ਮੁੰਗੇਰ: ਬਿਹਾਰ 'ਚ ਮੁੰਗੇਰ ਜ਼ਿਲ੍ਹੇ ਦੇ ਮੁਰਗੀਯਾਚਕ ਮੁਹੱਲੇ 'ਚ ਕੱਲ੍ਹ ਸ਼ਾਮ ਬੋਰਵੈਲ 'ਚ ਡਿੱਗੀ ਤਿੰਨ ਸਾਲਾ ਬੱਚੀ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦਰਅਸਲ ਇਹ ਬੱਚੀ ਆਪਣੇ ਨਾਨਕੇ ਘਰ ਦੇ ਬਾਹਰ ਖੇਡਦਿਆਂ 'ਚ 110 ਫੁੱਟ ਡੂੰਘੇ ਬੋਰਵੈਲ 'ਚ ਡਿੱਗ ਗਈ ਸੀ।


ਬਚਾਅ ਦਲ ਨੇ ਅੱਜ 4 ਵਜੇ ਦਰਮਿਆਨ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੱਚੀ ਜਿੰਦਾ ਹੈ। ਲਗਪਗ 110 ਫੁੱਟ ਡੂੰਘੇ ਬੋਰਵੇਲ 'ਚ ਡਿੱਗੀ ਬੱਚੀ ਤੱਕ ਆਕਸੀਜਨ ਪਹੁੰਚਾਈ ਗਈ ਹੈ ਤੇ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੱਚੀ ਦੀ ਸੁਰੱਖਿਆ ਨੂੰ ਦੇਖਦਿਆਂ ਹਰ ਤਰ੍ਹਾਂ ਦੀ ਸਹੂਲਤ ਪਹੁੰਚਾਈ ਜਾ ਰਹੀ ਹੈ।




ਸੀਸੀਟੀਵੀ ਕੇਬਲ ਵੀ ਬੋਰਵੈਲ ਚ ਭੇਜੀ ਗਈ ਹੈ ਤਾਂ ਜੋ ਬੱਚੀ ਦੀ ਹਾਲਤ ਬਾਰੇ ਪਤਾ ਲੱਗ ਸਕੇ। ਲਾਈਟਸ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਚਾਅ ਦਲ ਨੂੰ ਕਿਸੇ ਤਰ੍ਹਾੰ ਦੀ ਮੁਸ਼ਕਿਲ ਨਾ ਆਵੇ।

ਦੋ ਦਿਨ ਪਹਿਲਾਂ ਆਪਣੇ ਪਿਤਾ ਨਾਲ ਨਾਨਕੇ ਘਰ ਆਈ ਇਹ ਮਾਸੂਮ ਬੱਚੀ ਖੇਡਦਿਆਂ ਹੋਇਆਂ ਬੋਰਵੈਲ 'ਚ ਡਿੱਗ ਗਈ ਸੀ। ਬੱਚੀ ਨੂੰ ਬਾਹਰ ਕੱਢਣ ਲਈ ਐਨਡੀਆਰਐਫ ਦੀ ਟੀਮ ਵੀ ਬੁਲਾਈ ਗਈ ਹੈ।