Third Wave of Corona: ਕੋਰੋਨਾ ਦੀ ਤੀਜੀ ਲਹਿਰ ਦੀ ਬਣ ਰਹੀ ਸੰਭਾਵਨਾ, ਕਿਉਂ ਕਹੀ ਆਈਐਮਏ ਨੇ ਇਹ ਗੱਲ
ਆਈਐਮਏ ਨੇ ਚੇਤਾਵਨੀ ਦਿੱਤੀ ਕਿ ਦੇਸ਼ ਹਾਲ ਹੀ 'ਚ ਆਧੁਨਿਕ ਮੈਡੀਕਲ ਸੁਵਿਧਾਵਾਂ ਤੇ ਸਿਆਸੀ ਅਗਵਾਈ ਦੇ ਕਾਫੀ ਯਤਨਾਂ ਦੀ ਬਦੌਲਤ ਵਿਨਾਸ਼ਕਾਰੀ ਦੂਜੀ ਲਹਿਰ ਤੋਂ ਬਾਹਰ ਨਿੱਕਲਿਆ।
ਨਵੀਂ ਦਿੱਲੀ: ਦੇਸ਼ 'ਚ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਵਿਚ ਢਿੱਲ ਨਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਆਈਐਮਏ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ 'ਚ ਜਿਸ ਤਰ੍ਹਾਂ ਨਾਲ ਲੋਕ ਤੇ ਅਥਾਰਟੀਜ਼ ਨੇ ਸਾਵਧਾਨੀਆਂ ਵਰਤਣੀਆਂ ਘੱਟ ਕਰ ਦਿੱਤੀਆਂ ਹਨ। ਉਸ ਨੂੰ ਦੇਖ ਕੇ ਚਿੰਤਾ ਵਧ ਜਾਂਦੀ ਹੈ।
ਆਈਐਮਏ ਨੇ ਚੇਤਾਵਨੀ ਦਿੱਤੀ ਕਿ ਦੇਸ਼ ਹਾਲ ਹੀ 'ਚ ਆਧੁਨਿਕ ਮੈਡੀਕਲ ਸੁਵਿਧਾਵਾਂ ਤੇ ਸਿਆਸੀ ਅਗਵਾਈ ਦੇ ਕਾਫੀ ਯਤਨਾਂ ਦੀ ਬਦੌਲਤ ਵਿਨਾਸ਼ਕਾਰੀ ਦੂਜੀ ਲਹਿਰ ਤੋਂ ਬਾਹਰ ਨਿੱਕਲਿਆ। ਆਈਐਮਏ ਨੇ ਕਿਹਾ, 'ਦੁਨੀਆਂਭਰ 'ਚ ਮੌਜੂਦ ਸਬੂਤ ਤੇ ਮਹਾਮਾਰੀਆਂ ਦਾ ਇਤਿਹਾਸ ਦੇਖੀਏ ਤਾਂ ਤੀਜੀ ਲਹਿਰ ਕਰੀਬ ਹੈ। ਹਾਲਾਂਕਿ ਇਹ ਦੁਖਦਾਈ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ, ਸਰਕਾਰਾਂ ਤੇ ਲੋਕ ਢਿੱਲ ਵਰਤ ਰਹੇ ਹਨ ਤੇ ਬਿਨਾਂ ਕੋਵਿਡ ਪ੍ਰੋਟੋਕੋਲ ਦਾ ਪਾਲਣ ਕੀਤੇ ਵੱਡੀ ਸੰਖਿਆਂ 'ਚ ਇਕੱਠੇ ਹੋ ਰਹੇ ਹਨ।'
IMA ਨੇ ਕਿਹਾ, 'ਸੈਲਾਨੀਆਂ ਦੀ ਆਮਦ, ਤੀਰਥਯਾਤਰਾਵਾਂ, ਧਾਰਮਿਕ ਉਤਸ਼ਾਹ ਜ਼ਰੂਰੀ ਹੈ ਪਰ ਕੁਝ ਹੋਰ ਮਹੀਨੇ ਇੰਤਜ਼ਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਇਜਾਜ਼ਤ ਦੇਣਾ ਹੋਰ ਲੋਕਾਂ ਨੂੰ ਟੀਕਾ ਲਵਾਏ ਬਿਨਾਂ ਇਸ ਭੀੜ 'ਚ ਸ਼ਾਮਲ ਹੋਣ ਦੇਣਾ ਕੋਵਿਡ ਦੀ ਤੀਜੀ ਲਹਿਰ 'ਚ ਵੱਡਾ ਯੋਗਦਾਨ ਦੇ ਸਕਦਾ ਹੈ।'
IMA ਦਾ ਇਹ ਬਿਆਨ ਓੜੀਸਾ ਦੇ ਪੁਰੀ 'ਚ ਸਾਲਾਨਾ ਰੱਥ ਯਾਤਰਾ ਸ਼ੁਰੂ ਹੋਣ ਦੇ ਦਿਨ ਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਕਾਂਵੜ ਯਾਤਰਾ ਦੀ ਇਜਾਜ਼ਤ ਦਿੱਤੇ ਜਾਣ ਦੀ ਚਰਚਾ ਦੇ ਵਿਚ ਆਇਆ ਹੈ। ਆਈਐਮਏ ਨੇ ਸਾਰੇ ਸੂਬਿਆਂ ਨੂੰ ਲੋਕਾਂ ਦੀ ਭੀੜਭਾੜ ਰੋਕਣ ਦੀ ਅਪੀਲ ਕੀਤੀ ਹੈ।