ਭਿਵਾਨੀ: ਹਰਿਆਣਾ ਦੇ ਚਰਖੀ ਦਾਦਰੀ ‘ਚ ਦੋ ਸਹੇਲੀਆਂ ਨੇ ਇਕੱਠੇ ਰਹਿਣ ਲਈ ਵਿਆਹ ਕੀਤਾ ਹੈ। ਵਿਆਹ ਦੇ ਲਈ ਇਨ੍ਹਾਂ ਚੋਂ ਇੱਕ ਨੇ ਆਪਣੇ ਲਿੰਗ ਬਦਲਾ ਕੇ ਕੁੜੀ ਤੋਂ ਮੁੰਡਾ ਬਣਨ ਲਈ 10 ਲੱਖ ਰੁਪਏ ਵੀ ਖ਼ਰਚ ਕੀਤੇ ਹਨ। ਪਰਿਵਾਰਕ ਮੈਂਬਰਾਂ ਦੇ ਐਤਰਾਜ਼ ਜਤਾਉਣ ਤੋਂ ਬਾਅਦ ਮਾਮਲਾ ਥਾਣੇ ਤਕ ਪਹੁੰਚ ਗਿਆ। ਜਿੱਥੇ ਦੇ ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆਂ ਕਿ ਲਿੰਗ ਬਦਲਾ ਕੇ ਕੁੜੀ ਤੋਂ ਮੁੰਡਾ ਬਣੇ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਸੁਹਰਾ ਪਰਿਵਾਰ ਉਸ ਨੂੰ ਆਪਣੀ ਪਤਨੀ ਨਾਲ ਮਿਲਣ ਨਹੀਂ ਦੇ ਰਿਹਾ।
ਥਾਣਾ ਇੰਚਾਰਜ ਦਲਬੀਰ ਮੁਤਾਬਕ ੳਨ੍ਹਾਂ ਨੇ ਵੀਰਵਾਰ ਨੂੰ ਦੋਨਾਂ ਪੱਖਾ ਨੂੰ ਬੁਲਾ ਕੇ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਦੋਨਾਂ ਸਹੇਲੀਆਂ ਸ਼ਹਿਰ ਦੀ ਵੱਖ-ਵੱਖ ਕਲੌਨੀਆਂ ‘ਚ ਰਹਿੰਦੇ ਹਨ ਅਤੇ 11ਵੀਂ ਕਲਾਸ ‘ਚ ਪੜ੍ਹਦੇ ਸਮੇਂ ਦੋਨਾਂ ‘ਚ ਨਜ਼ਦੀਕੀ ਵਧੀ ਸੀ। ਜਿਸ ਤੋਂ ਬਾਅਦ ਇੱਕ ਨੇ ਆਪਣਾ ਲਿੰਗ ਬਦਲਾਉਣ ਦਾ ਫੈਸਲਾ ਕੀਤਾ।
ਸਿੰਘ ਮੁਤਾਬਕ ਐਸਪੀ ਨੂੰ ਮਿਲੀ ਸ਼ਿਕਾਇਤ ‘ਚ ਮੁੰਡੇ ਨੇ ਕਿਹਾ ਹੈ ਕਿ 29 ਅਕਤੂਬਰ ਨੂੰ ਉਸ ਨੇ ਆਪਣੀ ਪ੍ਰੇਮਿਕਾ ਨਾਲ ਦਿੱਲੀ ਦੇ ਆਰਿਆ ਸਮਾਜ ਮੰਦਰ ‘ਚ ਵਿਆਹ ਕੀਤਾ ਅੇਤ ਫੇਰ ਦੋਨੋਂ ਦਾਦਾਰੀ ‘ਚ ਆ ਗਏ। ਜਿਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ਚਲੇ ਗਏ ਅਤੇ ਇਸ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਮਿਲਣ ਉਸ ਦੇ ਘਰ ਆਉਂਦੀ ਰਹੀ ਪਰ ਹੁਣ 19 ਦਸੰਬਰ ਤੋਂ ਉਸ ਦਾ ਕੁਝ ਪਤਾ ਨਹੀ। ਜਿਸ ਦਾ ਇਲਜ਼ਾਮ ਕੁੜੀ ਦੇ ਪਰਿਵਾਰਕ ਮੈਂਬਰਾਂ ‘ਤੇ ਆਇਆ ਹੈ।