- ਭਾਰਤੀ ਸਟੇਟ ਬੈਂਕ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਦੇ ਵੀ ਕੈਸ਼ ਕਢਵਾਉਂਦੇ ਹੋ ਅਤੇ ਇਸ ਦੀ ਰਸੀਦ ਮਿਲਦੀ ਹੈ ਤਾਂ ਤੁਰੰਤ ਇਸ 'ਤੇ ਦਸਤਖ਼ਤ ਕਰ ਦਿਓ।
- ਆਪਣੇ ਏਟੀਐਮ ਪਿੰਨ ਨੂੰ ਬਦਲਦੇ ਰਹੋ ਅਤੇ ਕਾਰਡ ਉੱਪਰ ਕਿਤੇ ਵੀ ਇਸ ਨੂੰ ਨਾਲ ਲਿਖੋ। ਕਿਸੇ ਹੋਰ ਨਾਲ ਏਟੀਐਮ ਦਾ ਪਿੰਨ ਸਾਂਝਾ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
- ਏਟੀਐਮ ਵਿੱਚ ਦਾਖ਼ਲ ਹੋਣ 'ਤੇ ਸਭ ਤੋਂ ਪਹਿਲਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਦੇਖੋ। ਕੀਬੋਰਡ ਅਤੇ ਏਟੀਐਮ ਕਾਰਡ ਪਾਉਣ ਵਾਲੀ ਜਗ੍ਹਾ ਨੂੰ ਧਿਆਨ ਨਾਲ ਦੇਖੋ ਤਾਂ ਜੋ ਉਨ੍ਹਾਂ ਉੱਪਰ ਲਾਏ ਗਏ ਨਕਲੀ ਕੀਬੋਰਡ ਤੇ ਕਾਰਡ ਰੀਡਰ ਦਾ ਪਤਾ ਲੱਗ ਸਕੇ, ਜਿਸ ਨਾਲ ਤੁਹਾਡਾ ਡੇਟਾ ਚੁਰਾ ਲਿਆ ਜਾਂਦਾ ਹੈ।
- ਪਿੰਨ ਭਰਨ ਲੱਗੇ ਹਮੇਸ਼ਾ ਓਹਲਾ ਕਰ ਲਓ।
- ਟ੍ਰਾਂਜ਼ੈਕਸ਼ਨ ਸਲਿੱਪ ਨੂੰ ਉੱਥੇ ਹੀ ਨਾ ਸੁੱਟੋ, ਇਹ ਬਾਅਦ ਵਿੱਚ ਕੰਮ ਦੇ ਸਕਦੀ ਹੈ।
- ਜਦੋਂ ਵੀ ਏਟੀਐਮ ਰੂਮ ਤੋਂ ਬਾਹਰ ਜਾਓ ਤਾਂ ਚੰਗੀ ਤਰ੍ਹਾਂ ਵੇਖ ਲਓ ਕਿ ਕੀ ਤੁਹਾਡੀ ਟ੍ਰਾਂਜ਼ੈਕਸ਼ਨ ਪੂਰੀ ਹੋ ਗਈ ਹੈ ਅਤੇ ਮਸ਼ੀਨ ਵਿੱਚ ਅਗਲੀ ਵਾਰ ਕਾਰਡ ਸਕੈਨ ਕਰਨ ਲਈ ਹਰੀ ਬੱਤੀ ਜਗਣ ਲੱਗ ਪਈ ਹੈ ਕਿ ਨਾ।
- ਹਮੇਸ਼ਾ ਆਪਣੇ ਕਾਰਡ ਨੂੰ ਆਪਣੇ ਸਾਹਮਣੇ ਹੀ ਸਵਾਈਪ ਕਰਵਾਓ। ਖ਼ਾਸ ਕਰ ਕੇ ਖਰੀਦਦਾਰੀ ਕਰਨ ਸਮੇਂ ਦੁਕਾਨਦਾਰ ਨੂੰ ਮਸ਼ੀਨ ਆਪਣੇ ਕੋਲ ਲਿਆਉਣ ਲਈ ਕਹੋ।
- ਏਟੀਐਮ ਕਾਰਡ ਗੁਆਚ ਜਾਣ 'ਤੇ ਤੁਰੰਤ ਬਲਾਕ ਕਰਵਾਓ ਅਤੇ ਬੈਂਕ ਨਾਲ ਮੋਬਾਈਲ ਨੰਬਰ ਰਜਿਸਟਰ ਕਰਵਾ ਕੇ ਰੱਖੋ।
- ਏਟੀਐਮ ਵਿੱਚੋਂ ਕੈਸ਼ ਕਢਵਾਉਂਦੇ ਸਮੇਂ ਜੇਕਰ ਕੈਸ਼ ਨਾਲ ਨਿੱਕਲੇ ਪਰ ਖਾਤੇ ਵਿੱਚੋਂ ਪੈਸੇ ਕੱਟੇ ਜਾਣ ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰੋ।
Exit Poll 2024
(Source: Matrize)
ATM ਧੋਖਾਧੜੀ ਤੋਂ ਬਚਣ ਲਈ ਇਨ੍ਹਾਂ 10 ਚੀਜ਼ਾਂ ਦਾ ਹਮੇਸ਼ਾ ਰੱਖੋ ਧਿਆਨ
ਏਬੀਪੀ ਸਾਂਝਾ
Updated at:
05 Dec 2018 07:59 PM (IST)
NEXT
PREV
ਨਵੀਂ ਦਿੱਲੀ: ATM ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਆਟੋਮੇਟਿਡ ਟੈਲਰ ਮਸ਼ੀਨ ਬਗ਼ੈਰ ਅਸੀਂ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੇ। ਪਰ ਲੋਕਾਂ ਦੀ ਇੰਨੀ ਸੌਖ ਦਾ ਕਈ ਗ਼ਲਤ ਲੋਕ ਨਾਜਾਇਜ਼ ਫ਼ਾਇਦਾ ਚੁੱਕਦੇ ਹਨ ਅਤੇ ਧੋਖਾ ਕਰ ਜਾਂਦੇ ਹਨ। ਪਰ ਜੇਕਰ ਅਸੀਂ ਸੁਚੇਤ ਰਹੀਏ ਤਾਂ ਏਟੀਐਮ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਯਾਦ ਰੱਖੋ ਬੈਂਕਾਂ ਵੱਲੋਂ ਦਿੱਤੇ ਗਏ ਹੇਠ ਦਿੱਤੇ ਦਿਸ਼ਾ ਨਿਰਦੇਸ਼-
- - - - - - - - - Advertisement - - - - - - - - -