Twitter India layoffs : ਟਵਿੱਟਰ ਨੇ ਭਾਰਤ 'ਚ ਸ਼ੁਰੂ ਕੀਤੀ ਕਰਮਚਾਰੀਆਂ ਦੀ ਛਾਂਟੀ , ਮੇਲ 'ਤੇ ਆ ਰਹੇ ਬਰਖਾਸਤਗੀ ਦੇ ਮੈਸੇਜ਼
Twitter Sacking Indian Employees : ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ (Elon Musk) ਦੇ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੂੰ ਗ੍ਰਹਿਣ ਕਰਨ ਤੋਂ ਬਾਅਦ ਜਿਵੇਂ ਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਵੱਡੇ ਪੱਧਰ 'ਤੇ ਛਾਂਟੀ ਹੋਵੇਗੀ
Twitter Sacking Indian Employees : ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ (Elon Musk) ਦੇ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੂੰ ਗ੍ਰਹਿਣ ਕਰਨ ਤੋਂ ਬਾਅਦ ਜਿਵੇਂ ਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਵੱਡੇ ਪੱਧਰ 'ਤੇ ਛਾਂਟੀ ਹੋਵੇਗੀ, ਆਖਰਕਾਰ ਉਹ ਗੱਲ ਸਹੀ ਸਾਬਤ ਹੋ ਗਈ ਹੈ। ABP ਸੂਤਰਾਂ ਮੁਤਾਬਕ ਟਵਿਟਰ (Twitter) ਗਲੋਬਲ ਪੱਧਰ 'ਤੇ ਆਪਣੇ ਕਰਮਚਾਰੀਆਂ (Empoyees) ਦੀ ਛਾਂਟੀ ਕਰਨ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਟਵਿੱਟਰ ਨੇ ਵੀ ਭਾਰਤੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ ਇੰਡੀਆ ਦੇ ਕੁਝ ਕਰਮਚਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਹਫਤੇ ਦੇ ਸ਼ੁਰੂ ਵਿੱਚ ਐਲੋਨ ਮਸਕ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਦੇ ਨਾਲ-ਨਾਲ ਮੁੱਖ ਵਿੱਤੀ ਅਧਿਕਾਰੀ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਸੀ। ਇਸ ਦੇ ਨਾਲ ਹੀ ਕਈ ਹੋਰ ਉੱਚ ਪੱਧਰੀ ਅਧਿਕਾਰੀਆਂ ਨੇ ਇਸ ਤੋਂ ਬਾਅਦ ਖ਼ੁਦ ਵੀ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : Sudhir Suri Shot death : ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਲੱਗਣ ਨਾਲ ਹੋਈ ਮੌਤ
ਟਵਿੱਟਰ ਇੰਡੀਆ ਦੇ ਕਰਮਚਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕੀਤਾ ਖੁਲਾਸਾ
ਮਸਕ ਨੇ ਹੁਣ ਕੰਪਨੀ ਦੇ ਗਲੋਬਲ ਕਰਮਚਾਰੀਆਂ ਨੂੰ ਘਟਾਉਣ ਲਈ ਵੱਡੇ ਪੱਧਰ 'ਤੇ ਛਾਂਟੀ ਸ਼ੁਰੂ ਕੀਤੀ ਹੈ। ਟਵਿੱਟਰ ਇੰਡੀਆ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, "ਛਾਂਟੀਆਂ ਸ਼ੁਰੂ ਹੋ ਗਈਆਂ ਹਨ। ਮੇਰੇ ਕੁਝ ਸਾਥੀਆਂ ਨੂੰ ਈਮੇਲ ਰਾਹੀਂ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਇਕ ਹੋਰ ਸੂਤਰ ਨੇ ਕਿਹਾ ਕਿ ਛਾਂਟੀ ਨੇ ਭਾਰਤੀ ਟੀਮ ਦੇ "ਮਹੱਤਵਪੂਰਨ ਹਿੱਸੇ" ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਛਾਂਟੀ ਦਾ ਪੂਰਾ ਵੇਰਵਾ ਅਜੇ ਉਪਲਬਧ ਨਹੀਂ ਹੈ।
ਟਵਿੱਟਰ ਇੰਡੀਆ ਨੇ ਖ਼ਬਰ ਲਿਖੇ ਜਾਣ ਤੱਕ ਇਸ ਸਬੰਧ ਵਿੱਚ ਈਮੇਲ ਰਾਹੀਂ ਕੀਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਐਲੋਨ ਮਸਕ ਦੇ ਟਵਿੱਟਰ ਦੀ ਪ੍ਰਾਪਤੀ ਤੋਂ ਪਹਿਲਾਂ ਵੀ ਅਜਿਹੀ ਚਰਚਾ ਸੀ ਕਿ ਉਹ ਸੋਸ਼ਲ ਮੀਡੀਆ ਕੰਪਨੀ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰੇਗਾ। ਕੁਝ ਰਿਪੋਰਟਾਂ ਵਿੱਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਹ ਕਰਮਚਾਰੀਆਂ ਦੀ ਗਿਣਤੀ 75 ਫੀਸਦੀ ਤੱਕ ਘਟਾ ਦੇਵੇਗਾ।