ਸੀਤਾਮੜੀ: ਬਿਹਾਰ ‘ਚ ਅਪਰਾਧੀਆਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ। ਉਨ੍ਹਾਂ ‘ਚ ਕਾਨੂੰਨ ਦਾ ਡਰ ਲੱਗਪਗ ਖ਼ਤਮ ਹੋ ਚੁੱਕਿਆ ਹੈ। ਤਾਜ਼ਾ ਮਾਮਲਾ ਸੀਤਾਮੜੀ ਜ਼ਿਲ੍ਹੇ ਦੇ ਸੁੱਪੀ ਥਾਯਾ ਖੇਤਰ ਦਾ ਹੈ ਜਿੱਥੇ ਸੋਮਵਾਰ ਨੂੰ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੂੰ ਗੋਲ਼ੀ ਮਾਰ ਕਤਲ ਕਰ ਦਿੱਤਾ ਗਿਆ।

ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਪਰਾਧੀ ਫਰਾਰ ਹੋ ਗਏ। ਮ੍ਰਿਤਕਾਂ ‘ਚ ਇੱਕ ਮਹਿਲਾ ਤੇ ਦੋ ਆਦਮੀ ਸ਼ਾਮਲ ਹਨ। ਫਿਲਹਾਲ ਪੁਲਿਸ ਕਤਲ ਦੀ ਅਸਲ ਵਜ੍ਹਾ ਦਾ ਕਾਰਨ ਆਪਸੀ ਵਿਵਾਦ ਦੱਸ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਖਤਾ ਪਿੰਡ ਵਾਸੀ ਏਜਾਜ਼ ਖ਼ਾਨ ਤੇ ਸਲਮਾਨ ਖ਼ਾਨ ਬਾਈਕ ‘ਤੇ ਕੀਤੇ ਜਾ ਰਹੇ ਸੀ ਕਿ ਦੂਜੀ ਮੋਟਰਸਾਈਕਲ ‘ਤੇ ਆ ਰਹੇ ਤਿੰਨ ਤੋਂ ਚਾਰ ਅਪਰਾਧੀਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ।




ਅਪਰਾਧੀ ਇਸ ਤੋਂ ਬਾਅਦ ਮੁੰਨਾ ਖ਼ਾਨ ਦੇ ਘਰ ਗਏ ਜਿੱਥੇ ਉਨ੍ਹਾਂ ਨੇ ਉਸ ਦੀ ਪਤਨੀ ਸ਼ਾਹਜਹਾਂ ਨਿਸ਼ਾ ਨੂੰ ਵੀ ਗੋਲ਼ੀ ਮਾਰ ਦਿੱਤੀ। ਪੁਲਿਸ ਨੇ ਸੂਚਨਾ ਮਿਲਦੇ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵਿਵਾਦ ਦਾ ਸ਼ੱਕ ਜ਼ਾਹਿਰ ਕੀਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।