Weather Report: ਮੌਸਮ ਨੇ ਲਈ ਕਰਵਟ, ਰਾਜਸਥਾਨ 'ਚ ਵੀ ਬਰਫਬਾਰੀ, ਪਾਰਾ ਜ਼ੀਰੋ ਤੋਂ ਵੀ ਹੇਠਾਂ
Weather Report: ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲਈ ਹੈ। ਧੁੰਦ ਤੇ ਠੰਢ ਨੇ ਜਿੰਦਗੀ ਦੀ ਰਫਤਾਰ ਮੱਠੀ ਕਰ ਦਿੱਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਚਾਰ ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦਾ ਨਾਲ ਹੀ ਗਰਮੀ ਦੇ ਕਹਿਰ ਲਈ ਜਾਣੇ...
Weather Report: ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲਈ ਹੈ। ਧੁੰਦ ਤੇ ਠੰਢ ਨੇ ਜਿੰਦਗੀ ਦੀ ਰਫਤਾਰ ਮੱਠੀ ਕਰ ਦਿੱਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਚਾਰ ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦਾ ਨਾਲ ਹੀ ਗਰਮੀ ਦੇ ਕਹਿਰ ਲਈ ਜਾਣੇ ਜਾਂਦੇ ਰਾਜਸਥਾਨ ਵਿੱਚ ਵੀ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਅਬੂ ਵਿੱਚ ਸੋਮਵਾਰ ਨੂੰ ਸਵੇਰੇ ਬਰਫ ਪਈ ਤੇ ਚੁੱਰੂ ਵਿੱਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਗਰਮੀਆਂ ਵਿੱਚ ਚੁੱਰੂ ਦਾ ਪਾਰਾ 50 ਡਿਗਰੀ ਤੱਕ ਪਹੁੰਚ ਜਾਂਦਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਗੁਜਰਾਤ ਦੀ ਸਰਹੱਦ ਨਾਲ ਲੱਗਦੇ ਮਾਊਂਟ ਅਬੂ ਇਲਾਕੇ ਦੇ ਵਸਨੀਕ ਜਦੋਂ ਸਵੇਰੇ ਉੱਠੇ ਤਾਂ ਘਰਾਂ ਦੇ ਬਾਹਰ ਜ਼ਮੀਨ ’ਤੇ ਬਰਫ ਵਿਛੀ ਹੋਈ ਸੀ ਤੇ ਗੱਡੀਆਂ ਉੱਤੇ ਵੀ ਬਰਫ ਪਈ ਹੋਈ ਸੀ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨ ਠੰਢ ਹੋਰ ਵਧਣ ਦੇ ਆਸਾਰ ਹਨ।
ਇਸੇ ਦੌਰਾਨ ਉੱਤਰੀ ਭਾਰਤ ਵਿੱਚ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲੀਅਸ, ਅ੍ਰੰਮਿਤਸਰ ਵਿੱਚ 6.5 ਡਿਗਰੀ, ਲੁਧਿਆਣਾ ਵਿੱਚ 6 ਡਿਗਰੀ, ਪਠਾਨਕੋਟ ਵਿੱਚ 8.8 ਡਿਗਰੀ, ਬਠਿੰਡਾ ਵਿੱਚ 3.6 ਡਿਗਰੀ, ਫਰੀਦਕੋਟ ਵਿੱਚ 6 ਡਿਗਰੀ ਤੇ ਗੁਰਦਾਸਪੁਰ ਵਿੱਚ 4.5 ਡਿਗਰੀ ਨੌਟ ਕੀਤਾ ਗਿਆ ਹੈ।
ਮੌਸਮ ਵਿਭਾਗ (IMD) ਨੇ ਉੱਤਰੀ ਭਾਰਤੀ ਸੂਬਿਆਂ ਵਿੱਚ ਅਗਲੇ ਪੰਜ ਦਿਨਾਂ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿੱਲੀ 'ਚ ਅੱਜ ਤੋਂ ਠੰਡ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Viral Video: ਘਰ ਦੀ ਛੱਤ 'ਤੇ ਚੜ੍ਹਿਆ ਗੁੱਸੇ 'ਚ ਆਇਆ ਬਲਦ, ਉਥੋਂ ਹੀ ਸੜਕ 'ਤੇ ਮਾਰੀ ਛਾਲ, ਦੇਖੋ ਫਿਰ ਕੀ ਹੋਇਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।