ਪੜਚੋਲ ਕਰੋ
Advertisement
Turkiye Earthquake : ਤੁਰਕੀ ਭੂਚਾਲ 'ਚ ਇੱਕ ਭਾਰਤੀ ਨੇ ਵੀ ਗਵਾਈ ਜਾਨ , ਭਾਰਤੀ ਦੂਤਾਵਾਸ ਨੇ ਕੀਤੀ ਵਿਜੇ ਕੁਮਾਰ ਦੀ ਮੌਤ ਦੀ ਪੁਸ਼ਟੀ
Turkiye Earthquake : ਤੁਰਕੀ ਵਿੱਚ ਆਏ ਭੂਚਾਲ ਤੋਂ ਬਾਅਦ ਲਾਪਤਾ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਤੁਰਕੀ ਸਥਿਤ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੂਤਾਵਾਸ ਨੇ ਦੱਸਿਆ ਕਿ ਤੁਰਕੀ ਵਿੱਚ 6 ਫਰਵਰੀ ਦੇ ਭੂਚਾਲ ਤੋਂ ਬਾਅਦ
Vijay Kumar Died in Turkiye Earthquake : ਤੁਰਕੀ ਵਿੱਚ ਭੂਚਾਲ ਤੋਂ ਬਾਅਦ ਲਾਪਤਾ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਤੁਰਕੀ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ ਕਿ 6 ਫਰਵਰੀ ਦੇ ਭੂਚਾਲ ਤੋਂ ਬਾਅਦ ਤੁਰਕੀ ਵਿੱਚ ਲਾਪਤਾ ਭਾਰਤੀ ਨਾਗਰਿਕ ਵਿਜੇ ਕੁਮਾਰ ਦੀ ਲਾਸ਼ ਮਿਲ ਗਈ ਹੈ। ਉਸ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਉਸ ਦੀ ਲਾਸ਼ ਹੋਟਲ ਦੇ ਮਲਬੇ ਵਿੱਚੋਂ ਮਿਲੀ ਸੀ। ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿਤੀ ਹੈ ਕਿ ਅਸੀਂ ਦੁੱਖ ਨਾਲ ਸੂਚਿਤ ਕਰਦੇ ਹਾਂ ਕਿ ਤੁਰਕੀ ਵਿੱਚ 6 ਫਰਵਰੀ ਦੇ ਭੂਚਾਲ ਤੋਂ ਬਾਅਦ ਲਾਪਤਾ ਹੋਏ ਭਾਰਤੀ ਨਾਗਰਿਕ ਵਿਜੇ ਕੁਮਾਰ ਦੀ ਲਾਸ਼ ਮਾਲਾਤੀਆ ਵਿੱਚ ਇੱਕ ਹੋਟਲ ਦੇ ਮਲਬੇ ਤੋਂ ਮਿਲੀ ਹੈ।ਮਾਲਾਤੀਆ ਵਿੱਚ ਇੱਕ ਹੋਟਲ ਦੇ ਮਲਬੇ ਤੋਂ ਉਸਦੀ ਪਛਾਣ ਕੀਤੀ ਗਈ ਹੈ, ਜਿੱਥੇ ਉਹ ਵਪਾਰਿਕ ਯਾਤਰਾ 'ਤੇ ਸੀ।
ਇਹ ਵੀ ਪੜ੍ਹੋ : ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ, ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦੀ ਕਹੀ ਗੱਲ
We inform with sorrow that the mortal remains of Shri Vijay Kumar, an Indian national missing in Turkiye since February 6 earthquake, have been found and identified among the debris of a hotel in Malatya, where he was on a business trip.@PMOIndia @DrSJaishankar @MEAIndia
— India in Türkiye (@IndianEmbassyTR) February 11, 2023
1/2
ਤੁਰਕੀ ਸਥਿਤ ਭਾਰਤੀ ਦੂਤਾਵਾਸ ਨੇ ਵਿਜੇ ਕੁਮਾਰ ਬਾਰੇ ਟਵੀਟ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ। ਅਸੀਂ ਜਲਦੀ ਤੋਂ ਜਲਦੀ ਉਸਦੀ ਲਾਸ਼ ਨੂੰ ਉਸਦੇ ਪਰਿਵਾਰ ਕੋਲ ਪਹੁੰਚਾਉਣ ਦੇ ਪ੍ਰਬੰਧ ਕਰ ਰਹੇ ਹਾਂ। ਹਾਲਾਂਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਤਲਾਸ਼ ਜਾਰੀ ਹੈ ਪਰ ਅੱਜ ਉਸ ਦੀ ਲਾਸ਼ ਮਿਲੀ ਹੈ। ਵਿਜੇ ਕੁਮਾਰ 24 ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਇਕ ਕਮਰੇ 'ਚ ਰਹਿ ਰਿਹਾ ਸੀ।
ਜੰਗੀ ਪੱਧਰ 'ਤੇ ਬਚਾਅ ਕਾਰਜ
ਤੁਰਕੀ 'ਚ ਜੰਗੀ ਪੱਧਰ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਭਾਰਤ ਨੇ 90 ਮੈਂਬਰਾਂ ਦੀ ਮੈਡੀਕਲ ਟੀਮ ਦੇ ਨਾਲ NDRF ਦੀ ਟੀਮ ਭੇਜੀ ਹੈ। ਉਨ੍ਹਾਂ ਕੋਲ ਮੈਡੀਕਲ ਐਮਰਜੈਂਸੀ ਦੀਆਂ ਸਾਰੀਆਂ ਚੀਜ਼ਾਂ ਹਨ। ਉੱਥੇ ਮੌਜੂਦ ਦੁਨੀਆ ਦੇ ਕਰੀਬ 84 ਦੇਸ਼ਾਂ ਦੀ ਬਚਾਅ ਦਲ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਤੁਰਕੀ 'ਚ ਕਰੀਬ 10 ਹਜ਼ਾਰ ਇਮਾਰਤਾਂ ਢਹਿ ਗਈਆਂ ਹਨ ਅਤੇ ਕਰੀਬ 1 ਲੱਖ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement