ਦਿੱਲੀ ਦੇ ਸਿੰਘੂ ਬਾਰਡਰ ’ਤੇ ਫਾਇਰੰਗ ਦਾ ਸੱਚ ਆਇਆ ਸਾਹਮਣੇ
ਕਿਸਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਪੰਜਾਬ ਨੰਬਰ ਦੀ ਗੱਡੀ ’ਤੇ ਸਵਾਰ ਹੋ ਕੇ ਕੁਝ ਲੋਕ ਆਏ ਸਨ ਤੇ ਫਿਰ ਖਾਣੇ ਨੂੰ ਲੈ ਕੇ ਕਿਸੇ ਗੱਲ ਉੱਤੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੋਲੀ ਚੱਲ ਗਈ। ਉੱਥੇ ਤਿੰਨ ਰਾਊਂਡ ਗੋਲੀਆਂ ਚਲਾਈਆਂ ਗਈਆਂ। ਉਸ ਤੋਂ ਬਾਅਦ ਚਾਰ ਬਦਮਾਸ਼ ਉੱਥੋਂ ਭੱਜਣ ’ਚ ਸਫ਼ਲ ਹੋ ਗਏ।
ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ’ਤੇ ਐਤਵਾਰ ਰਾਤੀਂ ਕਾਰ ਸਵਾਰ ਸ਼ਰਾਰਤੀ ਅਨਸਰਾਂ ਨੇ ਹਵਾ ’ਚ ਗੋਲੀਬਾਰੀ ਕੀਤੀ। ਇਹ ਵਾਰਦਾਤ ਸਿੰਘੂ ਬਾਰਡਰ ਤੋਂ ਲਗਪਗ ਇੱਕ ਕਿਲੋਮੀਟਰ ਦੂਰ ਕੁੰਡਲੀ ਦੇ ਥਾਣਾ ਇਲਾਕੇ ’ਚ ਵਾਪਰੀ। ਪੁਲਿਸ ਮੁਤਾਬਕ ਦੇਰ ਰਾਤੀਂ ਉਨ੍ਹਾਂ ਨੂੰ TDI City ਸਾਹਮਣੇ ਗੋਲੀ ਚੱਲਣ ਦੀ ਖ਼ਬਰ ਮਿਲੀ ਸੀ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਮੌਕੇ ਦਾ ਮੁਆਇਨਾ ਕੀਤਾ।
ਕਿਸਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਪੰਜਾਬ ਨੰਬਰ ਦੀ ਗੱਡੀ ’ਤੇ ਸਵਾਰ ਹੋ ਕੇ ਕੁਝ ਲੋਕ ਆਏ ਸਨ ਤੇ ਫਿਰ ਖਾਣੇ ਨੂੰ ਲੈ ਕੇ ਕਿਸੇ ਗੱਲ ਉੱਤੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੋਲੀ ਚੱਲ ਗਈ। ਉੱਥੇ ਤਿੰਨ ਰਾਊਂਡ ਗੋਲੀਆਂ ਚਲਾਈਆਂ ਗਈਆਂ। ਉਸ ਤੋਂ ਬਾਅਦ ਚਾਰ ਬਦਮਾਸ਼ ਉੱਥੋਂ ਭੱਜਣ ’ਚ ਸਫ਼ਲ ਹੋ ਗਏ।
ਹਰਿਆਦਾ ਪੁਲਿਸ ਮੁਤਾਬਕ ਕਿਸਾਨਾਂ ਨੇ ਮੌਕਾ-ਏ-ਵਾਰਦਾਤ ਤੋਂ ਗੋਲੀ ਦੇ ਖਾਲੀ ਖੋਲ ਵੀ ਪੁਲਿਸ ਨੂੰ ਦਿੱਤੇ ਹਨ। ਪੁਲਿਸ ਨੇ FIR ਦਰਜ ਕਰ ਕੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਉਸ ਕਾਰ ਦਾ ਨੰਬਰ ਪਤਾ ਕਰਨਾ ਚਾਹੁੰਦੀ ਹੈ।
ਦਿੱਲੀ ਦੇ ਬਾਰਡਰ ’ਤੇ ਕਿਸਾਨ ਪਿਛਲੇ 100 ਤੋਂ ਵੀ ਵੱਧ ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਤਦ ਤੋਂ ਲੈ ਕੇ ਹੁਦ ਤੱਕ ਕਈ ਵਾਰਦਾਤਾਂ ਹੋ ਚੁੱਕੀਆਂ ਹਨ; ਜਿਵੇਂ ਕਈ ਕਿਸਾਨਾਂ ਨੇ ਤਾਂ ਜ਼ਹਿਰ ਖਾ ਕੇ ਕਿਸੇ ਨੇ ਫਾਹਾ ਲੈ ਕੇ ਤੇ ਕਿਸੇ ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਹੁਣ ਕਿਸਾਨਾਂ ’ਚ ਪੁੱਜ ਕੇ ਹਵਾਈ ਫ਼ਾਇਰਿੰਗ ਕਰਨਾ ਤੇ ਆਸਾਨੀ ਨਾਲ ਫ਼ਰਾਰ ਹੋ ਜਾਣਾ, ਪੁਲਿਸ ਲਈ ਯਕੀਨੀ ਤੌਰ ਉੱਤੇ ਚਿੰਤਾ ਦਾ ਵੱਡਾ ਕਾਰਨ ਹੈ।