ਪੁਡੂਚੇਰੀ: ਇੱਕ ਬਜ਼ੁਰਗ ਔਰਤ ਲੋਕਾਂ ਤੋਂ ਦਾਨ ਮੰਗ ਕੇ ਲੱਖਪਤੀ ਬਣ ਗਈ। ਇਥੋਂ ਤਕ ਕਿ ਜਦੋਂ ਉਹ ਬੀਮਾਰ ਹੋ ਗਈ ਤਾਂ ਪਤਾ ਲੱਗਿਆ ਹੈ ਕਿ ਉਸ ਕੋਲ 12 ਹਜ਼ਾਰ ਨਕਦ ਅਤੇ 2 ਲੱਖ ਬੈਂਕ ਜਮ੍ਹਾ ਹਨ। ਜਿਸ ਤੋਂ ਬਾਅਦ ਭਿਖਾਰੀਣ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਤੋਂ ਬਾਅਦ ਸਭ ਦੇ ਜ਼ਹਿਨ 'ਚ ਇਕੋ ਸਵਾਲ ਹੈ ਕਿ ਕੀ ਭੀਖ ਮੰਗ ਕੇ ਲੱਖਪਤੀ ਬਣਾਇਆ ਜਾ ਸਕਦਾ ਹੈ?
ਔਰਤ ਮੰਦਿਰ 'ਚ ਆਉਣ ਵਾਲੇ ਸ਼ਰਧਾਲੂਆਂ ਤੋਂ ਦਾਨ ਮੰਗਕੇ ਜ਼ਿੰਦਗੀ ਬਤੀਤ ਕਰ ਰਹੀ ਸੀ। ਉਸਦੇ ਪਤੀ ਦੀ 40 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਭਟਕਦੀ ਰਹਿੰਦੀ ਅਤੇ ਉਸ ਨੇ ਲੋਕਾਂ ਤੋਂ ਭੀਖ ਮੰਗਣਾ ਸ਼ੁਰੂ ਕਰ ਦਿੱਤਾ। ਜਦੋਂ ਅਚਾਨਕ ਔਰਤ ਦੀ ਸਿਹਤ ਵਿਗੜ ਗਈ ਤਾਂ ਉਸਨੇ ਲੋਕਾਂ ਤੋਂ ਮਦਦ ਮੰਗੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਕੋਲੋਂ 12000 ਨਕਦ ਅਤੇ 2 ਲੱਖ ਰੁਪਏ ਬੈਂਕ 'ਚ ਮਿਲਿਆ।
ਪੁਲਿਸ ਨੇ ਔਰਤ ਨੂੰ ਤਾਮਿਲਨਾਡੂ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਫਿਲਹਾਲ, ਉਸਦਾ ਭਰਾ ਦੀ ਪੀੜਤਾ ਦੀ ਦੇਖਭਾਲ ਕਰ ਰਿਹਾ ਹੈ। ਜਦੋਂ ਤੋਂ ਲੋਕਾਂ ਨੂੰ ਇਸ ਦੌਲਤ ਬਾਰੇ ਪਤਾ ਚਲਿਆ ਤਾਂ ਸਭ ਹੈਰਾਨ ਹੋ ਗਏ ਸੀ।
ਲੱਖਪਤੀ ਨਿਕਲੀ ਭੀਖ ਮੰਗਣ ਵਾਲੀ, ਜਾਂਚ ਦੇ ਦੌਰਾਨ ਔਰਤ ਦੀ ਦੌਲਤ ਨਾਲ ਉੱਡੇ ਪੁਲਿਸ ਦੇ ਹੋਸ਼
ਏਬੀਪੀ ਸਾਂਝਾ
Updated at:
09 Nov 2019 03:36 PM (IST)
ਇੱਕ ਬਜ਼ੁਰਗ ਔਰਤ ਲੋਕਾਂ ਤੋਂ ਦਾਨ ਮੰਗ ਕੇ ਲੱਖਪਤੀ ਬਣ ਗਈ। ਇਥੋਂ ਤਕ ਕਿ ਜਦੋਂ ਉਹ ਬੀਮਾਰ ਹੋ ਗਈ ਤਾਂ ਪਤਾ ਲੱਗਿਆ ਹੈ ਕਿ ਉਸ ਕੋਲ 12 ਹਜ਼ਾਰ ਨਕਦ ਅਤੇ 2 ਲੱਖ ਬੈਂਕ ਜਮ੍ਹਾ ਹਨ। ਜਿਸ ਤੋਂ ਬਾਅਦ ਭਿਖਾਰੀਣ ਚਰਚਾ ਦਾ ਵਿਸ਼ਾ ਬਣ ਗਈ ਹੈ।
- - - - - - - - - Advertisement - - - - - - - - -