Ukranie Russia War: ਬੁਡਾਪੇਸਟ ਤੋਂ ਵਿਦਿਆਰਥੀਆਂ ਦੇ ਆਖ਼ਰੀ ਜੱਥੇ ਦੀ ਵੀ ਹੋਈ ਵਤਨ ਵਾਪਸੀ
ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਹੰਗਰੀ ਤੋਂ ਬੁਡਾਪੇਸਟ ਵਿੱਚ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖ਼ਰੀ ਜੱਥੇ ਸਮੇਤ ਭਾਰਤ ਪਰਤ ਆਏ ਹਨ।
Ukraine Russia: ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਹੰਗਰੀ ਤੋਂ ਬੁਡਾਪੇਸਟ ਵਿੱਚ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖ਼ਰੀ ਜੱਥੇ ਸਮੇਤ ਭਾਰਤ ਪਰਤ ਆਏ ਹਨ। ਟਵਿੱਟਰ 'ਤੇ ਕੇਂਦਰੀ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਆਪਣੇ-ਆਪਣੇ ਘਰ ਪਹੁੰਚ ਸਕਦੇ ਹਨ ਅਤੇ ਆਪਣੇ ਮਾਪਿਆਂ ਅਤੇ ਪਰਿਵਾਰਾਂ ਨਾਲ ਮਿਲ ਸਕਦੇ ਹਨ।
ਟਵਿੱਟਰ 'ਤੇ ਖੁਸ਼ੀ ਜ਼ਾਹਰ ਕੀਤੀ
ਟਵਿੱਟਰ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਲਿਖਿਆ, 'ਬੁਡਾਪੇਸਟ ਤੋਂ 6711 ਵਿਦਿਆਰਥੀਆਂ ਦੇ ਸਾਡੇ ਆਖਰੀ ਬੈਚ ਦੇ ਨਾਲ ਦਿੱਲੀ ਪਹੁੰਚ ਕੇ ਬਹੁਤ ਖੁਸ਼ੀ ਹੋਈ। ਜਦੋਂ ਇਹ ਨੌਜਵਾਨ ਆਪਣੇ ਘਰ ਪਹੁੰਚਣਗੇ ਅਤੇ ਜਲਦੀ ਹੀ ਆਪਣੇ ਮਾਪਿਆਂ ਅਤੇ ਪਰਿਵਾਰਾਂ ਨਾਲ ਹੋਣਗੇ ਤਾਂ ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀ, ਉਤਸ਼ਾਹ ਅਤੇ ਰਾਹਤ ਦਾ ਮਾਹੌਲ ਹੋਵੇਗਾ।"
Delighted to reach Delhi with the last batch of our 6711 students from Budapest. There is joy, enthusiasm & relief as youngsters reach home & will soon be with their parents & families.
— Hardeep Singh Puri (@HardeepSPuri) March 7, 2022
Deeply privileged to be of help. #OperationGanga @PMOIndia @MEAIndia @IndiaInHungary pic.twitter.com/hqUngUaOCj
ਆਪਰੇਸ਼ਨ ਗੰਗਾ ਤਹਿਤ 4 ਮੰਤਰੀਆਂ ਨੂੰ ਜ਼ਿੰਮੇਵਾਰੀ ਮਿਲੀ
ਦੱਸ ਦੇਈਏ ਕਿ ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਫਸੇ ਹੋਏ ਹਨ। ਉਥੇ ਹਾਲਾਤ ਵਿਗੜਦੇ ਦੇਖ ਕੇ ਕੇਂਦਰ ਸਰਕਾਰ ਨੇ ਫਸੇ ਭਾਰਤੀਆਂ ਨੂੰ ਬਚਾਉਣ ਲਈ 'ਆਪ੍ਰੇਸ਼ਨ ਗੰਗਾ' ਸ਼ੁਰੂ ਕੀਤਾ ਸੀ। ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਕੇਂਦਰੀ ਮੰਤਰੀਆਂ ਜੋਤੀਰਾਦਿੱਤਿਆ ਸਿੰਧੀਆ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ ਅਤੇ ਵੀਕੇ ਸਿੰਘ ਨੂੰ ਹੰਗਰੀ, ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਭੇਜਿਆ ਸੀ। ਇਹ ਦੇਸ਼ ਯੂਕਰੇਨ ਦੇ ਨਾਲ ਲੱਗਦੇ ਹਨ। ਇਨ੍ਹਾਂ ਮੰਤਰੀਆਂ ਦੀ ਜ਼ਿੰਮੇਵਾਰੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਤੋਂ ਬਾਹਰ ਭਾਰਤ ਭੇਜਣਾ ਸੀ। ਵੀ.ਕੇ ਸਿੰਘ ਨੇ ਪੋਲੈਂਡ 'ਚ ਜਦੋਂਕਿ ਹਰਦੀਪ ਸਿੰਘ ਪੁਰੀ ਨੇ ਹੰਗਰੀ 'ਚ ਕਮਾਨ ਸੰਭਾਲੀ ਹੈ। ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਲਈ ਜ਼ਿੰਮੇਵਾਰ ਸੀ, ਜਦੋਂ ਕਿ ਕਿਰਨ ਰਿਜਿਜੂ ਸਲੋਵਾਕੀਆ ਤੋਂ ਭਾਰਤੀਆਂ ਨੂੰ ਕੱਢ ਰਿਹਾ ਸੀ।
ਹਵਾਈ ਸੈਨਾ ਦੀ ਮਦਦ ਵੀ ਲਈ ਗਈ
ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਵੀ ਲਈ ਗਈ ਹੈ। ਭਾਰਤੀ ਹਵਾਈ ਸੈਨਾ ਦੇ ਹਿੰਡਨ ਏਅਰਬੇਸ ਤੋਂ ਵਿਸ਼ੇਸ਼ ਜਹਾਜ਼ ਭੇਜ ਕੇ ਵੀ ਭਾਰਤੀਆਂ ਨੂੰ ਬਚਾਇਆ ਜਾ ਰਿਹਾ ਹੈ।