Ukraine-Russia War: ਯੁਕਰੇਨ ਤੋਂ ਸਹੀ-ਸਲਾਮਤ ਪਰਤਿਆ ਨੰਗਲ ਦਾ ਆਦਿੱਤਿਆ, ਜੰਗ ਦੇ ਹਾਲਾਤ ਕੀਤੇ ਬਿਆਨ
Ukraine-Russia War: ਰੂਸ ਤੇ ਯੂਕਰੇਨ ਦੀ ਜੰਗ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੁਕਰੇਨ 'ਚ ਫਸੇ ਰਹਿ ਗਏ ਹਨ। ਮੈਡੀਕਲ ਦੀ ਪੜ੍ਹਾਈ ਲਈ ਇਹ ਭਾਰਤੀ ਵਿਦਿਆਰਥੀ ਯੁਕਰੇਨ ਗਏ ਸਨ ਪਰ ਜੰਗ ਕਾਰਨ ਉੱਥੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ
Ukraine-Russia War: ਰੂਸ ਤੇ ਯੂਕਰੇਨ ਦੀ ਜੰਗ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੁਕਰੇਨ 'ਚ ਫਸੇ ਰਹਿ ਗਏ ਹਨ। ਮੈਡੀਕਲ ਦੀ ਪੜ੍ਹਾਈ ਲਈ ਇਹ ਭਾਰਤੀ ਵਿਦਿਆਰਥੀ ਯੁਕਰੇਨ ਗਏ ਸਨ ਪਰ ਜੰਗ ਕਾਰਨ ਉੱਥੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਜਿਸ ਕਾਰਨ ਇਹਨਾਂ ਵਿਦਿਆਰਥੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ।
ਨੰਗਲ ਦਾ ਅਦਿੱਤਿਆ ਭਾਰਦਵਾਜ ਵੀ ਐਮਬੀਬੀਐਸ ਦੀ ਪੜ੍ਹਾਈ ਲਈ ਕੁਝ ਸਾਲ ਪਹਿਲਾਂ ਯੁਕਰੇਨ ਗਿਆ ਸੀ ਜੋ ਕਿ ਅੱਜ ਸਹੀ ਸਲਾਮਤ ਵਾਪਸ ਆਪਣੇ ਘਰ ਪਰਤ ਆਇਆ ਹੈ ਤੇ ਘਰ ਪਹੁੰਚਣ 'ਤੇ ਉਸਦਾ ਨਿੱਘਾ ਸੁਆਗਤ ਕੀਤਾ ਗਿਆ। ਫੁੱਲਾਂ ਤੇ ਮਠਿਆਈਆਂ ਨਾਲ ਆਦਿੱਤਿਆ ਦੇ ਘਰ ਆਉਣ ਦੀ ਖੁਸ਼ੀ ਮਨਾਈ ਗਈ।
ਜੰਗ ਦੇ ਹਾਲਾਤ 'ਚੋਂ ਲੰਘ ਕੇ ਆਏ ਆਦਿਤਿਆ ਨੇ ਦੱਸਿਆ ਕਿ ਹਰ ਸਮੇਂ ਇਹ ਡਰ ਸਤਾਉਂਦਾ ਰਹਿੰਦਾ ਸੀ ਕਿ ਅੱਗੇ ਕੀ ਹੋਵੇਗਾ। ਦੂਰ-ਦੂਰ ਤੋਂ ਗੋਲੀਬਾਰੀ ਤੇ ਮਿਜ਼ਾਈਲਾਂ ਦੀ ਆਵਾਜ਼ ਸੁਣਾਈ ਦਿੱਤੀ, ਸਾਨੂੰ ਸਾਰਿਆਂ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਕਰਫਿਊ ਲੱਗਾ ਹੋਇਆ ਸੀ। ਆਦਿੱਤਿਆ ਨੇ ਦੱਸਿਆ ਕਿ ਭਾਰਤੀ ਝੰਡਾ ਹਮੇਸ਼ਾ ਉਹਨਾਂ ਦੇ ਨਾਲ ਸੀ ਜਿਸ ਨੇ ਉੱਥੋਂ ਲੰਘਣ 'ਚ ਕਾਫੀ ਮਦਦ ਕੀਤੀ।
