ਪੱਛਮੀ ਬੰਗਾਲ ਮਗਰੋਂ ਬੀਜੇਪੀ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ, ਮਮਤਾ ਬੈਨਰਜੀ ਨੇ ਘੜੀ ਰਣਨੀਤੀ
ਟੀਐਮਸੀ ਨੇਤਾਵਾਂ ਦਾ ਕਹਿਣਾ ਹੈ ਕਿ ਤ੍ਰਿਪੁਰਾ ਵਿੱਚ ਪਾਰਟੀ ਪੋਸਟਰ ਹਟਾਉਣ ਦਾ ਮਤਲਬ ਹੈ ਕਿ ਭਾਜਪਾ ਅਭਿਸ਼ੇਕ ਬੈਨਰਜੀ ਦੇ ਦੌਰੇ ਤੋਂ ਡਰਦੀ ਹੈ। ਹਾਲਾਂਕਿ, ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਟੀਐਮਸੀ ਨੂੰ ਇੱਕ ਸਿਆਸੀ ਵਿਰੋਧੀ ਵਜੋਂ ਨਹੀਂ ਵੇਖਦੀ।
ਅਗਰਤਲਾ: ਭਾਜਪਾ (BJP) ਨੂੰ ਹੁਣ ਤ੍ਰਿਪੁਰਾ 'ਚ ਵੀ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ (ਟੀਐਮਸੀ-TMC) ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅੱਜ ਸੰਪਰਕ ਮੁਹਿੰਮ ਦੇ ਹਿੱਸੇ ਵਜੋਂ ਰਾਜ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਦੌਰੇ ਦੇ ਮੱਦੇਨਜ਼ਰ, ਟੀਐਮਸੀ ਨੇ ਤ੍ਰਿਪੁਰਾ ਦੀਆਂ ਸੜਕਾਂ 'ਤੇ ਅਭਿਸ਼ੇਕ ਬੈਨਰਜੀ ਤੇ ਮਮਤਾ ਬੈਨਰਜੀ ਦੇ ਨਾਂ ਦੇ ਕਈ ਪੋਸਟਰ ਲਗਾਏ ਹਨ। ਇਸ ਦੇ ਨਾਲ ਹੀ, ਤ੍ਰਿਪੁਰਾ ਵਿੱਚ ਟੀਐਮਸੀ ਨੇਤਾ ਅਸ਼ੀਸ਼ ਲਾਲ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਰਾਤ ਨੂੰ ਏਅਰਪੋਰਟ ਤੋਂ ਗੋਰਖਾ ਬਸਤੀ ਦੇ ਰਸਤੇ ਵਿੱਚ ਕਈ ਪੋਸਟਰ ਪਾੜ ਦਿੱਤੇ ਗਏ ਸਨ। ਇਸ ਸਬੰਧੀ ਪਾਰਟੀ ਆਪਣਾ ਵਿਰੋਧ ਦਰਜ ਕਰਵਾਏਗੀ।
ਅਭਿਸ਼ੇਕ ਬੈਨਰਜੀ ਦੀ ਇਹ ਫੇਰੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਈ-ਪੈਕ ਟੀਮ ਨੂੰ ਅਗਰਤਲਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਪੁਲਿਸ ਵੱਲੋਂ ਕੋਵਿਡ-19 ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਹਿਰਾਸਤ ਵਿੱਚ ਲਏ ਜਾਣ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਹੋਣ ਜਾ ਰਹੀ ਹੈ। ਸੋਮਵਾਰ ਸਵੇਰੇ, ਟੀਐਮਸੀ ਦੇ ਦੋ ਹੋਰ ਨੇਤਾ ਬ੍ਰਾਤਯੋ ਬਾਸੂ ਤੇ ਮੱਲਯ ਘਟਕ ਵੀ ਤ੍ਰਿਪੁਰਾ ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਰਿਤੂਬ੍ਰਤ ਭੱਟਾਚਾਰੀਆ ਵੀ ਹੋਣਗੇ।
