Twitter block ANI twitter account: ਟਵਿੱਟਰ ਨੇ ANI ਦਾ ਅਕਾਊਂਟ ਕੀਤਾ ਲੌਕ
Twitter block ANI twitter account: ਨਿਊਜ਼ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ।
Twitter block ANI twitter account: ਨਿਊਜ਼ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਮਾਈਕ੍ਰੋ-ਬਲੌਗਿੰਗ ਵੈੱਬਸਾਈਟ ਨੇ ਸ਼ਨੀਵਾਰ ਦੁਪਹਿਰ ਨੂੰ @ANI ਹੈਂਡਲ ਨੂੰ ਅਚਾਨਕ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਇਹ ਟਵਿੱਟਰ ਖਾਤਾ ਸਰਚ ਕੀਤੇ ਜਾਣ 'ਤੇ 'ਇਹ ਖਾਤਾ ਮੌਜੂਦ ਨਹੀਂ' ਲਿਖਿਆ ਮਿਲ ਰਿਹਾ ਹੈ।
ANI ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ ਕਿ ਟਵਿਟਰ ਨੇ ANI ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਪ੍ਰਕਾਸ਼ ਨੇ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਕਿਹਾ ਕਿ ਟਵਿੱਟਰ ਨੇ ਖਾਤਾ ਬਣਾਉਣ ਵਾਲੇ ਦੀ ਘੱਟੋ ਘੱਟ ਉਮਰ 13 ਸਾਲ ਹੋਣ ਦੇ ਨਿਯਮ ਦਾ ਹਵਾਲਾ ਦਿੱਤਾ ਹੈ। ਉਸ ਨੇ ਟਵਿੱਟਰ ਦੇ ਮਾਲਕ ਐਲੋਨ ਮਸਕ ਨੂੰ ਵੀ ਟੈਗ ਕੀਤਾ। ਸਮਿਤਾ ਪ੍ਰਕਾਸ਼ ਨੇ ਲਿਖਿਆ ਕਿ 'ਪਹਿਲਾਂ ਸਾਡਾ ਸੁਨਹਿਰੀ ਟਿੱਕ ਲਿਆ ਗਿਆ, ਫਿਰ ਉਸ ਨੂੰ ਬਲੂ ਟਿੱਕ ਨਾਲ ਬਦਲ ਦਿੱਤਾ ਗਿਆ ਅਤੇ ਹੁਣ ਖਾਤਾ ਹੀ ਲੌਕ ਹੋ ਗਿਆ ਹੈ।'
ਇਹ ਵੀ ਪੜ੍ਹੋ: IRCTC Tour: ਗਰਮੀਆਂ ਦੀ ਛੁੱਟੀਆਂ ‘ਚ ਕਰ ਸਕਦੇ ਹੋ ਲੇਹ-ਲੱਦਾਖ ਦੀ ਖੂਬਸੂਰਤ ਵਾਦੀਆਂ ‘ਚ ਸੈਰ! ਜਾਣੋ ਕਿੰਨੇ ਦੇਣੇ ਹੋਣਗੇ ਪੈਸੇ