ਆਦਿੱਤਿਆ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਗਏ ਪਰ ਉੱਥੋਂ ਉਹਨਾਂ ਨੂੰ ਵਾਪਸ ਆਉਣਾ ਪਿਆ ਅਤੇ ਇਕ ਟਰੱਕ ਵਿਚ ਲੁਕਾ ਕੇ ਉਹਨਾਂ ਨੂੰ ਕੈਂਪ ਵਾਪਸ ਲਿਆਂਦਾ ਗਿਆ ਸੀ। ਫੌਜ ਦੀ ਚੈਕਿੰਗ ਦੌਰਾਨ ਉਸਨੇ ਆਪਣੀ ਬੰਦੂਕ ਸਾਡੇ ਵੱਲ ਤਾਕ ਦਿੱਤੀ, ਉਸ ਸਮੇਂ ਬਹੁਤ ਡਰ ਸੀ ਪਰ ਸਾਡੇ ਕੋਲ ਭਾਰਤੀ ਝੰਡਾ ਸੀ। ਇਸ ਮੌਕੇ ਵਿਦਿਆਰਥੀ ਤੇ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ ਤੇ ਬਾਕੀ ਫਸੇ ਵਿਦਿਆਰਥੀਆਂ ਨੂੰ ਜਲਦ ਵਾਪਸ ਲਿਆਉਣ ਦੀ ਅਪੀਲ ਕੀਤੀ।
ਭਾਰਤ ਵਿਦਿਆਰਥੀ ਦੀ ਮੌਤ 'ਤੇ ਬੋਲਦਿਆਂ ਆਦਿੱਤਿਆ ਨੇ ਦੱਸਿਆ ਕਿ ਜਿਸ ਸਮੇਂ ਗੋਲੀਬਾਰੀ ਘੱਟ ਹੋਈ ਸੀ, ਕਰਫਿਊ 'ਚ ਕੁਝ ਸਮੇਂ ਲਈ ਢਿੱਲ ਦਿੱਤੀ ਗਈ ਸੀ, ਉਸ ਸਮੇਂ ਅਸੀਂ ਕਰਿਆਨੇ ਦੀ ਦੁਕਾਨ ਤੋਂ ਕੁਝ ਸਾਮਾਨ ਖਰੀਦਣ ਲਈ ਬਾਹਰ ਨਿਕਲਦੇ ਸੀ। ਕਰਨਾਟਕ ਦਾ ਵਿਦਿਆਰਥੀ ਵੀ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ, ਇਸੇ ਦੌਰਾਨ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਕੇਂਦਰੀ ਮੰਤਰੀ ਜੋਤੀ ਰਾਓ ਸਿੰਧੀਆ ਨੂੰ ਮਿਲਣ ਆਏ ਹੋਏ ਸਨ, ਉਨ੍ਹਾਂ ਦੇ ਆਉਣ ਨਾਲ ਅਸੀਂ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ। ਕਿ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਭਾਰਤ ਵਿੱਚ ਤੁਹਾਡੇ ਘਰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Ukraine Russia War: ਰੂਸ-ਯੂਕਰੇਨ ਗੱਲਬਾਤ ਨੂੰ ਝਟਕਾ ਲੱਗਾ, ਦੇਸ਼ਧ੍ਰੋਹ ਦੇ ਦੋਸ਼ 'ਚ ਯੂਕਰੇਨ ਦੇ ਵਾਰਤਾਕਾਰ ਡੇਨਿਸ ਕ੍ਰੀਵ ਦੀ ਹੱਤਿਆ