ਨਵੀਂ ਦਿੱਲੀ: ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ ‘ਚ ਜੰਮਕੇ ਲੜਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸਵਾਈ ਮਾਧੋਪੁਰ ਦੇ ਰਣਥੰਭੌਰ ਨੈਸ਼ਨਲ ਪਾਰਕ ਦਾ ਹੈ।


ਅਸਲ ‘ਚ ਇੱਥੇ ਦੋ ਸ਼ੇਰ ਇੱਕ ਸ਼ੇਰਨੀ ਲਈ ਆਪਸ ‘ਚ ਭਿੜ ਗਏ। ਇਸ ਵੀਡੀਓ ਨੂੰ ਫਾਰੇਸਟ ਡਿਪਾਟਰਮੈਂਟ ਦੇ ਅਫਸਰ ਨੇ ਸ਼ੇਅਰ ਕੀਤਾ ਹੈ। ਦੋਵਾਂ ਸ਼ੇਰਾਂ ਨੂੰ ਲੜਦੇ ਵੇਖ ਨੈਸ਼ਨਲ ਪਾਰਕ ‘ਚ ਆਏ ਸੈਲਾਨੀ ਵੀ ਹੈਰਾਨ ਹੋ ਗਏ। ਇਨ੍ਹਾਂ ਸ਼ੇਰਾਂ ਦੀ ਆਪਸੀ ਲੜਾਈ ਨੈਸ਼ਨਲ ਪਾਰਕ ਦੇ ਜ਼ੋਨ ਨੰਬਰ 6 ਦੇ ਪਟਵਾ ਬਾਵੜੀ ‘ਚ ਹੋਈ।


ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਲੋਕ ਵੀ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ।