Lok Sabha Election 2024: 400 ਪਾਰ ਕਰਦੇ ਕਿਤੇ...! ਵਾਰਾਣਸੀ 'ਚ ਇਸ ਵਾਰ ਸਖ਼ਤ ਮੁਕਾਬਲਾ, ਮੋਦੀ ਲਈ ਸੌਖਾ ਨਹੀਂ ਰਿਕਾਰਡ ਬਣਾਉਣਾ
Election 2024: ਭਾਵੇਂ ਦੋਵੇਂ ਪਾਰਟੀਆਂ ਆਪੋ-ਆਪਣੇ ਆਗੂਆਂ ਦੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਇਸ ਵਾਰ ਵਾਰਾਣਸੀ ਲੋਕ ਸਭਾ ਸੀਟ ਦੀ ਚੋਣ ਕਾਫ਼ੀ ਔਖੀ ਲੱਗ ਰਹੀ ਹੈ । ਭਾਰਤੀ ਜਨਤਾ ਪਾਰਟੀ ਵਾਰਾਣਸੀ ਦੀਆਂ ਚੋਣਾਂ ਨੂੰ ਜਿੰਨਾ ਆਸਾਨ ਸਮਝ ਰਹੀ ਸੀ, ਹੁਣ ਉਹ ਚੋਣ ਇੰਨੀ ਸੌਖੀ ਨਹੀਂ ਰਹੀ।
Lok Sabha Election: ਲੋਕ ਸਭਾ ਚੋਣਾਂ 2024 ਦੌਰਾਨ, ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਨੂੰ ਬਹੁਤ ਹੀ ਵੀਆਈਪੀ ਸੀਟ ਮੰਨਿਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨੇ ਭਾਰੀ ਵੋਟਾਂ ਨਾਲ ਚੋਣ ਜਿੱਤੀ ਸੀ। ਭਾਰਤੀ ਜਨਤਾ ਪਾਰਟੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ 10 ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤਣਗੇ।
ਜਦੋਂਕਿ ਕਾਂਗਰਸ ਨੇ ਇੰਡੀਆ ਅਲਾਇੰਸ ਦੇ ਤਹਿਤ ਇੱਥੋਂ ਅਜੇ ਰਾਏ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਐਨਡੀਏ ਗਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਜਿੱਤਣ ਦਾ ਦਾਅਵਾ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕਾਂਗਰਸ-ਸਪਾ ਅਤੇ ਇੰਡੀਆ ਗਠਜੋੜ ਦੇ ਆਗੂ ਵਾਰਾਣਸੀ ਵਿੱਚ ਅਜੇ ਰਾਏ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਭਾਵੇਂ ਦੋਵੇਂ ਪਾਰਟੀਆਂ ਆਪੋ-ਆਪਣੇ ਆਗੂਆਂ ਦੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਇਸ ਵਾਰ ਵਾਰਾਣਸੀ ਲੋਕ ਸਭਾ ਸੀਟ ਦੀ ਚੋਣ ਕਾਫ਼ੀ ਔਖੀ ਲੱਗ ਰਹੀ ਹੈ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੇ ਵੀ ਜ਼ੋਰਦਾਰ ਪ੍ਰਚਾਰ ਕੀਤਾ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਵਾਰਾਣਸੀ ਦੀਆਂ ਚੋਣਾਂ ਨੂੰ ਜਿੰਨਾ ਆਸਾਨ ਸਮਝ ਰਹੀ ਸੀ, ਹੁਣ ਉਹ ਚੋਣ ਇੰਨੀ ਸੌਖੀ ਨਹੀਂ ਰਹੀ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 2014 ਵਿੱਚ ਵਾਰਾਣਸੀ ਲੋਕ ਸਭਾ ਸੀਟ ਲਈ 47 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਸ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 27 ਲੋਕਾਂ ਨੇ ਚੋਣ ਲੜੀ ਸੀ। ਇਸ ਵਾਰ ਵਾਰਾਣਸੀ ਤੋਂ ਸਿਰਫ਼ 7 ਉਮੀਦਵਾਰ ਹੀ ਚੋਣ ਲੜ ਰਹੇ ਹਨ।
ਉਮੀਦਵਾਰਾਂ ਦੀ ਗਿਣਤੀ ਘੱਟ ਹੋਣ ਕਾਰਨ ਵੋਟਾਂ ਦੀ ਵੰਡ ਸਿਰਫ਼ ਸੱਤ ਵਿਅਕਤੀਆਂ ਵਿੱਚ ਹੀ ਹੋਵੇਗੀ। ਇਸ ਵਾਰ ਬਸਪਾ ਨੇ ਇਸ ਲੋਕ ਸਭਾ ਸੀਟ ਲਈ ਅਤਹਰ ਜਮਾਲ ਲਾਰੀ ਨੂੰ ਉਮੀਦਵਾਰ ਬਣਾਇਆ ਹੈ। ਅਤਹਰ ਜਮਾਲ ਲਾਰੀ ਮੁਸਲਿਮ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਬਹੁਤ ਕਾਮਯਾਬ ਨਹੀਂ ਰਹੇ। ਇਸ ਤੋਂ ਇਲਾਵਾ ਸੰਵਿਧਾਨ ਬਦਲਣ ਦੀ ਗੱਲ ਕਰਕੇ ਇੰਡੀਆ ਗਠਜੋੜ ਨੇ ਕੁਝ ਦਲਿਤ ਵੋਟਾਂ ਵੀ ਆਪਣੇ ਹੱਕ ਵਿੱਚ ਭੁਗਤਾਈਆਂ ਹਨ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵਾਰਾਣਸੀ 'ਚ ਚੋਣ ਪ੍ਰਚਾਰ ਲਈ ਆਖਰੀ ਸਮੇਂ 'ਤੇ ਸਟਾਰ ਨੇਤਾਵਾਂ ਨੂੰ ਨਿਯੁਕਤ ਕੀਤਾ ਸੀ।