Tourist Corona Guidelines: ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਪਹਿਲਾਂ ਪੜ੍ਹ ਲਓ ਵੱਖ-ਵੱਖ ਸੂਬਿਆਂ ਦੀਆਂ ਗਾਈਡਲਾਈਨਜ਼
ਕੋਰੋਨਾ ਦੀ ਦੂਜੀ ਲਹਿਰ 'ਚ ਮਾਮਲਿਆਂ ਦੀ ਕਮੀ ਤੋਂ ਬਾਅਦ ਤੋਂ ਕਈ ਸੂਬਿਆਂ ਨੇ ਆਪਣੇ ਇੱਥੇ ਯਾਤਰਾ ਪਾਬੰਦੀਆਂ 'ਚ ਢਿੱਲ ਦੀ ਸ਼ੁਰੂਆਤ ਕਰ ਦਿੱਤੀ ਸੀ
Tourist Corona Guidelines: ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ੇ ਦੇ ਵਿਚ ਕਈ ਸੂਬਿਆਂ 'ਚ ਖਾਸਕਰ ਪਹਾੜੀ ਖੇਤਰਾਂ 'ਚ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੋਆ ਸਮੇਤ ਕਈ ਸੂਬਿਆਂ 'ਚ ਸੈਲਾਨੀਆਂ ਦੀ ਭੀੜ ਪ੍ਰਸ਼ਾਸਨ ਲਈ ਚਿੰਤਾ ਦਾ ਕਾਰਨ ਬਣ ਗਈ ਹੈ। ਇਸ ਦੌਰਾਨ ਕਈ ਥਾਵਾਂ 'ਤੇ ਕੋਵਿਡ ਪ੍ਰੋਟੋਕੋਲਸ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਸ ਨਾਲ ਕੋਰੋਨਾ ਦਾ ਖਤਰਾ ਇਕ ਵਾਰ ਫਿਰ ਤੋਂ ਵਧ ਗਿਆ ਹੈ।
ਕੋਰੋਨਾ ਦੀ ਦੂਜੀ ਲਹਿਰ 'ਚ ਮਾਮਲਿਆਂ ਦੀ ਕਮੀ ਤੋਂ ਬਾਅਦ ਤੋਂ ਕਈ ਸੂਬਿਆਂ ਨੇ ਆਪਣੇ ਇੱਥੇ ਯਾਤਰਾ ਪਾਬੰਦੀਆਂ 'ਚ ਢਿੱਲ ਦੀ ਸ਼ੁਰੂਆਤ ਕਰ ਦਿੱਤੀ ਸੀ ਜਿਸ ਨਾਲ ਇਕ ਵਾਰ ਫਿਰ ਇਨ੍ਹਾਂ ਦੀ ਆਰਥਿਕ ਵਿਵਸਥਾ ਬਹਾਲ ਹੋ ਸਕੇ। ਹਾਲਾਂਕਿ ਪਾਬੰਦੀਆਂ 'ਚ ਛੋਟ ਤੋਂ ਬਾਅਦ ਤੋਂ ਹੀ ਕਈ ਸੈਰ-ਸਪਾਟਾ ਥਾਵਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਹੁਣ ਇਸ ਦੇ ਚੱਲਦਿਆਂ ਸੂਬਾ ਸਰਕਾਰਾਂ ਨੇ ਇਕ ਵਾਰ ਫਿਰ ਆਪਣੇ ਕਈ ਸੈਰ-ਸਪਾਟਾ ਥਾਵਾਂ 'ਤੇ ਆਉਣ ਲਈ ਨਿਯਮਾਂ 'ਚ ਬਦਲਾਅ ਕੀਤੇ ਹਨ। ਜੇਕਰ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਯਾਤਰਾ ਦੇ ਕੀ ਨਿਯਮ ਹਨ। ਇਹ ਜਾਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ।
ਗੋਆ
