Toolkit Case: ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ, ਦੇਸ਼ ਖਾਲਿਫ ਸਾਜਿਸ਼ ਰਚਨ ਦਾ ਸਬੰਧ ਨਹੀਂ ਹੋਇਆ ਸਾਬਤ
ਟੂਲਕਿਟ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਦਿਸ਼ਾ ਰਵੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਦਿੱਲੀ ਪੁਲਿਸ ਦਿਸ਼ਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਅਦਾਲਤ ਸਾਹਮਣੇ ਕੋਈ ਤੱਥ ਪੇਸ਼ ਕਰਨ ਵਿੱਚ ਅਸਮਰਥ ਹੈ।ਜਿਸ ਦਾ ਮਤਲਬ ਹੈ ਕਿ ਦਿੱਲੀ ਹਿੰਸਾ ਅਤੇ ਦੇਸ਼ ਵਿਰੋਧੀ ਸਾਜਿਸ਼ ਰਚਨ ਦੇ ਆਰੋਪ ਪੁਲਿਸ ਵਲੋਂ ਸਾਬਤ ਨਹੀਂ ਹੁੰਦੇ।
ਨਵੀਂ ਦਿੱਲੀ: ਟੂਲਕਿਟ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਦਿਸ਼ਾ ਰਵੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਦਿੱਲੀ ਪੁਲਿਸ ਦਿਸ਼ਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਅਦਾਲਤ ਸਾਹਮਣੇ ਕੋਈ ਤੱਥ ਪੇਸ਼ ਕਰਨ ਵਿੱਚ ਅਸਮਰਥ ਹੈ।ਜਿਸ ਦਾ ਮਤਲਬ ਹੈ ਕਿ ਦਿੱਲੀ ਹਿੰਸਾ ਅਤੇ ਦੇਸ਼ ਵਿਰੋਧੀ ਸਾਜਿਸ਼ ਰਚਨ ਦੇ ਆਰੋਪ ਪੁਲਿਸ ਵਲੋਂ ਸਾਬਤ ਨਹੀਂ ਹੁੰਦੇ।
ਅਦਾਲਤ ਨੇ ਆਪਣੇ ਆਦੇਸ਼ ਵਿੱਚ, ਇੱਕ ਇੱਕ ਕਰਕੇ ਦਿੱਲੀ ਪੁਲਿਸ ਵਲੋਂ ਦਿੱਤੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਅਜਿਹੇ ਕੋਈ ਤੱਥ ਅਦਾਲਤ ਦੇ ਸਾਹਮਣੇ ਇਹ ਸਾਬਤ ਕਰਨ ਲਈ ਨਹੀਂ ਆਏ ਹਨ ਕਿ ਦਿਸ਼ਾ ਦੀ ਟੂਲਕਿੱਟ ਤਿਆਰ ਕਰਨ ਨਾਲ ਕਿਵੇਂ ਦੇਸ਼ ਵਿਰੋਧੀ ਸਾਜਿਸ਼ ਰਚੀ ਗਈ ਅਤੇ ਇਸ ਟੂਲਕਿੱਟ ਕਾਰਨ 26 ਜਨਵਰੀ ਨੂੰ ਦਿੱਲੀ ਵਿਚ ਹਿੰਸਾ ਹੋਈ ਸੀ।
ਇਸ ਦੇ ਨਾਲ ਹੀ ਪੁਲਿਸ ਇਹ ਵੀ ਸਾਬਤ ਨਹੀਂ ਕਰ ਸਕੀ ਕਿ ਕਿਸ ਤਰ੍ਹਾਂ ਦਿਸ਼ਾ ਨੇ ਗ੍ਰੇਟਾ ਥਨਬਰਗ ਨੂੰ ਟੂਲਕਿੱਟ ਭੇਜਕੇ ਵਿਸ਼ਵ ਦੇ ਸਾਹਮਣੇ ਕੋਈ ਦੇਸ਼ ਵਿਰੋਧੀ ਕੰਮ ਕੀਤਾ।