ਪੜਚੋਲ ਕਰੋ
ਅੱਜ ਤੋਂ ਬਦਲੇ ਕਈ ਨਿਯਮ, ਜਾਣੋ ਕੀ ਪਏਗਾ ਤੁਹਾਡੇ 'ਤੇ ਅਸਰ?
ਅੱਜ ਮਹੀਨਾ ਬਦਲਣ ਦੇ ਨਾਲ ਹੀ ਕਈ ਨਿਯਮ ਬਦਲ ਗਏ ਹਨ। ਰੇਲਵੇ ਨੇ 250 ਤੋਂ ਜ਼ਿਆਦਾ ਰੇਲਾਂ ਦਾ ਸਮਾਂ ਬਦਲਿਆ ਤਾਂ ਉਧਰ ਆਰਬੀਆਈ ਨੇ ਟ੍ਰਾਂਸਜੈਕਸ਼ਨ ਫੀਸ ਸਬੰਧੀ ਨਿਯਮ ਬਦਲ ਦਿੱਤੇ ਹਨ। ਇਸ ਦੇ ਨਾਲ ਹੀ ਗੈਸ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ ‘ਚ ਵੀ ਕਮੀ ਕੀਤੀ ਹੈ।

ਨਵੀਂ ਦਿੱਲੀ: ਅੱਜ ਮਹੀਨਾ ਬਦਲਣ ਦੇ ਨਾਲ ਹੀ ਕਈ ਨਿਯਮ ਬਦਲ ਗਏ ਹਨ। ਰੇਲਵੇ ਨੇ 250 ਤੋਂ ਜ਼ਿਆਦਾ ਰੇਲਾਂ ਦਾ ਸਮਾਂ ਬਦਲਿਆ ਤਾਂ ਉਧਰ ਆਰਬੀਆਈ ਨੇ ਟ੍ਰਾਂਸਜੈਕਸ਼ਨ ਫੀਸ ਸਬੰਧੀ ਨਿਯਮ ਬਦਲ ਦਿੱਤੇ ਹਨ। ਇਸ ਦੇ ਨਾਲ ਹੀ ਗੈਸ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ ‘ਚ ਵੀ ਕਮੀ ਕੀਤੀ ਹੈ ਪਰ ਕਾਰ ਖਰੀਦਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ। ਅੱਜ ਤੋਂ ਆਟੋਮੋਬਾਈਲ ਕੰਪਨੀ ਮਹਿੰਦਰਾ ਤੇ ਮਾਰੂਤੀ ਨੇ ਕਾਰਾਂ ਦੀ ਕੀਮਤਾਂ ‘ਚ ਇਜ਼ਾਫਾ ਕੀਤਾ ਹੈ। ਸਸਤਾ ਹੋਇਆ ਰਸੋਈ ਗੈਸ: ਅੱਜ ਤੋਂ ਬਗੈਰ ਸਬਸਿਡੀ ਦਾ ਘਰੇਲੂ ਐਲਪੀਜੀ ਸਿਲੰਡਰ 100.50 ਰੁਪਏ ਸਸਤਾ ਹੋਇਆ ਹੈ। ਇਸ ਦੀ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦਿੱਤੀ ਹੈ। ਟ੍ਰੇਨਾਂ ਦਾ ਬਦਲਿਆ ਸਮਾਂ: ਐਤਵਾਰ ਨੂੰ ਰੇਲਵੇ ਨੇ ਕਿਹਾ ਕਿ ਉਹ ਆਪਣੀ ਨਵੀਂ ਸਮਾਂ ਸਾਰਣੀ ਲਾਗੂ ਕਰਨ ਜਾ ਰਹੇ ਹਨ। ਇਸ ‘ਚ ਉੱਤਰੀ ਰੇਲਵੇ ਨੇ 267 ਟ੍ਰੇਨਾਂ ਦਾ ਸਮਾਂ ਬਦਲਿਆ ਹੈ। ਰੇਲਵੇ ਜ਼ੋਨ ਨੇ 148 ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਹੈ ਜਦਕਿ 93 ਟ੍ਰੇਨਾਂ ਦਾ ਤੁਰਨ ਦਾ ਸਮਾਂ ਜਲਦੀ ਕਰ ਦਿੱਤਾ ਹੈ। ਐਨਈਐਫਟੀ/ਆਰਟੀਜੀਐਸ: ਆਰਟੀਜੀਐਸ ਤੇ ਐਨਐਫਟੀ ਰਾਹੀਂ ਪੈਸਾ ਭੇਜਣਾ ਅੱਜ ਤੋਂ ਸਸਤਾ ਹੋ ਗਿਆ ਹੈ। ਆਰਬੀਆਈ ਨੇ ਇਸ ਤਰ੍ਹਾਂ ਦੇ ਟ੍ਰਾਂਸਜੈਕਸ਼ਨ ‘ਤੇ ਕਿਸੇ ਤਰ੍ਹਾਂ ਦਾ ਵੀ ਟੈਕਸ ਨਾ ਲਾਉਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਵੀ ਕੀਤੇ ਬਦਲਾਅ: ਅੱਜ ਤੋਂ ਆਰਬੀਆਈ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੇ ਛੋਟੇ ਵਿੱਤੀ ਸੰਸਥਾਨਾਂ ‘ਤੇ ਕਰਜ਼ ਲਈ ਔਸਤ ਆਧਾਰ ਦਰ 9.18 ਫੀਸਦ ਕਰ ਦਿੱਤੀ ਹੈ। ਕਾਰਾਂ ਦੀ ਕੀਮਤਾਂ ‘ਚ ਵਾਧਾ: ਆਟੋਮੋਬਾਈਲ ਕੰਪਨੀਆਂ ਨੇ ਅੱਜ ਤੋਂ ਕਾਰਾਂ ਦੀ ਕੀਮਤਾਂ ‘ਚ ਬਦਲਾਅ ਕੀਤੀ ਹੈ। ਮਹਿੰਦਰਾ ਨੇ ਅਪਾਣੇ ਪੈਸੇਂਜਰ ਵਹੀਕਲਸ ਦੀ ਕੀਮਤਾਂ ‘ਚ 36 ਹਜ਼ਾਰ ਰੁਪਏ ਤਕ ਦੇ ਇਜ਼ਾਫੇ ਦਾ ਫੈਸਲਾ ਕੀਤਾ ਹੈ। ਜਦਕਿ ਮਾਰੂਤੀ ਨੇ ਸੇਡਾਨ ‘ਚ 12 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















