ਪੜਚੋਲ ਕਰੋ
Advertisement
14 ਬੰਦਿਆਂ ਨੂੰ ਖਾਣ ਵਾਲੀ ਸ਼ੇਰਨੀ ਦੀ ਮੌਤ, ਲੋਕਾਂ ਮਨਾਇਆ ਜਸ਼ਨ
ਮੁੰਬਈ: 14 ਲੋਕਾਂ ਤੇ ਦਰਜਨਾਂ ਜਾਨਵਰਾਂ ਦੀ ਜਾਨ ਲੈ ਚੁੱਕੀ ਆਦਮਖੋਰ ਸ਼ੇਰਨੀ ਅਵਨੀ ਨੂੰ ਆਖਿਰਕਾਰ ਜੰਗਲਾਤ ਵਿਭਾਗ ਨੇ ਸਖ਼ਤ ਮਿਹਨਤ ਤੋਂ ਬਾਅਦ ਮਾਰ ਹੀ ਦਿੱਤਾ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਪਹਿਲਾਂ ਅਵਨੀ ਨੂੰ ਸੁਰੱਖਿਅਤ ਫੜਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਪਾਉਣ ‘ਚ ਨਾਕਾਮਯਾਬ ਹੋਣ ਤੋਂ ਬਾਅਦ ਉਸ ਨੂੰ ਗੋਲ਼ੀ ਮਾਰਨੀ ਪਈ।
ਦੇਰ ਰਾਤ ਵਿਭਾਗ ਅਤੇ ਸ਼ੂਟਰ ਨਵਾਬ ਦੇ ਬੇਟੇ ਅਸਗਰ ਨੇ ਉਸ ਨੂੰ ਗੋਲ਼ੀ ਮਾਰੀ, ਅਜਿਹਾ ਕਰਨ ਦਾ ਕਾਰਨ ਇਹ ਵੀ ਸੀ ਕਿ ਅਵਨੀ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੇਰਨੀ ਦੇ ਮਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਟਾਕੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ।
ਇਸ ਤੋਂ ਬਾਅਦ ਹੁਣ ਵਿਭਾਗ ਉਸ ਦੇ ਦੋ ਬੱਚਿਆਂ ਦੀ ਭਾਲ ਕਰ ਰਹੀ ਹੈ, ਕਿਉਂਕਿ ਮਾਂ ਤੋਂ ਬਿਨਾ ਬੱਚਿਆਂ ਦਾ ਜੰਗਲ ‘ਚ ਜ਼ਿਆਦਾ ਸਮੇਂ ਜ਼ਿੰਦਾ ਰਹਿਣਾ ਮੁਸ਼ਕਲ ਹੈ। ਇਸ ਸ਼ੇਰਨੀ ਦੇ ਖ਼ੌਫ ਕਾਰਨ ਪ੍ਰਸਾਸ਼ਨ ਨੇ ਪਿਛਲੇ ਦਿਨੀਂ ਅਵਨੀ ਨੂੰ ਗੋਲ਼ੀ ਮਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸੀ। 10 ਮਹੀਨੇ ਪਹਿਲਾਂ ਯਵਤਮਾਲ ਦੇ ਰੋਲੇਗਾਂਵ ‘ਚ ਇਸ ਸ਼ੇਰਨੀ ਦੀ ਦਹਿਸ਼ਤ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਕੈਮਰੇ ਲਗਾ ਕੇ 200 ਟੀਮਾਂ ਇਸ ਨੂੰ ਲੱਭ ਰਹੀਆਂ ਸੀ।#Maharashtra: Locals in Yavatmal celebrate after 'man-eater' tigress Avni (T1) was killed in last night. She had allegedly killed 14 people. pic.twitter.com/wxN0yvT0Xw
— ANI (@ANI) November 3, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਦੇਸ਼
Advertisement