ਜ਼ਹਿਰੀਲੀ ਸ਼ਰਾਬ ਕਾਂਡ 'ਚ ਕੋਰਟ ਨੇ ਸੁਣਾਈ ਵੱਡੀ ਸਜ਼ਾ, 9 ਲੋਕਾਂ ਨੂੰ ਫਾਂਸੀ ਤੇ ਚਾਰ ਔਰਤਾਂ ਨੂੰ ਉਮਰ ਕੈਦ
ਏਡੀਜੇ 2 ਦੀ ਕੋਰਟ ਨੇ ਇਹ ਸਜ਼ਾ ਸੁਣਾਈ ਹੈ। ਕੋਰਟ ਨੇ ਆਪਣੇ ਫੈਸੇਲ 'ਚ ਇਸ ਕੇਸ ਦੇ ਕੁੱਲ 13 ਮੁਲਜ਼ਮਾਂ 'ਚੋਂ 9 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਦਕਿ ਦੋਸ਼ੀਆਂ 'ਚੋਂ ਬਾਕੀ 4 ਮਹਿਲਾਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਸਾਢੇ ਚਾਰ ਸਾਲ ਤੋਂ ਬਾਅਦ ਬਿਹਾਰ 'ਚ ਜ਼ਹਿਰੀਲੀ ਸ਼ਰਾਬ ਕਾਂਡ 'ਚ ਵੱਡੀ ਸਜ਼ਾ ਦਾ ਐਲਾਨ ਹੋਇਆ ਹੈ। ਗੋਪਾਲਗੰਜ ਦੀ ਅਦਾਲਤ ਨੇ ਖਜੂਰਬਾਨੀ ਜ਼ਹਿਰੀਲੀ ਸ਼ਰਾਬ ਕਾਂਡ ਦੇ 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜਦਕਿ 4 ਮਹਿਲਾ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਏਡੀਜੇ 2 ਦੀ ਕੋਰਟ ਨੇ ਇਹ ਸਜ਼ਾ ਸੁਣਾਈ ਹੈ। ਕੋਰਟ ਨੇ ਆਪਣੇ ਫੈਸੇਲ 'ਚ ਇਸ ਕੇਸ ਦੇ ਕੁੱਲ 13 ਮੁਲਜ਼ਮਾਂ 'ਚੋਂ 9 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਦਕਿ ਦੋਸ਼ੀਆਂ 'ਚੋਂ ਬਾਕੀ 4 ਮਹਿਲਾਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਮਿਲਦਿਆਂ ਹੀ ਕੋਰਟ 'ਚ ਦੋਸ਼ੀਆਂ ਦੇ ਪਰਿਵਾਰ ਦਹਾੜਾਂ ਮਾਰ ਕੇ ਰੋਣ ਲੱਗੇ।
16 ਅਗਸਤ, 2016 ਨੂੰ ਗੋਪਾਲਗੰਜ ਨਗਰ ਥਾਣਾ ਦੇ ਖਜੂਰਬਾਨੀ 'ਚ ਜ਼ਹਿਰੀਲੀ ਸ਼ਰਾਬ ਪੀਣ ਤੋਂ ਕੁੱਲ 19 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 6 ਲੋਕ ਅੰਨ੍ਹੇ ਹੋ ਗਏ ਸਨ। ਇਸ ਸ਼ਰਾਬ ਕਾਂਡ ਤੋਂ ਬਾਅਦ ਨਗਰ ਥਾਣਾ ਪੁਲਿਸ ਨੇ ਖਜੂਰਬਾਨੀ ਪਿੰਡ ਦੇ ਮੁੱਖ ਮੁਲਜ਼ਮ ਨਗੀਨਾ ਪਾਸੀ ਸਮੇਤ 14 ਲੋਕਾਂ ਨੂੰ ਮੁਲਜ਼ਮ ਬਣਾਇਆ ਸੀ। ਇਸ ਮਾਮਲੇ 'ਚ ਨਾਮਜ਼ਦ ਇਕ ਮੁਲਜ਼ਮ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ।