ਪੜਚੋਲ ਕਰੋ
Advertisement
Twitter War : ਦਿੱਲੀ ਅਤੇ ਅਸਾਮ ਦੇ ਮੁੱਖ ਮੰਤਰੀਆਂ ਵਿਚਾਲੇ ਛਿੜੀ ਟਵਿੱਟਰ ਵਾਰ , ਕੇਜਰੀਵਾਲ ਬੋਲੇ - ਸਰਕਾਰੀ ਸਕੂਲ ਦੇਖਣ ਕਦੋਂ ਆਵਾਂ?
ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਅਸਾਮ (Assam) ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (Himanta Biswa Sarma) ਵਿਚਾਲੇ ਸਕੂਲਾਂ ਨੂੰ ਲੈ ਕੇ ਟਵਿੱਟਰ ਵਾਰ ਚੱਲ ਰਹੀ ਹੈ।
Arvind Kejriwal-Himanta Twitter War : ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਅਸਾਮ (Assam) ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (Himanta Biswa Sarma) ਵਿਚਾਲੇ ਸਕੂਲਾਂ ਨੂੰ ਲੈ ਕੇ ਟਵਿੱਟਰ ਵਾਰ ਚੱਲ ਰਹੀ ਹੈ। ਇਸ ਦੀ ਸ਼ੁਰੂਆਤ ਓਦੋਂ ਹੋਈ , ਜਦੋਂ ਗੁਹਾਟੀ ਵਿੱਚ ਰਾਜ ਸਰਕਾਰ ਨੇ 34 ਸਕੂਲਾਂ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ। ਇਹ ਉਹ ਸਕੂਲ ਦੱਸੇ ਗਏ ਜਿੱਥੇ ਸਾਲ 2022 ਵਿੱਚ ਇੱਕ ਵੀ ਵਿਦਿਆਰਥੀ ਹਾਈ ਸਕੂਲ ਲੀਵਿੰਗ ਸਰਟੀਫਿਕੇਟ ਪ੍ਰੀਖਿਆ ਵਿੱਚ ਪਾਸ ਨਹੀਂ ਹੋਇਆ ਸੀ। ਸੂਬਾ ਸਰਕਾਰ ਦੇ ਇਸ ਕਦਮ 'ਤੇ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, 'ਇਹ ਕੋਈ ਹੱਲ ਨਹੀਂ ਹੈ।'
ਸੀਐਮ ਕੇਜਰੀਵਾਲ ਨੇ ਕਿਹਾ, "ਸਕੂਲ ਬੰਦ ਕਰਨ ਦੀ ਬਜਾਏ ਸਕੂਲ ਨੂੰ ਸੁਧਾਰੋ ਅਤੇ ਸਿੱਖਿਆ ਵਿੱਚ ਸੁਧਾਰ ਕਰੋ। ਜਿਸ 'ਤੇ ਹਿਮੰਤ ਬਿਸਵਾ ਨੇ ਜਵਾਬ ਦਿੰਦੇ ਹੋਏ ਕਿਹਾ, "ਤੁਹਾਨੂੰ ਟਿੱਪਣੀ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕਰਨਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਅਸਾਮ ਸਰਕਾਰ ਨੇ 8610 ਨਵੇਂ ਸਕੂਲ ਸਥਾਪਿਤ ਕੀਤੇ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਕਿੰਨੇ ਸਕੂਲ ਬਣਾਏ ? ਮੈਂ ਤੁਹਾਨੂੰ ਸਾਡੇ ਮੈਡੀਕਲ ਕਾਲਜਾਂ ਵਿੱਚ ਲੈ ਜਾਵਾਂਗਾ ,ਜੋ ਤੁਹਾਡੇ ਮੁਹੱਲਾ ਕਲੀਨਿਕ ਨਾਲੋਂ 1000 ਗੁਣਾ ਵਧੀਆ ਹਨ।
ਕਦੇ ਵੀ ਆ ਜਾਓ ਦਾ ਮਤਲਬ ਕਦੇ ਨਾ ਆਓ : ਕੇਜਰੀਵਾਲ
ਇਸ ਦੇ ਨਾਲ ਹੀ ਇਸ ਦੇ ਜਵਾਬ ਵਿੱਚ ਸੀਐਮ ਕੇਜਰੀਵਾਲ ਨੇ ਟਵੀਟ ਕੀਤਾ ਅਤੇ ਕਿਹਾ, "ਸਾਡੇ ਇੱਥੇ ਇੱਕ ਕਹਾਵਤ ਹੈ, ਕੋਈ ਪੁੱਛੇ "ਮੈਂ ਕਦੋਂ ਆਓ ਅਤੇ ਤੁਸੀਂ ਕਹੋ "ਕਦੇ ਵੀ ਆਓ" ਇਸਦਾ ਮਤਲਬ ਹੁੰਦਾ ਹੈ "ਕਦੇ ਨਾ ਆਓ ! ਮੈਂ ਤੁਹਾਨੂੰ ਪੁੱਛਿਆ " ਤੁਹਾਡੇ ਸਰਕਾਰ ਦੇਖਣ ਕਦੋਂ ਆਓ ,ਤੁਸੀਂ ਦੱਸਿਆ ਹੀ ਨਹੀਂ , ਦੱਸੋ ਕਦੋਂ ਆਓ , ਤਦ ਹੀ ਆ ਜਾਵਾਂਗਾ ?"
ਤੁਸੀਂ ਦੇਸ਼ ਨੂੰ ਨੰਬਰ-1- ਬਣਾਉਣ ਦੀ ਚਿੰਤਾ ਛੱਡ ਦਿਓ : ਹਿਮੰਤਾ ਬਿਸਵਾहमारे यहाँ कहावत है। कोई पूछे “मैं कब आऊँ” और आप कहें “कभी भी आ जाओ” इसका मतलब होता है “कभी मत आओ”।
— Arvind Kejriwal (@ArvindKejriwal) August 27, 2022
मैंने आपसे पूछा “आपके सरकारी स्कूल देखने कब आऊँ” आपने बताया ही नहीं। बताइए कब आऊँ, तभी आ जाऊँगा। https://t.co/A7lbp1KVI6
ਦੱਸ ਦੇਈਏ ਕਿ ਹਿਮੰਤ ਬਿਸਵਾ ਨੇ ਆਪਣੇ ਟਵੀਟ ਵਿੱਚ ਸੀਐਮ ਕੇਜਰੀਵਾਲ 'ਤੇ ਤਿੱਖਾ ਹਮਲਾ ਬੋਲਿਆ ਅਤੇ ਨਾਲ ਹੀ ਕਿਹਾ, "ਤੁਸੀਂ ਦੇਸ਼ ਨੂੰ ਨੰਬਰ-1 ਬਣਾਉਣ ਦੀ ਚਿੰਤਾ ਛੱਡ ਦਿਓ , ਉਹ ਮੋਦੀ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement