Top 10 countries in the Hunger Index: ਗਲੋਬਲ ਹੰਗਰ ਇੰਡੈਕਸ (Global Hunger Index) ਦੀ ਇਸ ਸਾਲ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਭੁੱਖਮਰੀ (Hunger) ਨਾਲ ਜੂਝ ਰਹੇ ਦੇਸ਼ਾਂ 'ਚ ਭਾਰਤ 107ਵੇਂ ਨੰਬਰ 'ਤੇ ਹੈ। ਭਾਰਤ ਯੁੱਧਗ੍ਰਸਤ ਅਫਗਾਨਿਸਤਾਨ (Afghanistan) ਨੂੰ ਛੱਡ ਕੇ ਦੱਖਣੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਤੋਂ ਪਿੱਛੇ ਹੈ। ਇਸ ਨਾਲ ਹੀ ਜੇ ਦੁਨੀਆ ਦੇ ਸਭ ਤੋਂ ਵੱਧ ਭੁੱਖਮਰੀ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਹੈਤੀ  (Haiti) ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ।


ਗੁਆਂਢੀ ਦੇਸ਼ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਨੂੰ 99, 64, 84, 81 ਅਤੇ 71ਵਾਂ ਦਰਜਾ ਦਿੱਤਾ ਗਿਆ ਹੈ। ਸਾਰੇ ਦੇਸ਼ ਭਾਰਤ ਤੋਂ ਉੱਪਰ ਹਨ। ਪੰਜ ਤੋਂ ਘੱਟ ਸਕੋਰ ਵਾਲੇ 17 ਦੇਸ਼ਾਂ ਨੂੰ ਸਮੂਹਿਕ ਤੌਰ 'ਤੇ 1 ਅਤੇ 17 ਦੇ ਵਿਚਕਾਰ ਦਰਜਾ ਦਿੱਤਾ ਗਿਆ ਹੈ, ਜਿਸ ਵਿੱਚ ਚੀਨ, ਤੁਰਕੀ, ਕੁਵੈਤ, ਬੇਲਾਰੂਸ, ਉਰੂਗਵੇ ਅਤੇ ਚਿਲੀ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਿਨੀ, ਮੋਜ਼ਾਮਬੀਕ, ਯੂਗਾਂਡਾ, ਜ਼ਿੰਬਾਬਵੇ, ਬੁਰੂੰਡੀ, ਸੋਮਾਲੀਆ, ਦੱਖਣੀ ਸੂਡਾਨ ਅਤੇ ਸੀਰੀਆ ਸਮੇਤ 15 ਦੇਸ਼ਾਂ ਲਈ ਰੈਂਕ ਨਿਰਧਾਰਤ ਨਹੀਂ ਕੀਤਾ ਜਾ ਸਕਿਆ ਹੈ।


 ਕਿਵੇਂ ਕੀਤੀ ਜਾਂਦੀ ਹੈ ਦਰਜਾਬੰਦੀ?


ਗਲੋਬਲ ਹੰਗਰ ਇੰਡੈਕਸ ਸਕੋਰ 100-ਪੁਆਇੰਟ ਪੈਮਾਨੇ 'ਤੇ ਗਿਣਿਆ ਜਾਂਦਾ ਹੈ, ਜੋ ਭੁੱਖ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਇਸ ਵਿੱਚ, ਜ਼ੀਰੋ ਸਭ ਤੋਂ ਵਧੀਆ ਸਕੋਰ ਹੈ ਅਤੇ 100 ਸਭ ਤੋਂ ਮਾੜਾ ਹੈ। ਇਸ 'ਚ 109 ਅੰਕਾਂ ਨਾਲ ਅਫਗਾਨਿਸਤਾਨ ਦੱਖਣੀ ਏਸ਼ੀਆ ਦਾ ਇਕਲੌਤਾ ਦੇਸ਼ ਹੈ, ਜਿਸ ਨੇ ਇਸ ਸੂਚੀ 'ਚ ਭਾਰਤ ਤੋਂ ਵੀ ਮਾੜਾ ਪ੍ਰਦਰਸ਼ਨ ਕੀਤਾ ਹੈ। ਇਹ ਕੁਪੋਸ਼ਣ, ਬਾਲ ਸਟੰਟਿੰਗ, ਬੱਚਿਆਂ ਦੀ ਬਰਬਾਦੀ ਅਤੇ ਬਾਲ ਮੌਤ ਦਰ ਦੇ ਸੰਦਰਭ ਵਿੱਚ ਮਾਪਿਆ ਜਾਂਦਾ ਹੈ।


ਕੀ ਹੈ ਭਾਰਤ ਦੀ ਸਥਿਤੀ


ਭਾਰਤ ਦਾ ਸਕੋਰ 29.1 ਹੈ, ਜੋ ਕਿ ਬਹੁਤ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਭਾਰਤ ਵਿੱਚ ਬੱਚਿਆਂ ਦੀ ਬਰਬਾਦੀ ਦੀ ਦਰ 19.3 ਪ੍ਰਤੀਸ਼ਤ ਰਹੀ, ਜੋ ਕਿ 2014 (15.1 ਪ੍ਰਤੀਸ਼ਤ) ਅਤੇ 2000 (17.15 ਪ੍ਰਤੀਸ਼ਤ) ਨਾਲੋਂ ਵੀ ਮਾੜੀ ਸੀ। 2018 ਤੋਂ 2020 ਦਰਮਿਆਨ ਭਾਰਤ ਵਿੱਚ ਕੁਪੋਸ਼ਣ ਦਾ ਕੁੱਲ ਅੰਕੜਾ 14.6% ਸੀ। 2019 ਤੋਂ 2021 ਦਰਮਿਆਨ ਇਹ ਵਧ ਕੇ 16.3 ਫੀਸਦੀ ਹੋ ਗਿਆ ਸੀ। ਦੁਨੀਆ ਵਿੱਚ ਕੁੱਲ 828 ਮਿਲੀਅਨ ਲੋਕ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ। ਇਸ ਵਿੱਚ ਸਿਰਫ਼ ਭਾਰਤ ਵਿੱਚ ਹੀ 224 ਮਿਲੀਅਨ ਲੋਕ ਸ਼ਾਮਲ ਹਨ।


ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੀ ਸਥਿਤੀ


ਗਲੋਬਲ ਹੰਗਰ ਇੰਡੈਕਸ ਰਿਪੋਰਟ 'ਚ ਜੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਯੂਏਈ 18ਵੇਂ, ਉਜ਼ਬੇਕਿਸਤਾਨ 21ਵੇਂ, ਟਿਊਨੀਸ਼ੀਆ 26ਵੇਂ, ਕਜ਼ਾਕਿਸਤਾਨ 24ਵੇਂ, ਸਾਊਦੀ ਅਰਬ 30ਵੇਂ ਅਤੇ ਈਰਾਨ 29ਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ ਭਾਰਤ ਦਾ ਗੁਆਂਢੀ ਦੇਸ਼ ਨੇਪਾਲ 81ਵੇਂ ਸਥਾਨ 'ਤੇ ਹੈ ਜਦਕਿ ਬੰਗਲਾਦੇਸ਼ 84ਵੇਂ ਸਥਾਨ 'ਤੇ ਹੈ।