇ ਹੋ ਜਾਵੇਗਾ ਤਿਆਰ
ਰਾਮ ਜਨਮ ਭੂਮੀ ਕੰਪਲੈਕਸ ਵਿੱਚ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹ ਦਸੰਬਰ 2023 ਤੱਕ ਤਿਆਰ ਹੋਣ ਦੀ ਉਮੀਦ ਹੈ। ਜਨਵਰੀ 2024 (ਮਕਰ ਸੰਕ੍ਰਾਂਤੀ) ਤੱਕ ਮੰਦਰ ਵਿੱਚ ਭਗਵਾਨ ਰਾਮ ਲੱਲਾ ਦੀ ਮੂਰਤੀ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ।