(Source: ECI/ABP News/ABP Majha)
Nuh Violence -ਅੱਜ ਸਾਰਾ ਹਰਿਆਣਾ ਸਾਂਭੇਗੀ ਕੇਂਦਰੀ ਫੌਜਾਂ ! ਅਨਿਲ ਵਿਜ ਦਾ ਬਿਆਨ, ਪਹਿਲਾਂ ਤੋਂ ਬਣਾਇਆ ਹੋਇਆ ਸੀ ਪਲਾਨ
Anil Vij on Nuh violence - ਅਨਿਲ ਵਿਜ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਰਾਜਨੀਤਿਕ ਕਰਨ ਦਾ ਸਮੇਂ ਨਹੀਂ ਹੈ, ਸ਼ਾਂਤੀ ਬਹਾਲ ਕਰਨਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਨੂਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ
Anil Vij's statement Nuh Violence - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨੂਹ ਹਿੰਸਾ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਹਿੰਸਾ ਕਿਸੇ ਮਾਸਟਰਮਾਇੰਡ ਦਾ ਰਚਿਆ ਹੋਇਆ ਪਲਾਨ ਹੈ। ਵਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜ ਨੇ ਸਾਫ ਕਿਹਾ ਕਿ ਜਿਸ ਤਰ੍ਹਾਂ ਪੱਥਰ ਇਕੱਠੇ ਕਰ ਕੇ, ਗੋਲੀਆਂ ਚਲਾ ਦੇ ਹਿੰਸਾ ਹੋਈ ਹੈ ਇਹ ਇਕਦਮ ਨਹੀਂ ਹੋਇਆ ਇਹ ਕਿਸੇ ਨਾ ਕਿਸੇ ਮਾਸਟਰਮਾਇੰਡ ਦਾ ਪਲਾਨ ਸੀ ਜੋ ਦੇਸ਼ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਊਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੇਂਦਰ ਤੋਂ ਸੁਰੱਖਿਆ ਫੋਰਸਾਂ ਮੰਗਵਾਈਆਂ ਗਈਆਂ, ਏਅਰਫੋਰਸ ਨੂੰ ਵੀ ਸਟੈਂਡਬਾਈ ਰੱਖਿਆ
ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਕੇਂਦਰ ਤੋਂ ਸੁਰੱਖਿਆ ਫੋਰਸਾਂ ਦੀ 20 ਕੰਪਨੀਆਂ ਮੰਗਵਾਈਆਂ ਗਈਆਂ ਹਨ ਅਤੇ ਏਅਰਫੋਰਸ ਨੂੰ ਵੀ ਸਟੈਂਡਬਾਈ 'ਤੇ ਰੱਖਿਆ ਹੈ ਤਾਂ ਜੋ ਏਅਰਲਿਫਟ ਦੀ ਜ਼ਰੂਰਤ ਹੋਈ ਤਾਂ ਅਸੀਂ ਤਿਆਰ ਰਹੀਏ।
ਸਾਰੇ ਰਾਜਨੀਤਿਕ ਪਾਰਟੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ
ਅਨਿਲ ਵਿਜ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਰਾਜਨੀਤਿਕ ਕਰਨ ਦਾ ਸਮੇਂ ਨਹੀਂ ਹੈ, ਸ਼ਾਂਤੀ ਬਹਾਲ ਕਰਨਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਨੂਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਕਰਫਿਊ ਲਗਾ ਦਿੱਤਾ,
ਅੱਜ ਹਰਿਆਣਾ ਸਾਂਭੇਗੀ ਕੇਂਦਰੀ ਫੋਰਸ
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੂਹ ਵਿਚ ਹਾਲਾਤ ਕੰਟਰੋਲ ਵਿਚ ਹਨ ਅਤੇ ਨੂਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਕਰਫਿਊ ਲਗਾ ਦਿੱਤਾ ਗਿਆ ਸੀ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕਾਫੀ ਗਿਣਤੀ ਵਿਚ ਫੋਰਸ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨ ਵੀ ਨੂਹ ਦੇ ਨਾਲ ਲਗਦੇ ਜਿਲ੍ਹਿਆਂ 'ਚ ਫੋਰਸ ਭੇਜੀ ਗਈ ਸੀ ਅਤੇ ਅੱਜ ਹਰਿਆਣਾ ਦੇ ਬਾਕੀ ਹਿੱਸਿਆਂ 'ਚ ਵੀ ਫੋਰਸ ਭੇਜੀ ਜਾ ਰਹੀ ਹੈ।
ਦੋ ਹੋਮਗਾਰਡ ਦੇ ਜਵਾਨ ਸਮੇਤ, 3 ਵਿਅਕਤੀਆਂ ਦੀ ਹੋਈ ਮੌਤ
ਅਨਿਲ ਵਿਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਦੋ ਹੋਮਗਾਰਡ ਦੇ ਜਵਾਨ ਦੇ ਨਾਲ 3 ਅਨਜਾਨ ਵਿਅਕਤੀਆਂ
ਦੀ ਮੌਤ ਹੋਈ ਹੈ ਅਤੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਜਖਮੀ ਹੋਏ ਹਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਤਿੰਨ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗੀ ਹੈ ਜੋ ਵੇਂਟੀਲੇਟਰ 'ਤੇ ਹਨ ਅਤੇ ਇੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।