ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਫੋਟੋ, ਵੀਡੀਓ ਤੇ ਮੈਸੇਜ਼ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫੋਟੋ, ਵੀਡੀਓ ਤੇ ਮੈਸੇਜ਼ ਜ਼ਰੀਏ ਕਈ ਹੈਰਾਨ ਕਰਨ ਵਾਲੇ ਦਾਅਵੇ ਵੀ ਕੀਤੇ ਜਾਂਦੇ ਹਨ। ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ 12 ਸਕਿੰਟ ਦੇ ਵੀਡੀਓ ਜ਼ਰੀਏ ਦਾਅਵਾ ਹੋ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭਰੀ ਸਭਾ 'ਚ I LOVE YOU ਬੋਲੇ ਪਰ ਕਿਸ ਨੂੰ ਤੇ ਕਿਉਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਵੀਡੀਓ 'ਚ ਆਈ ਲਵ ਯੂ ਤੋਂ ਬਾਅਦ ਫਲਾਇੰਗ ਕਿਸ ਵੀ ਹੁੰਦੀ ਹੈ।
ਵੀਡੀਓ ਦਾ ਸੱਚ?
17 ਅਕਤੂਬਰ ਨੁੰ ਮੁੱਖ ਮੰਤਰੀ ਸ਼ਿਵਰਾਰ ਸਿੰਘ ਚੌਹਾਨ ਅਸ਼ੋਕ ਨਗਰ ਦੇ ਮੰਗਾਂਵਲੀ ਵਿਧਾਨ ਸਭਾ 'ਚ ਆਏ ਹੋਏ ਸਨ। ਇਸ ਪ੍ਰੋਗਰਾਮ 'ਚ ਕਿਸੇ ਪੁਰਸ਼ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮਾਮਾ ਜੀ ਆਈ ਲਵ ਯੂ। ਇਸ ਦੇ ਜਵਾਬ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਆਈ ਲਵ ਯੂ ਕਿਹਾ ਤੇ ਫਲਾਇੰਗ ਕਿਸ ਦਾ ਵੀ ਜਵਾਬ ਦਿੱਤਾ।