ਸਬਜ਼ੀ ਵੇਚਣ ਵਾਲੀ ਨੇ ਮੰਤਰੀ ਤੋਮਰ ਦੇ ਜੜੇ ਥੱਪੜ, ਪੈਰਾਂ 'ਤੇ ਰੱਖਿਆ ਸਿਰ
ਊਰਜਾ ਮੰਤਰੀ ਪ੍ਰਦੁਮਨ ਸਿੰਘ ਗਵਾਲੀਅਰ ਦੀ ਹਜੀਰਾ ਸਬਜ਼ੀ ਮੰਡੀ ਦਾ ਹਾਲ ਜਾਣਨ ਗਏ ਸੀ ਪਰ ਉੱਥੇ ਦੁਕਾਨਦਾਰਾਂ ਦੇ ਵਿਰੋਧ 'ਚ ਘਿਰ ਗਏ। ਇਨ੍ਹਾਂ ਲੋਕਾਂ 'ਚ ਜ਼ਿਆਦਾਤਰ ਮਹਿਲਾ ਸਬਜੀ ਵਿਕਰੇਤਾ ਸੀ।
ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿੱਥੇ 'ਤੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਇੱਕ ਸਬਜ਼ੀ ਵੇਚਣ ਵਾਲੀ ਬਜ਼ੁਰਗ ਮਹਿਲਾ ਬੀਨਾ ਬਾਈ ਨੂੰ ਕਹਿ ਰਹੇ ਹਨ ਕਿ ਮਾਂ, ਪਹਿਲਾਂ ਮੈਨੂੰ ਥੱਪੜ ਮਾਰੋ, ਫਿਰ ਤੁਹਾਡੀ ਗੱਲ ਸੁਣਾਂਗਾ, ਮੈਂ ਤੇਰਾ ਬੇਟਾ ਹਾਂ, ਪਹਿਲਾਂ ਮੈਨੂੰ ਕੁੱਟ ਲਵੋ। ਇਸ ਤੋਂ ਬਾਅਦ ਮੰਤਰੀ ਨੇ ਬਜ਼ੁਰਗ ਮਹਿਲਾ ਦੇ ਦੋਵਾਂ ਹੱਥ ਫੜੇ ਤੇ ਆਪਣੀ ਗੱਲ੍ਹ 'ਤੇ ਥੱਪੜ ਜੜ ਦਿੱਤਾ।
ਇਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਮੰਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਹੱਥ ਝਟਕ ਦਿੱਤਾ। ਦਰਅਸਲ ਊਰਜਾ ਮੰਤਰੀ ਪ੍ਰਦੁਮਨ ਸਿੰਘ ਗਵਾਲੀਅਰ ਦੀ ਹਜੀਰਾ ਸਬਜ਼ੀ ਮੰਡੀ ਦਾ ਹਾਲ ਜਾਣਨ ਗਏ ਸੀ ਪਰ ਉੱਥੇ ਦੁਕਾਨਦਾਰਾਂ ਦੇ ਵਿਰੋਧ 'ਚ ਘਿਰ ਗਏ। ਇਨ੍ਹਾਂ ਲੋਕਾਂ 'ਚ ਜ਼ਿਆਦਾਤਰ ਮਹਿਲਾ ਸਬਜੀ ਵਿਕਰੇਤਾ ਸੀ। ਇਨ੍ਹਾਂ ਦੀਆਂ ਦੁਕਾਨਾਂ ਪ੍ਰਸ਼ਾਸਨ ਨੇ ਹਟਵਾ ਦਿੱਤੀਆਂ ਸੀ। ਇਸ ਨਾਲ ਇਹ ਸਾਰੇ ਲੋਕ ਨਰਾਜ਼ ਸੀ।
ਊਰਜਾ ਪ੍ਰਦੁਮਨ ਸਿੰਘ ਤੋਮਰ ਮੰਤਰੀ ਦੇ ਪਏ ਥੱਪੜ
ਬਜ਼ੁਰਗ ਮਹਿਲਾ ਨੇ ਮੰਤਰੀ ਨੂੰ ਕਿਹਾ ਕਿ ਕਿਰਾਏ ਦੇ ਘਰ 'ਚ ਰਹਿੰਦੀ ਹਾਂ ਤੇ ਵਿਧਵਾ ਹਾਂ। ਕਿਸੇ ਤਰ੍ਹਾਂ ਨਾਲ ਸਬਜ਼ੀ ਮੰਡੀ 'ਚ ਬੈਠ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੀ ਪਰ ਪ੍ਰਸ਼ਾਸਨ ਨੇ ਉੱਥੇ ਰਹਿੰਦੇ ਹੋਏ ਸੈਕੜਿਆਂ ਗਰੀਬ ਤੇ ਰੋਜ਼ਾਨਾ ਕਮਾਉਣ ਖਾਣ ਵਾਲਿਆਂ ਦੀਆਂ ਦੁਕਾਨਾਂ ਹਟਵਾ ਦਿੱਤੀਆਂ। ਜ਼ਿਕਰਯੋਗ ਹੈ ਕਿ ਉਪ ਨਗਰ ਹਜ਼ੀਰਾ ਦੀ ਸਬਜ਼ ਮੰਡੀ ਨੂੰ ਇੰਟਕ ਮੈਦਾਨ 'ਚ ਸ਼ਿਫਟ ਕੀਤੇ ਜਾਣ ਤੋਂ ਬਾਅਦ ਸਥਾਨ ਮੰਤਰੀ ਪ੍ਰਦੁਮਨ ਸਿੰਘ ਤੋਮਰ ਦੁਕਾਨਦਾਰਾਂ 'ਚ ਪਹੁੰਚੇ ਸੀ।
ਜਿਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਜ਼ੁਰਗ ਦਾ ਕਹਿਣਾ ਸੀ ਕਿ ਦੁਕਾਨਾਂ ਹਟਾਉਣ ਕਾਰਨ ਕਾਫੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ 'ਤੇ ਮੰਤਰੀ ਨੇ ਕਿਹਾ ਕਿ ਮੇਰੇ ਥੱਪੜ ਮਾਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904