ਅਭਿਸ਼ੇਕ ਬੈਨਰਜੀ ਸੋਮਵਾਰ ਨੂੰ ਮਸ਼ਹੂਰ ਮਠਬਾੜੀ ਮੰਦਰ ਵਿੱਚ ਅਰਦਾਸ ਕਰਕੇ ਤ੍ਰਿਪੁਰਾ ਦੀ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਇੱਕ ਪਾਰਟੀ ਮੀਟਿੰਗ ਵਿੱਚ ਹਿੱਸਾ ਲੈਣਗੇ ਜਿਸ ਵਿੱਚ ਉਹ ਸਥਾਨਕ ਨੇਤਾਵਾਂ ਨੂੰ ਮਿਲਣਗੇ ਤੇ ਬੂਥ ਪੱਧਰ ਦੀਆਂ ਰਿਪੋਰਟਾਂ ਲੈਣਗੇ। ਇਸ ਦੌਰਾਨ ਉਹ ਸਥਾਨਕ ਨੇਤਾਵਾਂ ਨੂੰ ਨਿਰਦੇਸ਼ ਵੀ ਦੇਣਗੇ। ਤ੍ਰਿਪੁਰਾ ਵਿੱਚ ਪਾਰਟੀ ਦਾ ਨਵੇਂ ਸੰਗਠਨਾਤਮਕ ਢਾਂਚੇ ਦੀ ਸਥਾਪਨਾ ਹੋ ਸਕਦੀ ਹੈ। ਇੰਝ ਅਭਿਸ਼ੇਕ ਬੈਨਰਜੀ ਇੱਥੇ ਤ੍ਰਿਪੁਰਾ ਬੀਜੇਪੀ ਨੂੰ ਇੱਕ ਸਖਤ ਸੰਦੇਸ਼ ਵੀ ਦੇਣਗੇ।
ਇਸ ਦੇ ਨਾਲ ਹੀ ਟੀਐਮਸੀ ਨੇਤਾਵਾਂ ਦਾ ਕਹਿਣਾ ਹੈ ਕਿ ਤ੍ਰਿਪੁਰਾ ਵਿੱਚ ਪਾਰਟੀ ਲਈ ਪੋਸਟਰ ਹਟਾਉਣ ਦਾ ਮਤਲਬ ਹੈ ਕਿ ਭਾਜਪਾ ਅਭਿਸ਼ੇਕ ਬੈਨਰਜੀ ਦੇ ਦੌਰੇ ਤੋਂ ਡਰਦੀ ਹੈ। ਹਾਲਾਂਕਿ, ਭਾਜਪਾ ਦੇ ਬੁਲਾਰੇ ਨਾਬੇਂਦੂ ਭੱਟਾਚਾਰੀਆ ਨੇ ਕਿਹਾ ਕਿ ਪਾਰਟੀ ਟੀਐਮਸੀ ਨੂੰ ਇੱਕ ਸਿਆਸੀ ਵਿਰੋਧੀ ਵਜੋਂ ਨਹੀਂ ਵੇਖਦੀ। ਜੇ ਉਹ ਚਾਹੁੰਦੇ ਹਨ ਤਾਂ ਉਹ ਐਫਆਈਆਰ ਦਰਜ ਕਰਵਾ ਸਕਦੇ ਹਨ।
ਰਾਜ ਸਭਾ ਵਿੱਚ ਟੀਐਮਸੀ ਨੇਤਾ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ,“ਅਭਿਸ਼ੇਕ ਤ੍ਰਿਪੁਰਾ ਵਿੱਚ ਪਾਰਟੀ ਦੀ ਯਾਤਰਾ ਦੀ ਅਗਵਾਈ ਕਰਨਗੇ, ਜਿੱਥੇ ਬੰਗਾਲੀ ਅਤੇ ਹੋਰ ਭਾਈਚਾਰੇ ਸਾਡੀ, ਸਾਡੀ ਨੇਤਾ ਮਮਤਾ ਬੈਨਰਜੀ ਦਾ ਸਮਰਥਨ ਕਰ ਰਹੇ ਹਨ। ਉਹ ਬਿਪਲਬ ਦੇਬ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੋਂ ਅੱਕ ਚੁੱਕੇ ਹਨ।
ਟੀਐਮਸੀ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਸੌਗਤ ਰਾਏ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਦੀ ਯਾਤਰਾ ਪਾਰਟੀ ਮੁਖੀ ਮਮਤਾ ਬੈਨਰਜੀ ਦੀ ਫੇਰੀ ਨੇੜ ਭਵਿੱਖ ਵਿੱਚ ਆਉਣ ਵਾਲੇ ਤੂਫਾਨ ਦੀ ਚਿਤਾਵਨੀ ਹੈ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਿਹਾ ਸੀ ਬਾਰਾਸਿੰਘਾਂ, ਮਗਰਮੱਛ ਨੇ ਕੀਤਾ ਹਮਲਾ, ਦੇਖੋ ਫਿਰ ਕੀ ਹੋਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904