ਬੰਬੇ ਹਾਈਕੋਰਟ ਨੇ 12 ਜੁਲਾਈ ਨੂੰ ਆਪਣੇ ਹੁਕਮਾਂ 'ਚ ਕਿਹਾ ਸੀ ਕਿ ਅਜਿਹੇ ਸਥਾਨਕ ਨਾਗਰਿਕ ਜੋ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਾ ਚੁੱਕੇ ਹਨ। ਉਨ੍ਹਾਂ ਨੂੰ ਗੋਆ 'ਚ ਆਉਣ ਲਈ ਨੈਗੇਟਿਵ ਰਿਪੋਰਟ ਨਹੀਂ ਦੇਣੀ ਹੋਵੇਗੀ। ਹਾਲਾਂਕਿ ਇਹ ਹੁਕਮ ਸੈਲਾਨੀਆਂ ਲਈ ਲਾਗੂ ਨਹੀਂ। ਇੱਥੇ ਆਉਣ ਵਾਲੇ ਸੈਲਾਨੀ ਜੇਕਰ ਦੋਵੇਂ ਡੋਜ਼ ਲਗਵਾ ਵੀ ਚੁੱਕੇ ਹਨ। ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੇ ਨਾਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਹੋਵੇਗਾ। ਹਾਲਾਂਕਿ ਨਾ ਤਾਂ ਸੂਬੇ ਨੇ ਤੇ ਨਾ ਹੀ ਕੋਰਟ ਨੇ ਇਹ ਸਪਸ਼ਟ ਕੀਤਾ ਕਿ ਉਹ ਸਥਾਨਕ ਨਾਗਰਿਕ ਤੇ ਸੈਲਾਨੀਆਂ 'ਚ ਫਰਕ ਕਿਵੇਂ ਕਰਨਗੇ।
ਨੰਦੀ ਹਿਲਸ ਬੈਂਗਲੌਰ
ਕਰਨਾਟਕ ਸਰਕਾਰ ਨੇ ਇੱਥੋਂ ਦੇ ਪ੍ਰਸਿੱਧ ਟੂਰਿਸਟ ਪਲੇਸ ਨੰਦੀ ਹਿਲਸ 'ਚ ਵੀਕੈਂਡ ਤੇ ਸੈਲਾਨੀਆਂ ਲਈ ਪਾਬੰਦੀ ਲਾ ਦਿੱਤੀ ਹੈ। ਬੈਂਗਲੌਰ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਨੰਦੀ ਹਿਲਸ 'ਚ 11 ਜੁਲਾਈ ਨੂੰ 8,000 ਤੋਂ ਜ਼ਿਆਦਾ ਸੈਲਾਨੀ ਪਹੁੰਚੇ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ ਇਹ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।
ਲੱਦਾਖ
ਜੇਕਰ ਤੁਸੀਂ ਲੱਦਾਖ ਜਾਣ ਦੀ ਸੋਚ ਰਹੇ ਹੋ ਤਾਂ ਇਸ ਲਈ 96 ਘੰਟੇ ਦੇ ਅੰਦਰ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਅਜਿਹਾ ਨਾ ਹੋਣ 'ਤੇ ਤਹਾਨੂੰ ਇੱਥੇ ਜ਼ਰੂਰੀ ਤੌਰ 'ਤੇ ਕੋਰੋਨਾ ਦਾ ਟੈਸਟ ਕਰਵਾਉਣਾ ਹੋਵੇਗਾ।
ਸਿੱਕਿਮ
ਇੱਥੇ ਸਰਕਾਰ ਨੇ 5 ਜੁਲਾਈ ਨੂੰ ਸੈਲਾਨੀਆਂ ਦੀ ਆਮਦ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਸੀ। ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤਾ ਸੀ ਕਿ ਜੋ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਹਨ ਉਹ ਸੂਬੇ 'ਚ ਆ ਸਕਦੇ ਹਨ। ਦੱਸ ਦੇਈਏ ਕਿ ਇੱਥੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਾਰਚ ਤੋਂ ਸੈਲਾਨੀਆਂ ਦੀ ਆਮਦ ਤੇ ਪਾੰਬਦੀ ਸੀ।
ਹਿਮਾਚਲ ਪ੍ਰਦੇਸ਼
ਹਿਮਾਚਲ 'ਚ ਜੂਨ ਮਹੀਨੇ ਦੇ ਮੱਧ 'ਚ ਕੋਰੋਨਾ ਦੇ ਨਿਯਮਾਂ 'ਚ ਢਿੱਲ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇੱਥੇ ਪੰਜਾਬ, ਹਰਿਆਣਾ ਤੇ ਦਿੱਲੀ-ਐਨਸੀਆਰ ਤੋਂ ਭਾਰੀ ਸੰਖਿਆ 'ਚ ਸੈਲਾਨੀਆ ਦੀ ਭੀੜ ਪਹੁੰਚਣ ਲੱਗੀ ਹੈ। ਇੱਥੇ ਆਉਣ ਲਈ ਕੋਵਿਡ ਟੈਸਟ ਜ਼ਰੂਰੀ ਨਹੀਂ ਹੈ। ਹਾਲਾਂਕਿ ਸਰਕਾਰ ਨੇ ਸੂਬੇ 'ਚ ਕੋਵਿਡ ਗਾਈਡਲਾਈਨਜ਼ ਦਾ ਪਾਲਣ ਕਰਨ ਦੇ ਹੁਕਮ ਦਿੱਤੇ ਹਨ।
ਉੱਤਰਾਖੰਡ
ਲੌਕਡਾਊਨ ਹਟਣ ਤੋਂ ਬਾਅਦ ਉੱਤਰਾਖੰਡ ਸਰਕਾਰ ਨੇ ਸੂਬੇ 'ਚ ਆਉਣ ਵਾਲੇ ਸੈਲਾਨੀਆਂ ਲਈ ਆਰਟੀ-ਪੀਸੀਆਰ ਦੀ ਰਿਪੋਰਟ 'ਚ ਛੋਟ ਦੇ ਦਿੱਤੀ ਸੀ ਪਰ ਕਾਬੂ ਪਾਉਣ ਲਈ ਹੁਣ ਇਸ ਨੂੰ ਫਿਰ ਤੋਂ ਜ਼ਰੂਰੀ ਬਣਾ ਦਿੱਤਾ ਗਿਆ ਹੈ। ਨਵੀਆਂ ਗਾਈਡਲਾਈਨਜ਼ ਦੇ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਉੱਤਰਾਖੰਡ 'ਚ ਦਾਖਲ ਹੋਣਆ ਹੈ ਤਾਂ 72 ਘੰਟਿਆਂ ਦੇ ਅੰਦਰ ਦੀ ਕੋਰੋਨਾ ਨੈਗੇਟਿਵ ਰਿਪੋਰਟ, ਹੋਟਲ ਜਾਂ ਗੈਸਟ ਹਾਊਸ ਦੀ ਬੁਕਿੰਗ ਡਿਟੇਲ ਤੇ ਸਮਾਰਟ ਸਿਟੀ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈ।
ਮੇਘਾਲਿਆ
ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਆਮਦ ਤੋਂ ਪਹਿਲਾਂ ਰਜਿਸਟ੍ਰਏਸ਼ਨ ਕਰਾਉਣਾ ਜ਼ਰੂਰੀ ਹੈ। ਸੂਬੇ ਦੇ ਸਾਰੇ ਐਂਟਰੀ ਪੁਆਂਇਟਸ 'ਤੇ ਕੋਰੋਨਾ ਰਿਪੋਰਟ ਲਾਜ਼ਮੀ ਹੈ। ਹਾਲਾਂਕਿ ਜੋ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲਵਾ ਚੁੱਕੇ ਹੋਣ ਉਨ੍ਹਾਂ ਨੂੰ ਇਸ 'ਚ ਛੋਟ ਦਿੱਤੀ ਗਈ ਹੈ।
ਪੁੱਡੂਚੇਰੀ
ਪੁੱਡੂਚੇਰੀ 'ਚ ਆਉਣ ਵਾਲੇ ਸੈਲਾਨੀਆਂ ਨੂੰ 72 ਘੰਟੇ ਦੇ ਅੰਦਰ ਦੀ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਲਿਆਉਣਾ ਜ਼ਰੂਰੀ ਹੈ। ਜੇਕਰ ਤੁਸੀਂ ਸੜਕੀ ਮਾਰਗ ਤੋਂ ਇੱਥੇ ਆ ਰਹੇ ਹੋ ਤਾਂ ਇਸ ਲਈ ਤਹਾਡੇ ਕੋਲ ਈ-ਪਾਸ ਹੋਣਾ ਲਾਜ਼ਮੀ ਹੈ।